<h4><strong>ਸਿਰਸਾ, 1 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)-</strong> ਡੱਬਵਾਲੀ ’ਚ ਮਿੰਨੀ ਸਕੱਤਰੇਤ ਦੀ ਕੰਧ ’ਤੇ ਖਾਲਿਸਤਾਨ ਸੰਬੰਧੀ ਨਾਅਰੇ ਲਿਖੇ ਹੋਏ ਮਿਲਣ ਦਾ ਮਾਮਲਾ ਆਇਆ ਹੈ। ਮਿੰਨੀ ਸਕੱਤਰੇਤ ਦੇ ਨਾਲ ਪਬਲਿਕ ਹੈਲਥ ਵਿਭਾਗ ਤੇ ਵਾਟਰ ਸੀਵਰੇਜ ਟਰੀਂਟਮੈਂਟ ਪਲਾਂਟ ਦੇ ਬਾਹਰ ਲੱਗੇ ਬੋਰਡ ’ਤੇ ਵੀਂ ਅਜਿਹੇ ਦੇਸ਼ ਵਿਰੋਧੀ ਨਾਅਰੇ ਲਿਖੇ ਹੋਏ ਹਨ। ਚੌਟਾਲਾ ਰੋਡ ਸਥਿਤ ਡੱਬਵਾਲੀ ਦੇ ਐੱਸ. ਡੀ. ਐੱਮ. ਦਫਤਰ ਦੇ ਬਾਹਰ ਕੰਧ ’ਤੇ ‘ਹਰਿਆਣਾ ਬਣੇਗਾ ਖਾਲਿਸਤਾਨ’ ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸੀ। ਦੋਵੇਂ ਥਾਵਾਂ ਦੇ 8 ਵਾਰੀ ਹਿੰਦੀ ਤੇ ਪੰਜਾਬੀ ’ਚ ਇਹ ਨਾਅਰੇ ਲਿਖੇ ਹੋਏ ਹਨ। ਇਨ੍ਹਾਂ ਨਾਅਰਿਆਂ ਦੇ ਨਾਲ ਹੀ ਕਈ ਥਾਂਵਾਂ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸਿਹਤ ਮੰਤਰੀ ਅਨਿਲ ਵਿਜ ਦੇ ਖਿਲਾਫ ਭੱਦੀ ਸ਼ਬਦਾਵਲੀ ਲਿਖੀ ਗਈ ਹੈ।</h4>