ਨਵੀਂ ਦਿੱਲੀ, 6 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)
ਕੈਨੇਡਾ ਤੋਂ ਬਾਅਦ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ 28 ਜਨਵਰੀ 2024 ਤੋਂ ਅਮਰੀਕਾ ’ਚ ਖਾਲਿਸਤਾਨ ਰਾਇਸ਼ੁਮਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਐੱਸਐੱਫਜੇ ਨੇ ਇਹ ਐਲਾਨ ਕੈਲੀਫੋਰਨੀਆ ਦੇ ਯੂਬਾ ਵਿੱਚ 44ਵੀਂ ਸਾਲਾਨਾ ਸਿੱਖ ਪਰੇਡ ਦੌਰਾਨ ਕੀਤਾ। ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਦੀ ਅਗਵਾਈ ਹੇਠੀ ਜਥੇਬੰਦੀ ਕੈਨੇਡਾ ’ਚ ਅਜਿਹੀ ਰਾਇਸ਼ਮਾਰੀ ਕਰਵਾ ਚੁੱਕੀ ਹੈ।

