No Result
View All Result
Tuesday, July 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

‘ਟਾਈਗਰ 3’ ਵਿੱਚ ਜ਼ੋਇਆ ਦੀ ਭੂਮਿਕਾ ਨਿਭਾਉਣਾ ਮਾਣ ਵਾਲੀ ਗੱਲ: ਕੈਟਰੀਨਾ ਕੈਫ

admin by admin
in BREAKING, COVER STORY, ENTERTAINMENT
0
‘ਟਾਈਗਰ 3’ ਵਿੱਚ ਜ਼ੋਇਆ ਦੀ ਭੂਮਿਕਾ ਨਿਭਾਉਣਾ ਮਾਣ ਵਾਲੀ ਗੱਲ: ਕੈਟਰੀਨਾ ਕੈਫ
0
SHARES
0
VIEWS
Share on FacebookShare on Twitter

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਸ ਨੇ ਫ਼ਿਲਮ ‘ਟਾਈਗਰ 3’ ਲਈ ਹੁਣ ਤੱਕ ਦੀ ਸਭ ਤੋਂ ਵਧੀਆ ਅਦਾਕਾਰੀ ਕੀਤੀ ਹੈ। ਫ਼ਿਲਮ ਵਿੱਚ ਕੈਟਰੀਨਾ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ ਜੋ ‘ਵਾਈਆਰਐੱਫ’ ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ। ਜ਼ੋਇਆ ਦੇ ਰੂਪ ਵਿੱਚ ਉਸ ਦਾ ਪੋਸਟਰ ਅੱਜ ਰਿਲੀਜ਼ ਹੋਇਆ। ਕੈਟਰੀਨਾ ਨੇ ਖੁਲਾਸਾ ਕੀਤਾ ਕਿ ‘ਟਾਈਗਰ 3’ ਦੇ ਚੁਣੌਤੀਪੂਰਨ ਐਕਸ਼ਨ ਸੀਨ ਲਈ ਉਸ ਨੇ ਸਰੀਰਿਕ ਪੱਖੋਂ ਸਖ਼ਤ ਮਿਹਨਤ ਕੀਤੀ। ਅਦਾਕਾਰਾ ਨੇ ਕਿਹਾ, ‘ਜ਼ੋਇਆ ਵਾਈਆਰਐੱਫ ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ ਅਤੇ ਮੈਨੂੰ ਉਸ ਵਰਗਾ ਕਿਰਦਾਰ ਮਿਲਣ ’ਤੇ ਬਹੁਤ ਮਾਣ ਹੈ। ਕੈਟਰੀਨਾ ਨੇ ਅੱਗੇ ਕਿਹਾ, ‘ਜ਼ੋਇਆ ਦਾ ਕਿਰਦਾਰ ਨਿਭਾਉਣਾ ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ।’ ਉਸ ਨੇ ਕਿਹਾ ਕਿ ਸਰੀਰਕ ਤੌਰ ’ਤੇ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਚੁਣੌਤੀਪੂਰਨ ਫ਼ਿਲਮ ਰਹੀ ਹੈ। ਕੈਟਰੀਨਾ ਨੇ ਕਿਹਾ ਕਿ ਐਕਸ਼ਨ ਕਰਨਾ ਹਮੇਸ਼ਾ ਹੀ ਰੁਮਾਂਚਕ ਹੁੰਦਾ ਹੈ ਅਤੇ ਉਹ ਹਮੇਸ਼ਾ ਤੋਂ ਐਕਸ਼ਨ ਸ਼ੈਲੀ ਦੀ ਪ੍ਰਸ਼ੰਸਕ ਰਹੀ ਹੈ। ਇਸ ਲਈ ਜ਼ੋਇਆ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਇਕ ਸੁਫ਼ਨਾ ਹੈ। ਫ਼ਿਲਮ ‘ਟਾਈਗਰ 3’ ਆਦਿੱਤਿਆ ਚੋਪੜਾ ਵੱਲੋਂ ਬਣਾਈ ਗਈ ਹੈ। ਮਨੀਸ਼ ਸ਼ਰਮਾ ਇਸ ਦੇ ਨਿਰਦੇਸ਼ਕ ਹਨ। ਇਹ ਫ਼ਿਲਮ ਇਸ ਸਾਲ ਦੀਵਾਲੀ ਦੀਆਂ ਛੁੱਟੀਆਂ ਦੌਰਾਨ ਰਿਲੀਜ਼ ਹੋਵੇਗੀ।

Post Views: 111
Tags: salman khan tiger 3salman khan tiger 3 teaser trailertiger 3tiger 3 date announcementtiger 3 full movietiger 3 ka trailertiger 3 movietiger 3 movie ka trailertiger 3 movie trailertiger 3 official teasertiger 3 official trailertiger 3 reactiontiger 3 release datetiger 3 salman khantiger 3 songtiger 3 teasertiger 3 teaser trailertiger 3 trailertiger 3 trailer reactiontiger 3 trailer reviewtiger 3 trailer teasertiger 3 update
Previous Post

ਪੰਜਾਬ ’ਚ ਭਲਕੇ ਭਾਰੀ ਮੀਂਹ ਦੀ ਪੇਸ਼ੀਨਗੋਈ

Next Post

e-paper 11 October 2023

Next Post

e-paper 11 October 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800