ਅਖਿਲ ਭਾਰਤੀ ਸੇਵਾ ਵੀ ਦੇਸ਼ ਦੀ ਏਕਤਾ ਦੀ ਪ੍ਰਤੀਕ
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਏਕਤਾ ਦਿਵਸ ‘ਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਲੋਹਪੁਰਸ਼ ਸਰਦਾਰ ਵਲੱਭਭਾਈ ਪਟੇਲ ਨੁੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਨਮਨ ਕੀਤਾ। ਸਰਦਾਰ ਪਟੇਲ ਦੀ ਜੈਯੰਤੀ ‘ਤੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਚਰਣਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਮਾਜ ਨੂੰ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ।
ਮੁੱਖ ਮੰਤਰੀ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿਚ ਕੌਮੀ ਏਕਤਾ ਦਿਵਸ ‘ਤੇ ਪ੍ਰਬੰਧਿਤ ਸੁੰਹ ਚੁੱਕ ਸਮਾਰੋਹ ਵਿਚ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ 31 ਅਕਤੂਬਰ ਦਾ ਦਿਨ ਪੂਰੇ ਦੇਸ਼ ਵਿਚ ਸਰਦਾਰ ਵਲੱਭਭਾਈ ਪਟੇਲ ਦੇ ਜਨਮਦਿਨ ਨੂੰ ਕੌਮੀ ਏਕਤਾ ਦਿਵਸ ਵਜੋ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੂਮਿਕਾ ਨਿਭਾਈ, ਉੱਥੇ ਆਜਾਦੀ ਦੇ ਬਾਅਦ ਦੇਸ਼ ਨੁੰ ਇਕ ਧਾਗੇ ਵਿਚਪਿਰੋਣ ਦਾ ਕੰਮ ਵੀ ਕੀਤਾ।
ਸਰਦਾਰ ਪਟੇਲ ਨੇ 562 ਰਿਆਸਤਾਂ ਦਾ ਕੀਤਾ ਏਕੀਕਰਣ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ ਤਾਂ ਉਸ ਸਮੇਂ ਦੇਸ਼ ਕਈ ਰਿਆਸਤਾਂ ਵਿਚ ਵੰਡਿਆ ਸੀ। ਅੰਗ੍ਰੇਜਾਂ ਨੇ ਭਾਰਤ ਨੂੰ ਆਜਾਦ ਤਾਂ ਕੀਤਾ ਪਰ ਦੇਸ਼ ਦੀ 565 ਰਿਆਸਤਾਂ ਨੂੰ ਇਹ ਕਹਿੰਦੇ ਹੋਏ ਉਨ੍ਹਾਂ ਦੀ ਮਰਜੀ ‘ਤੇ ਛੱਡ ਦਿੱਤਾ ਕਿ ਜੇਕਰ ਕੋਈ ਰਿਆਸਤ ਇਕ ਸੰਵਿਧਾਨ ਦੇ ਤਹਿਤ ਨਹੀਂ ਆਉਣਾ ਚਾਹੁੰਦੀ ਤਾਂ ਊਹ ਸੁਤੰਤਰ ਹੈ, ਉਨ੍ਹਾਂ ਦੇ ਆਪਣੇ ਸੰਵਿਧਾਨ ਦੇ ਲਈ। ਪਰ ਉਸ ਸਮੇਂ ਸਰਦਾਰ ਪਟੇਲ ਨੇ ਆਪਣੀ ਸੂਝਬੂਝ ਨਾਲ 562 ਰਿਆਸਤਾਂ ਦਾ ਏਕੀਕਿਰਣ ਕਰ ਏਕਤਾ ਦੇ ਧਾਗੇ ਵਿਚ ਪਿਰੋਣ ਦਾ ਕੰਮ ਕੀਤਾ।
ਸਰਦਾਰ ਪਟੇਲ ਦੀ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦੇਸ਼ ਨੁੰ ਏਕੀਕ੍ਰਿਤ ਕਰਨ ਦਾ ਕੰਮ ਕੀਤਾ
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ 565 ਰਿਆਸਤਾਂ ਵਿੱਚੋਂ ਸਿਰਫ 3 ਰਿਆਸਤਾਂ ਨੇ ਇਕ ਸੰਵਿਧਾਨ ਦੇ ਤਹਿਤ ਆਉਣਤੋਂ ਮਨਾ ਕਰ ਦਿੱਤਾ ਸੀ। ਉਸ ਤੋਂ ਬਾਅਦ ਰਿਆਸਤਾਂ ਨੂੰ ਸਮਝਾਉਣ ਲਈ ਸਰਦਾਰ ਵਲੱਭਭਾਈ ਪਟੇਲ ਨੂੰ 2 ਰਿਆਸਤਾਂ ਦੀ ਅਤੇ 1 ਰਿਆਸਤ ਦੀ ਜਿਮੇਵਾਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਸੌਂਪੀ ਗਈ ਸੀ। ਸਰਦਾਰ ਪਟੇਲ ਨੇ ਦੋਵਾਂ ਰਿਆਸਤਾਂ ਨੂੰ ਸਮਝਾ ਕੇ ਇਕ ਇਕ ਸੰਵਿਧਾਨ ਦੇ ਤਹਿਤ ਲਿਆਉਣ ਦਾ ਸਫਲ ਕੰਮ ਕੀਤਾ। ਪਰ ਪੰਡਿਤ ਜਵਾਹਰ ਲਾਲ ਨਹਿਰੂ ਉਸ ਇਕ ਰਿਆਸਤ (ਜੰਮੂ ਅਤੇ ਕਸ਼ਮੀਨ) ਨੂੰ ਸਮਝਾ ਪਾਏ ਅਤੇ ਉੱਥੇ ਧਾਰਾ 370 ਲਾਗੂ ਕਰ ਕੇ ਉਨ੍ਹਾਂ ਨੂੰ ਇਕ ਵੱਖ ਰਾਸ਼ਟਰ ਦਾ ਦਰਜਾ ਦੇਣਾ ਪਿਆ। ਲੰਬੇ ਸਾਲਾਂ ਤਕ ਜੰਮੂ ਅਤੇ ਕਸ਼ਮੀਰ ਦੇਸ਼ ਦਾ ਅੰਗ ਨਹੀਂ ਬਣ ਪਾਇਆ। ਦੇਸ਼ ਦੀ ਸੰਸਦ ਜਦੋਂ ਕੋਈ ਕਾਨੂੰਨ ਪਾਸ ਕਰਦੀ ਸੀ, ਤਾਂ ਉਦੋਂ ਤਕ ਉੱਥੇ ਦੀ ਅਸੈਂਬਲੀ ਨਹੀਂ ਚਾਹੁੰਦੀ ਸੀ, ਊਹ ਕਾਨੂੰਨ ਜੰਮੂ ਅਤੇ ਕਸ਼ਮੀਰ ਵਿਚ ਲਾਗੂ ਨਹੀਂ ਹੁੰਦਾ ਸੀ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਜਦੋਂ ਦੇਸ਼ ਨੂੰ ਸ੍ਰੀ ਨਰੇਂਦਰ ਮੋਦੀ ਵਜੋ ਪ੍ਰਧਾਨ ਮੰਤਰੀ ਮਿਲੇ, ਤਾਂ ਉਨ੍ਹਾਂ ਨੇ ਬਿਨ੍ਹਾਂ ਕਿਸੇ ਵਿਵਾਦ ਦੇ ਧਾਰਾ-370 ਅਤੇ 35-ਏ ਨੂੰ ਖਤਮ ਕਰ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾ ਕੇ ਪੂਰੇ ਦੇਸ਼ ਨੁੰ ਏਕਤਾ ਦੇ ਧਾਗੇ ਵਿਚ ਪਿਰੋਇਆ।
ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦਿੱਤੇ ਗਏ ਨਾ ਭੁਲਣ ਵਾਲੇ ਯੋਗਦਾਨ ਨੂੰ ਯਾਦ ਕਰਦੇ ਹੋਏ ਗੁਜਰਾਤ ਵਿਚ ਇਕ ਸ਼ਾਨਦਾਰ ਸਮਾਰਕ ਬਣਾਇਆ ਗਿਆ ਹੈ, ਜਿੱਥੇ ਸਰਦਾਰ ਪਟੇਲ ਦੀ ਵਿਸ਼ਵ ਦਾ ਸੱਭ ਤੋਂ ਉੱਚਾ ਸਟੇਚੂ ਸਥਾਪਿਤ ਕੀਤਾ ਗਿਆ ਹੈ। ਇਸ ਦਾ ਨਾਂਅ ਸਟੈਚੂ ਆਫ ਯੂਨਿਟੀ ਰੱਖਿਆ ਗਿਆ ਹੈ ਜੋ ਭਾਵੀ ਪੀੜੀਆਂ ਦੇ ਲਹੀ ਏਕਤਾ ਦਾ ਪ੍ਰਤੀਕ ਹੈ।
ਅਖਿਲ ਭਾਂਰਤੀ ਸੇਵਾ ਵੀ ਦੇਸ਼ ਦੀ ਏਕਤਾ ਦਾ ਪ੍ਰਤੀਕ
ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਭਾਂਰਤੀ ਪ੍ਰਸਾਸ਼ਨਿਕ ਪ੍ਰਣਾਲੀ, ਆਈਏਏਸ ਦੀ ਭੁਮਿਕਾ ਦੇ ਸਬੰਧ ਵਿਚ ਕਿਹਾ ਸੀ ਕਿ ਆਈਏਏਸ ਈਜ ਸਟੀਲ ਫ੍ਰੇਮਵਰਕ ਆਫ ਦੀ ਕੰਟਰੀ ਮਤਲਬ ਇਹ ਸਰਵਿਸ ਸਾਡੇ ਦੇਸ਼ ਦੀ ਰੀੜ ਹੈ। ਇਸ ਸੇਵਾ ਦੇ ਅਧਿਕਾਰੀ ਆਪਣੇ ਪਰਿਵਾਰ ਨੂੰ ਛੱਡ ਕੇ ਦੇਸ਼ ਦੇ ਹੋਰ ਸੂਬਿਆਂ ਤੇ ਪ੍ਰਾਂਤਾਂ ਵਿਚ ਸਮਰਪਿਤ ਭਾਵ ਨਾਲ ਆਪਣੀ ਸੇਵਾਵਾਂ ਦਿੰਦੇ ਹਨ, ਇੰਨ੍ਹਾਂ ਦਾ ਇਹੀ ਭਾਵ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਪਿਰੋਏ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਹੀਂ ਤਾਂ ਕਈ ਅਲਗਾਵਵਾਦੀ ਭਾਅ ਰੱਖਣ ਵਾਲੇ ਕੁੱਝ ਗਰੁੱਪ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ।
ਕੌਮੀ ਏਕਤਾ ਦਿਵਸ ‘ਤੇ ਮੁੱਖ ਮੰਤਰੀ ਨੇ ਦਿਵਾਈ ਸੁੰਹ
ਸੁੰਹ ਚੁੱਕ ਸਮਾਰੋਹ ਵਿਚ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੁੰਹ ਦਿਵਾਈ- ਮੈਂ ਸਹੁੰ ਖਾਂਦਾ ਹਾਂ ਕਿ ਮੈਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗਾ ਅਤੇ ਇਸ ਸੰਦੇਸ਼ ਨੂੰ ਆਪਣੇ ਦੇਸ਼ਵਾਸੀਆਂ ਵਿਚ ਫੈਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਇਹ ਸੁੰਹ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ ਜਿਸ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਦੂਰਦਰਸ਼ੀ ਅਤੇ ਕੰਮਾਂ ਵੱਲੋਂ ਸੰਭਵ ਬਣਾਇਆ ਜਾ ਸਕੇ। ਮੈਂ ਆਪਣੇ ਦੇਸ਼ ਦੀ ਅੰਦੂਰਣੀ ਸੁਰੱਖਿਆ ਯਕੀਨੀ ਕਰਨ ਲਈ ਆਪਣਾ ਯੋਗਦਾਨ ਕਰਨ ਦਾ ਵੀ ਸੰਕਲਪ ਕਰਦਾ ਹਾਂ।
ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਪਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ , ਮਾਲ ਟੀਵੀਏਸਏਨ ਪ੍ਰਸਾਦ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਅਭਿਲੇਖਾਗਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਸ਼ੋਕ ਖੇਮਕਾ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ, ਸੈਕੇਂਡਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਅੰਸ਼ਜ ਸਿੰਘ, ਉੱਚੇਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਜੀਵ ਰਤਨ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਵਿਵੇਕ ਕਾਲਿਆ ਅਤੇ ਸੰਯੂਕਤ ਨਿਦੇਸ਼ਕ (ਪ੍ਰੈਸ) ਡਾ. ਸਾਹਿਬ ਰਾਮ ਗੋਦਾਰਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।