Sunday, August 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਤੇਜ਼ ਬਾਰਿਸ਼ ਦੇ ਪਹਿਲੇ ਦਿਨ ਹੀ ਮਾਛੀਵਾੜਾ ਦੀ ਦਾਣਾ ਮੰਡੀ ਬਣੀ ਸੁਖ਼ਨਾ ਝੀਲ, ਆੜਤੀਆਂ ਦੀਆਂ ਦੁਕਾਨਾਂ ਵਿੱਚ ਵੜਿਆ ਪਾਣੀ

admin by admin
in BREAKING, COVER STORY, PUNJAB
0
ਤੇਜ਼ ਬਾਰਿਸ਼ ਦੇ ਪਹਿਲੇ ਦਿਨ ਹੀ ਮਾਛੀਵਾੜਾ ਦੀ ਦਾਣਾ ਮੰਡੀ ਬਣੀ ਸੁਖ਼ਨਾ ਝੀਲ, ਆੜਤੀਆਂ ਦੀਆਂ ਦੁਕਾਨਾਂ ਵਿੱਚ ਵੜਿਆ ਪਾਣੀ
0
SHARES
0
VIEWS
Share on FacebookShare on Twitter
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੱਕੀ ਦੀ ਫਸਲ ਪਾਣੀ ‘ਚ ਡੁੱਬੀ
ਸ਼੍ਰੀ ਮਾਛੀਵਾੜਾ ਸਾਹਿਬ 6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )-ਮਾਛੀਵਾੜਾ ਸਾਹਿਬ ਦੇ ਇਲਾਕੇ ਵਿੱਚ ਸਵੇਰ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਦਾਣਾ ਮੰਡੀ ਵਿੱਚ ਪਾਣੀ ਭਰ ਜਾਣ ਕਾਰਨ ਮੰਡੀ ਜਲ ਥਲ ਹੋ ਗਈ ਉੱਥੇ ਕਿਸਾਨਾਂ ਦੀ
ਮੱਕੀ ਦੀ ਫ਼ਸਲ ‘ਤੇ ਵੀ ਪਾਣੀ ਫਿਰ ਗਿਆ ਕਿਉਂਕਿ ਉਨ੍ਹਾਂ ਦੀ ਕਈ ਮਹੀਨਿਆਂ ਦੀ ਮਿਹਨਤ ਨਾਲ ਉਗਾਈ ਮੱਕੀ ਦੀ ਫਸਲ ਪਾਣੀ ਵਿਚ ਡੁੱਬ ਚੁਕੀ। ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਪੱਤਰਕਾਰਾਂ ਨੂੰ ਦਾਣਾ ਮੰਡੀ ਦੇ ਹਾਲਾਤਾਂ ਬਾਰੇ ਦਿਖਾਉਂਦਿਆਂ ਦੱਸਿਆ ਕਿ ਇਸ ਦਾਣਾ ਮੰਡੀ ਵਿੱਚ ਪਾਣੀ ਭਰ ਜਾਣ ਦਾ ਕਾਰਨ ਮੰਡੀ ਵਿੱਚਲੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਹੀਂ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੰਡੀ ਬੋਰਡ ਦੇ ਠੇਕੇਦਾਰ ਨੇ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਇੱਥੇ ਕੰਮ ਕਰਨ ਵਾਲੇ ਠੇਕੇਦਾਰ ਦੀ ਮੱਠੀ ਚਾਲ ਦਾ ਖਮਿਆਜ਼ਾ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਨੂੰ ਵੀ ਭੁਗਤਨਾ ਪੈ ਰਿਹਾ ਹੈ ਕਿਉਂਕਿ ਜਿੱਥੇ ਫੜ੍ਹ ਵਿੱਚ ਪਈ ਮੱਕੀ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਉੱਥੇ ਆੜ੍ਹਤੀਆਂ ਦੀਆਂ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ। ਜਿਸ ਕਰਕੇ ਉਨ੍ਹਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਠੇਕੇਦਾਰ ਵਲੋਂ ਪਾਣੀ ਦੇ ਨਿਕਾਸੀ ਵਾਲੀਆਂ ਮੁੱਖ ਪਾਈਪਾਂ ਵਿਛਾ ਦਿੱਤੀਆਂ ਗਈਆਂ ਸਨ ਪਰ ਬਾਅਦ ਵਿਚ ਲੈਵਲ ਗਲਤ ਹੋਣ ਕਾਰਨ ਫਿਰ ਪੁੱਟ ਦਿੱਤੀਆਂ, ਇੱਥੋਂ ਤੱਕ ਮੰਡੀ ਦੇ ਅੰਦਰੂਨੀ ਭਾਗ ਵਿਚ ਵੀ ਪਾਈਪਾਂ ਪੁੱਟੀਆਂ ਹੋਈਆਂ ਹਨ ਜਿਸ ਕਾਰਨ ਹੁਣ ਨਿਕਾਸੀ ਨਹੀਂ ਹੋ ਰਹੀ ਤੇ ਮੰਡੀ ਜਲ ਥਲ ਹੋਈ ਪਈ ਹੈ ਉਥੇ ਕਿਸਾਨਾ ਦੀ ਮੱਕੀ ਦੀ ਫਸਲ ਵੀ ਖਰਾਬ ਹੋ ਰਹੀ ਹੈ। ਦੁਆਰਾ ਪਾਈਪਾਂ ਪਾਉਣ ਦਾ ਖਮਿਆਜ਼ਾ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਤੇਜ਼ ਬਾਰਿਸ਼ ਕਾਰਨ ਕਈ ਥਾਵਾਂ ਤੋਂ ਸੜਕ ਧੱਸਣ ਦੇ ਨਾਲ ਆਵਾਜਾਈ ਵਿੱਚ ਵੀ ਵਿਘਨ ਪੈ ਗਿਆ ਹੈ।ਜਿਸ ਕਾਰਨ ਦੁਕਾਨਾਂ ਤੇ ਗਾਹਕ ਬਹੁਤ ਘੱਟ ਆ ਰਿਹਾ ਹੈ।
Post Views: 135
Tags: #heayrain#machhiwara#sukhanalakePunjab
Previous Post

