No Result
View All Result
Monday, May 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਪਰਾਲੀ ਦਾ ਢੁਕਵਾਂ ਹੱਲ ਸੰਭਵ: ਰੇਂਜੇਨ

admin by admin
in BREAKING, COVER STORY, DELHI, INDIA, National
0
ਦਿੱਲੀ ’ਚ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਪਰਾਲੀ ਦਾ ਢੁਕਵਾਂ ਹੱਲ ਸੰਭਵ: ਰੇਂਜੇਨ

Labourer using hand instruments to gather the chopped paddy straw at one place to set it all on fire at Boparai village of Nakodar in Jalandhar on Saturday. Tribune Photo Sarabjit Singh

0
SHARES
0
VIEWS
Share on FacebookShare on Twitter

ਵਾਸ਼ਿੰਗਟਨ, 21 ਨਵੰਬਰ

ਜਰਮਨੀ ਦੀ ਸਾਫਟਵੇਅਰ ਕੰਪਨੀ ਐੱਸਏਪੀ ਦੇ ਡਿਪਟੀ ਚੇਅਰਮੈਨ ਪੁਨੀਤ ਰੇਂਜੇਨ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਪੈਦਾ ਹੋਏ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਭਾਰਤੀ ਅਮਰੀਕੀ ਰੇਂਜੇਨ ਨੇ ਇਹ ਦਾਅਵਾ ਹਰਿਆਣਾ ਅਤੇ ਪੰਜਾਬ ‘ਚ ਸ਼ੁਰੂ ਕੀਤੇ ਦੋ ਪਾਇਲਟ ਪ੍ਰਾਜੈਕਟਾਂ ਦੇ ਆਧਾਰ ‘ਤੇ ਕੀਤਾ ਹੈ। ਉਨ੍ਹਾਂ ਕਿਹਾ, ‘ਇਹ ਬਹੁਤ ਗੰਭੀਰ ਸਥਿਤੀ ਹੈ ਅਤੇ ਇਸ ਦੇ ਕਈ ਕਾਰਨ ਹਨ ਪਰ (ਦਿੱਲੀ ਵਿੱਚ) ਹਵਾ ਦੀ ਗੁਣਵੱਤਾ ਨਾਲ ਸਬੰਧਤ ਸਮੱਸਿਆਵਾਂ ਵਿੱਚ ਪਰਾਲੀ ਸਾੜਨ ਦਾ ਯੋਗਦਾਨ 25 ਤੋਂ 30 ਫ਼ੀਸਦ ਹੈ। ਉੱਤਰੀ ਭਾਰਤ ਵਿੱਚ ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ 80,000 ਮਾਮਲੇ ਹਨ। 1.3 ਕਰੋੜ ਟਨ ਪਰਾਲੀ ਸਾੜੀ ਜਾਂਦੀ ਹੈ ਅਤੇ 1.9 ਕਰੋੜ ਟਨ ਕਾਰਬਨ ਡਾਈਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਵਾਯੂਮੰਡਲ ਵਿੱਚ ਛੱਡੀਆਂ ਜਾਂਦੀਆਂ ਹਨ। ਇਸ ਨਾਲ 30 ਕਰੋੜ ਡਾਲਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ। ਇਸ ਨੂੰ ਹੱਲ ਕੀਤਾ ਜਾ ਸਕਦਾ ਹੈ। ਰੇਂਜੇਨ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਹਰਿਆਣਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ। ਇਸ ਸਾਲ ਨੌਂ ਜ਼ਿਲ੍ਹਿਆਂ ਦੇ 660 ਪਿੰਡਾਂ ਵਿੱਚ ਕੰਮ ਕਰ ਰਹੇ ਹਾਂ। ਇਸ ਕਾਰਨ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 58 ਫੀਸਦੀ ਕਮੀ ਆਈ ਹੈ। ਇਸ ਲਈ ਇਹ ਇੱਕ ਹੱਲ ਕਰਨ ਯੋਗ ਸਮੱਸਿਆ ਹੈ। ਅਸੀਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੰਮ ਕਰ ਰਹੇ ਹਾਂ।

Post Views: 76
Tags: Proper solution to stubble burning is possible due to air pollution in Delhi: Renzen
Previous Post

ਮਾਡਰਨ ਸਕੂਲ ’ਚ ਓਪਨ ਪੇਂਟਿੰਗ ਮੁਕਾਬਲੇ ਵਿੱਚ 1600 ਬੱਚੇ ਸ਼ਾਮਲ

Next Post

ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ, ਸੈਂਕੜੇ ਵਾਹਨ ਫਸੇ

Next Post
ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ, ਸੈਂਕੜੇ ਵਾਹਨ ਫਸੇ

ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ, ਸੈਂਕੜੇ ਵਾਹਨ ਫਸੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800