ਪਟਿਆਲਾ-ਡਾ. ਜਗਮੋਹਨ ਸ਼ਰਮਾ – ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਓਲਡ ਸਟੂਡੈਂਟਸ ਐਸੋਸੀਏਸ਼ਨ (ਓ.ਐਸ.ਏ.) ਵੱਲੋਂ *ਧੀਆਂ ਦੀ ਲੋਹੜੀ* ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ।
ਇਸ ਸਮਾਗਮ ਵਿੱਚ ਮਾਨਯੋਗ ਐਸ.ਡੀ.ਐਮ. ਸਾਹਿਬਾ ਇਸਮਤ ਵਿਜੇ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕਾਲਜ ਦੇ ਹਰਮਨ ਪਿਆਰੇ ਪ੍ਰਿੰਸੀਪਲ ਪ੍ਰੋ. ਚਰਨਜੀਤ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਗੁਰਵੀਨ ਕੌਰ, ਓ.ਐਸ.ਏ-ਪ੍ਰੈਜੀਡੈਂਟ ਡਾ.ਪਸਪਿੰਦਰ ਕੌਰ , ਡਾ. ਜਗਮੋਹਨ ਸ਼ਰਮਾ – ਜਨਰਲ ਸੈਕਟਰੀ ਓ.ਐਸ.ਏ. ਅਤੇ ਫਾਈਨਾਂਸ ਸੈਕਟਰੀ ਪ੍ਰੋ. ਰਣਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਬੂਕੇ ਅਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ।

ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਉਸਤਾਦ ਉਜਾਗਰ ਅੰਟਾਲ ਨੇ ਆਪਣੀ ਸੁਰਲੀ ਆਵਾਜ਼ ਰਾਹੀਂ ਮੌਜੂਦ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ । ਇਹਨਾਂ ਦੇ ਨਾਲ ਹੀ ਪਬਲਿਕ ਕਾਲਜ ਸਮਾਨਾ ਦੇ ਅਸਿਸਟੈਂਟ ਪ੍ਰੋ. ਮਨੀਸ਼ਾ ਨੇ ਆਪਣੀ ਮਖਮਲੀ ਆਵਾਜ਼ ਦੇ ਜਾਦੂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੁੱਖ ਮਹਿਮਾਨ ਸ੍ਰੀਮਤੀ ਇਸਮਤ ਵਿਜੇ ਸਿੰਘ ਨੇ ਓ.ਐਸ.ਏ. ਵੱਲੋਂ ਕਰਵਾਏ ਗਏ ਸ਼ਾਨਦਾਰ ਪ੍ਰੋਗਰਾਮ “ਧੀਆਂ ਦੀ ਲੋਹੜੀ” ਲਈ ਕਾਲਜ ਦੇ ਪ੍ਰਿੰਸੀਪਲ, ਸਟਾਫ, ਵਿਦਿਆਰਥੀਣਾਂ ਅਤੇ ਓ.ਐਸ.ਏ. ਮੈਂਬਰਾਂ ਨੂੰ ਵਧਾਈ ਦਿੰਦਿਆਂ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।


ਇਸ ਮੌਕੇ ਸਰਕਾਰੀ ਰਿਪੁਦਮਨ ਕਾਲਜ ਦੇ ਪ੍ਰਿੰਸੀਪਲ ਹਰਤੇਜ ਕੌਰ ਟਿਵਾਣਾ, ਪ੍ਰੋ.ਸਬਨਮ ਸੋਡੀ, ਪ੍ਰੋ.ਧਨਵਿੰਦਰ ਕੌਰ, ਸਾਬਕਾ ਪ੍ਰਿੰਸੀਪਲ ਚਿੰਰਨਜੀਵ ਕੌਰ, ਪ੍ਰੋ.ਬਵਿੰਦਰ ਕੌਰ, ਪ੍ਰੋ.ਵੰਦਨਾ ਸਲੂਜਾ, ਪ੍ਰੋ.ਰਜਿੰਦਰ ਕੌਰ, ਪ੍ਰੋ.ਪੂਨਮ ਰਿਸ਼ੀ, ਡਾ.ਜੀਵਨ ਬਾਲਾ, ਡਾ.ਜਗਮੋਹਣੀ ਗਾਬਾ, ਪ੍ਰੋ.ਸੰਦੀਪ ਤੋਂ ਇਲਾਵਾ ਸਮੂਹ ਸਟਾਫ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥਨਾਂ ਮੌਜੂਦ ਰਹੀਆਂ। ਮੰਚ ਸੰਚਾਲਨ ਪੋ੍.ਰਿਚਾ, ਅਤੇ ਡਾ.ਜਗਮੋਹਨ ਸ਼ਰਮਾ ਨੇ ਬਾਖੂਬੀ ਨਿਭਾਇਆ ।


