ਸ੍ਰੀ ਨਰੇਂਦਰ ਮੋਦੀ ਤੀਜੀ ਵਾਰ ਬਣਨਵੇ ਦੇਸ਼ ਦੇ ਪ੍ਰਧਾਨ ਮੰਤਰੀ
ਕਾਲਕਾ ਵਿਧਾਨਸਭਾ ਖੇਤਰ ਵਿਚ ਪਿਛਲੇ ਲਗਭਗ ਸਾਢੇ ਅੱਠ ਸਾਲ ਵਿਚ ਢਾਈ ਹਜਾਰ ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ
ਸਮਸਿਆਵਾਂ ਦਾ ਹੱਲ ਹੀ ਮਨੋਹਰ ਲਾਲ
ਚੰਡੀਗੜ੍ਹ, 11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੂੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਇਕ ਕਾਰਜਕਰਤਾ ਵੀ ਵਿਧਾਇਕ, ਸਾਂਸਦ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ। ਹਰ ਕਾਰਜਕਰਤਾ ਨੂੰ ਦੇਸ਼ ਦੇ ਨਾਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਸੂਬੇ ਦੇ ਨਾਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਬਣ ਕੇ ਅੱਗੇ ਵੱਧ ਕੇ ਕਾਰਜ ਕਰਨਾ ਹੋਵੇਗਾ। ਅੱਜ ਸਾਰੀ ਦੁਨੀਆ ਭਾਰਤ ਦੇ ਵੱਲ ਦੇਖ ਰਹੀ ਹੈ ਅਤੇ ਭਾਰਤ ਵਿਸ਼ਵ ਗੁਰੂ ਬਨਣ ਵੱਲ ਵਧਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗਲ ਅੱਜ ਕਾਲਕਾ ਵਿਚ ਕਾਲਕਾ ਵਿਧਾਨਸਭਾ ਖੇਤਰ ਦੇ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2014 ਤੇ 2019 ਵਿਚ ਪੂਰੀ ਬਹੁਮਤ ਦੀ ਸਰਕਾਰ ਬਣੀ ਸੀ। ਇਸੀ ਤਰ੍ਹਾ ਸੂਬੇ ਵਿਚ ਵੀ 2014 ਵਿਚ ਪੂਰੀ ਬਹੁਮਤ ਦੀ ਸਰਕਾਰ ਬਣੀ ਸੀ ਪਰ 2019 ਵਿਚ ਕੁੱਝ ਕਮੀ ਰਹਿ ਗਈ ਸੀ। ਉਨ੍ਹਾਂ ਨੇ ਕਿਹਾ ਕਿ 2024 ਵਿਚ ਦੇਸ਼ ਤੇ ਸੂਬੇ ਵਿਚ ਤੀਜੀ ਵਾਰ ਸਰਕਾਰ ਬਨਾਉਣ ਲਈ ਹੁਣ ਤੋਂ ਸਖਤ ਮਿਹਨਤ ਸ਼ੁਰੂ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਜੋ ਪਿਛਲੇ ਵਿਧਾਨਸਭਾ ਵਿਚ ਕਮੀ ਰਹਿ ਗਈ ਸੀ ਇਸ ਵਾਰ ਉਸ ਕਮੀ ਨੂੰ ਪੂਰਾ ਕਰ ਪੂਰੀ ਬਹੁਮਤ ਦੀ ਸਰਕਾਰ ਬਨਾਉਣਗੇ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਤੇ ਦੁਨੀਆ ਵਿਚ ਮੋਦੀ ਦਾ ਕੋਈ ਵੀ ਵਿਕਲਪ ਨਹੀਂ ਹੈ ਅਤੇ ਦੇਸ਼ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਪੂਰੀ ਬਹੁਮਤ ਦੀ ਸਰਕਾਰ ਬਨਣ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਲਕਾ ਵਿਧਾਨਸਭਾ ਖੇਤਰ ਵਿਚ ਪਿਛਲੇ ਲਗਭਗ ਸਾਢੇ ਅੱਠ ਸਾਲ ਵਿਚ ਢਾਈ ਹਜਾਰ ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਟਿਕੱਰ ਤਾਲ ਦਾ ਸੈਰ-ਸਪਾਟਾ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਕਾਲਕਾ ਤੋਂ ਲੈ ਕੇ ਕਾਲੇਸਰ ਤਕ ਦੇ ਖੇਤਰ ਨੂੰ ਸੈਰ-ਸਪਾਟਾ ਖੇਤਰ ਵਿਚ ਵਿਕਸਿਤ ਕੀਤਾ ਜਾਵੇਗਾ, ਜਿਸ ਤੋਂ ਰੁਜਗਾਰ ਦੇ ਮੌਕੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਆਦਿ ਬਦਰੀ , ਲੋਹਗੜ੍ਹ , ਕਾਲੇਸਰ ਦੇ ਜੰਗਲ ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿਚ ਵਿਕਾਸ ਕਰਵਾਉਣਾ, ਲੋਕਾਂ ਨੁੰ ਡਰ ਮੁਕਤ ਕਰਨਾ, ਭ੍ਰਿਸ਼ਟਾਚਾਰ ਨੂੰ ਦੂਰ ਕਰਨ ‘ਤੇ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਭਾਈ-ਭਤੀਜਵਾਦ, ਖੇਤਰਵਾਦ ਨੂੰ ਖਤਮ ਕਰ ਹਰਿਆਣਾ ਇਕ ਹਰਿਆਣਵੀਂ ਇਕ ਦੀ ਭਾਵਨਾ ਨਾਲ ਕੰਮ ਕੀਤਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਸਾਡੇ ਸੰਸਾਧਨਾਂ ‘ਤੇ ਗਰੀਰ ਦਾ ਅਧਿਕਾਰ ਹੈ। ਸਾਡੀ ਲੋਕ ਹਿੱਤ ਤੇ ਸਮਾਜ ਹਿੱਤ ਦੀ ਜਨਭਲਾਈਕਾਰੀ ਯੋਜਨਾਵਾਂ ਹਨ ਅਤੇ ਹਰ ਜਰੂਰਤਮੰਦ ਵਿਅਕਤੀ ਨੁੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਸਿੱਧੇ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੌਕਰੀਆਂ ਵਿਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਜਿਸ ਪਰਿਵਾਰ ਤੋਂ ਕੋਈ ਵੀ ਸਰਕਾਰੀ ਨੌਕਰੀ ਵਿਚ ਨਹੀਂ ਹੈ ਉਸ ਨੂੰ 5 ਨੰਬਰ ਦਿੱਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਨਲਾਇਨ ਰਾਹੀਂ ਲੋਕਾਂ ਨੁੰ ਯੋਜਨਾਵਾਂ ਦਾ ਲਾਭ ਸਿੱਧਾ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਹੈ ਪਹਿਲਾਂ ਜਨਤਾ ਨੂੰ ਛੋਟੇ-ਛੋਟੇ ਕੰਮਾਂ ਲਈ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ ਪਰ ਹੁਣ ਸਾਰੀ ਸਹੂਲਤਾਂ ਨੂੰ ਆਨਲਾਇਨ ਕਰ ਦਿੱਤਾ ਗਿਆ ਹੈ। ਪੀਪੀਪੀ ਰਾਹੀਂ ਅੱਜ ਲੋਕਾਂ ਦੇ ਘਰ ਬੈਠੇ ਰਾਸ਼ਨ ਕਾਰਡ , ਪੈਂਸ਼ਨ ਬਣ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 2 ਕਰੋੜ 85 ਲੱਖ ਲੋਕ ਮੇਰਾ ਪਰਿਵਾਰ ਹਨ। ਜੇਕਰ ਲੋਕਾਂ ਨੁੰ ਕੋਈ ਸਮਸਿਆ ਆਉਂਦੀ ਹੈ ਤਾਂ ਅਸੀਂ ਸਮਸਿਆਵਾਂ ਦਾ ਹੱਲ ਕਰ ਰਹੇ ਹਨ ਅਤੇ ਸਮਸਿਆਵਾਂ ਦਾ ਹੱਲ ਹੀ ਮਨੋਹਰ ਲਾਲ ਹੈ।
ਹਰਿਆਣਾ ਦੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਕਿਹਾ ਕਿ ਅੱਜ ਵਿਕਾਸ ਕਿਸੇ ਪਰਿਵਾਰ ਜਾਂ ਕਿਸੇ ਖੇਤਰ ਲਈ ਨਹੀਂ ਸੋਗ ਸਾਰਿਆਂ ਲਈ ਸੌ-ਫੀਸਦੀ ਹੈ। ਊਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਪ੍ਰੈਕਟੀਕਲ ਕੰਮ ਕਰ ਰਹੇ ਹਨ। ਅੱਜ 20 ਕਿਲੋਮੀਟਰ ਦੇ ਘੇਰੇ ਵਿਚ ਬੇਟੀਆਂ ਨੁੰ ਉੱਚ ਸਿਖਿਆ ਦੇਣ ਲਈ ਕਾਲਜ ਖੋਲੇ ਗਏ ਹਨ, ਤਾਂ ਜੋ ਸਾਡੀ ਬੇਟੀਆਂ ਨੂੰ ਸਿਖਿਆ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਨੂੰ ਮਜਬੂਤ ਕਰਨ ਦੀ ਗੱਲ ਕਰੀ ਅਤੇ ਧਾਰਾ 370 ਨੂੰ ਖਤਮ ਕੀਤਾ ਅੱਜ ਕਸ਼ਮੀਰ ਵਿਚ ਲੋਕ ਖੁਸ਼ ਹਨ ਅਤੇ ਰੁਜਗਾਰ ਦੇ ਮੌਕੇ ਵਧੇ ਹਨ।
ਇਸ ਮੌਕੇ ‘ਤੇ ਸਾਬਕਾ ਵਿਧਾਇਕ ਸ੍ਰੀਮਤੀ ਲਤਿਕਾ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇ ਪਿਛਲੇ ਸਾਢੇ ਅੱਠ ਸਾਲ ਵਿਚ ਵਿਕਾਸ ਦੇ ਜਿਨ੍ਹੇ ਵੀ ਕੰਮ ਹੋਏ ਅੱਜ ਤਕ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕਰਵਾਏ। ਉਨ੍ਹਾਂ ਨੇ ਕਿਹਾ ਕਿ ਪਿੰਜੌਰ ਵਿਚ ਸੇਬ ਮੰਡੀ ਬਨਣ ਨਾਲ ਹਰਿਆਣਾ ਦੇ ਨਾਲ-ਨਾਲ ਹਿਮਾਚਲ ਨੂੰ ਵੀ ਲਾਭ ਮਿਲੇਗਾ ਅਤੇ ਇਸ ਖੇਤਰ ਵਿਚ ਰੁਜਗਾਰ ਦੇ ਮੌਕੇ ਵੱਧਣਗੇ। ਹਰਿਆਣਾ ਵਿਚ ਤੀਜੀ ਵਾਰ ਫਿਰ ਭਾਜਪਾ ਦੀ ਸਰਕਾਰ ਬਣੇਗੀ।