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੀ ਈ.ਸੀ.ਸੀ.ਈ. ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਿੱਖਿਆ ਵਿਭਾਗ ਨਾਲ ਕੀਤੀ ਅਹਿਮ ਮੀਟਿੰਗ

Next Post

ਖ਼ਾਲਿਸਤਾਨ ਦੇ ਮਾਮਲੇ ‘ਤੇ ਬੋਲੇ ਜਸਟਿਨ ਟਰੂਡੋ, ਜੈਸ਼ੰਕਰ ਦੇ ਇਲਜ਼ਾਮ ਨੂੰ ਨਕਾਰਦਿਆਂ ਦਿੱਤਾ ਵੱਡਾ ਬਿਆਨ

Next Post
ਖ਼ਾਲਿਸਤਾਨ ਦੇ ਮਾਮਲੇ ‘ਤੇ ਬੋਲੇ ਜਸਟਿਨ ਟਰੂਡੋ, ਜੈਸ਼ੰਕਰ ਦੇ ਇਲਜ਼ਾਮ ਨੂੰ ਨਕਾਰਦਿਆਂ ਦਿੱਤਾ ਵੱਡਾ ਬਿਆਨ

ਖ਼ਾਲਿਸਤਾਨ ਦੇ ਮਾਮਲੇ 'ਤੇ ਬੋਲੇ ਜਸਟਿਨ ਟਰੂਡੋ, ਜੈਸ਼ੰਕਰ ਦੇ ਇਲਜ਼ਾਮ ਨੂੰ ਨਕਾਰਦਿਆਂ ਦਿੱਤਾ ਵੱਡਾ ਬਿਆਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800