ਪਟਿਆਲਾ,29-12-2022 : ਪੰਜਾਬ ਵਿੱਚ ਚਲ ਰਿਹਾ ਮੌਜੂਦਾ ਸਿਸਟਮ ਕਾਰਨ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਮਰੀਜ ਖੱਜਲ ਖੁਆਰੀਆਂ ਤੇ ਪ੍ਰੇਸ਼ਾਨੀਆਂ ਝੇਲਣ ਲਈ ਮਜਬੂਰ ਹਨ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਆਮ ਲੋਕਾਂ ਲਈ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਉੱਥੇ ਹੀ ਪ੍ਰਾਈਵੇਟ ਹਸਪਤਾਲਾਂ ਦੀਆਂ ਮਨਮਾਨੀਆਂ ਤੇ ਡਾਕਟਰਾਂ ਵਲੋਂ ਲੋਕਾਂ ਨਾਲ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਦੂਜੇ ਪਾਸੇ ਆਮ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੇ ਕਲੀਨਿੰਗਾਂ ਦੇ ਡਾਕਟਰਾਂ ਦੀਆਂ ਮਨਮਾਨੀਆਂ ਤੋਂ ਵੀ ਬਹੁਤ ਦੁੱਖੀ ਹੋਣਾ ਪੈਂਦਾ ਹੈ। ਜਦੋ ਕਿ ਡਾਕਟਰਾਂ ਨੂੰ ਲੋਕਾਂ ਵੱਲੋਂ ਰੱਬ ਦਾ ਦੂਜਾ ਦਰਜਾ ਦਿੱਤਾ ਗਿਆ ਹੈ ਦੂਜਾ ਦਰਜਾ ਪਾਉਣ ਵਾਲੇ ਅਨੇਕਾਂ ਡਾਕਟਰ ਆਪਣੇ ਹਸਪਤਾਲਾਂ ਤੇ ਕਲੀਨਿੰਗਾਂ ਵਿੱਚ ਇਲਾਜ ਦੇ ਨਾਂ ਤੇ ਆਪਣੀ ਮਨਮਰਜੀ ਮੁਤਾਬਿਕ ਫੀਸਾਂ ਦੀ ਵਸੂਲੀ ਕਰ ਰਹੇ ਹਨ ਵੱਖ—ਵੱਖ ਟੈਸਟ ਕਰਵਾਉਣ ਲਈ ਅਨੇਕਾਂ ਮੁਨਾਫਾ ਖੋਰ ਡਾਕਟਰਾਂ ਵਲੋਂ ਮਨਪਸੰਦ ਲੈਬੋਰਟਰੀਆਂ, ਟੈਸਟ ਸੈਂਟਰਾਂ ਤੇ ਮਰੀਜਾਂ ਨੂੰ ਭੇਜਿਆ ਜਾਂਦਾ ਹੈ।

ਚੈਕਅੱਪ ਫੀਸ ਵੀ ਡਾਕਟਰਾਂ ਦੀ 300/— ਰੁਪਏ ਤੋਂ ਲੈ ਕੇ 1000/— ਰੁਪਏ ਤੱਕ ਹੁੰਦੀ ਹੈ। ਮਰੀਜ ਜਿੰਨੀ ਵਾਰ ਇਨ੍ਹਾਂ ਕੋਲ ਜਾਂਦਾ ਹੈ ਉਸ ਤੋਂ ਉਨੀ ਵਾਰ ਫੀਸ ਵਸੂਲੀ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ ਦੇ ਕਮਰਿਆਂ ਦਾ ਕਿਰਾਇਆ ਇੱਕ ਦਿਨ ਦਾ 5000 ਰੁਪਏ ਤੋਂ ਲੈ ਕੇ 10000 ਰੁਪਏ ਤੱਕ ਦਾ ਮਰੀਜਾਂ ਤੋਂ ਲਿਆ ਜਾਂਦਾ ਹੈ। ਇਨ੍ਹਾਂ ਡਾਕਟਰਾਂ ਦੀ ਇੱਥੇ ਹੀ ਬਸ ਨਹੀਂ ਹੁੰਦੀ ਡਾਕਟਰਾਂ ਦੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾਲ ਕੰਟਰੈਕਟ ਹੁੰਦਾ ਹੈ ਮਰੀਜਾਂ ਨੂੰ ਦਵਾਈਆਂ ਇਨ੍ਹਾ ਪ੍ਰਾਈਵੇਟ ਕਲੀਨਿੰਗਾਂ ਤੇ ਹਸਪਤਾਲਾਂ ਵਿੱਚ ਖੁਲੀਆਂ ਦੁਕਾਨਾਂ ਤੋਂ ਹੀ ਲੈਣੀ ਪੈਂਦੀ ਹੈ ਇਹ ਬਹੁਤ ਮਹਿੰਗੀਆਂ ਹਨ ਜਿਹੜੀਆਂ ਕਿ ਮਰੀਜਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਬਾਹਰੋਂ ਕੋਈ ਦਵਾਈ ਮਿਲਦੀ ਹੈ ਤੇ ਕੋਈ ਦਵਾਈ ਨਹੀਂ ਮਿਲਦੀ ਹੈ। ਜਿਸ ਕਰਕੇ ਮਰੀਜਾਂ ਨੂੰ ਡਾਕਟਰਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਜੇਕਰ ਮਾਨ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲਾ ਤੇ ਡਿਸਪੈਂਸਰੀਆਂ ਵਿੱਚ ਦਿੱਤੀਆਂ ਜਾਣ ਤਾਂ ਲੋਕ ਛੋਟੀਆਂ—ਛੋਟੀਆਂ ਬਿਮਾਰੀਆਂ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੇ ਕਲੀਨਿੰਗਾਂ ਵਿੱਚ ਆਪਣੀ ਲੁੱਟ ਖਸੁੱਟ ਕਿਉਂ ਕਰਵਾਉਣ ਮਾਨ ਸਰਕਾਰ ਵੱਲੋਂ ਪੰਜਾਬ ਦੇ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਦਵਾਈਆਂ ਸਾਰੇ ਟੈਸਟ ਮੁਫ਼ਤ ਕੀਤੇ ਜਾਣ ਤੇ ਪ੍ਰਾਈਵੇਟ ਹਸਪਤਾਲਾਂ ਤੇ ਕਲੀਨਿੰਗ ਵਿੱਚ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲੋਕਾਂ ਨਾਲ ਲੁੱਟ ਖਸੁੱਟ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ। ਇਸ ਮੌਕੇ ਪ੍ਰਭਜੀਤ ਸਿੰਘ, ਸ਼ੋਕਤ ਅਲੀ, ਸੰਤੋਸ਼ ਕੁਮਾਰ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ, ਦੀਪਕ ਕੁਮਾਰ, ਸਾਮਵੀਰ ਸਿੰਘ, ਤਜਿੰਦਰ ਸਿੰਘ, ਹਰਜੀਤ ਸਿੰਘ, ਕੁਲਜੀਤ ਸਿੰਘ, ਨਰਿੰਦਰ ਪਾਲ ਸਿੰਘ, ਰਾਜੂ ਮਹਿਰਾ, ਮੰਗਤ ਰਾਮ, ਰਾਮ ਪਾਲ ਸਿੰਘ, ਹੁਕਮ ਸਿੰਘ, ਜੋਰਾ ਸਿੰਘ, ਚਰਨਜੀਤ ਸਿੰਘ, ਰਜੀਵ ਸ਼ਰਮਾ, ਵਿਕਾਸ ਗੁਪਤਾ, ਰੋਹਿਤ ਸੇਠੀ, ਲਖਵਿੰਦਰ ਸਿੰਘ ਆਦਿ ਹਾਜਰ ਸਨ।
