No Result
View All Result
Thursday, June 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home ENTERTAINMENT

PUBG ਵਿੱਚ ਲੁਟਾਇਆ 16 ਲੱਖ : ਬੱਚਿਆਂ ਅਤੇ ਮਾਪਿਆਂ ਲਈ ਵੱਡਾ ਸਬਕ

admin by admin
in ENTERTAINMENT
0
PUBG ਵਿੱਚ ਲੁਟਾਇਆ 16 ਲੱਖ : ਬੱਚਿਆਂ ਅਤੇ ਮਾਪਿਆਂ ਲਈ ਵੱਡਾ ਸਬਕ
0
SHARES
0
VIEWS
Share on FacebookShare on Twitter

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨੀਕੀ ਤਰੱਕੀ ਨੇ ਦੇਸ਼ ਅਤੇ ਦੁਨੀਆਂ ਦਾ ਨਕਸ਼ਾ ਬਦਲ ਦਿੱਤਾ ਹੈ। ਬਹੁਤ ਸਾਰੇ ਕੰਮ ਇੰਨੇ ਸੌਖੇ ਅਤੇ ਤੇਜ਼ ਹੋ ਗਏ ਹਨ ਜਿਨ੍ਹਾਂ ਦੀ ਕਲਪਨਾ ਵੀ ਕਰਨੀ ਅੌਖੀ ਸੀ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਸਾਇੰਸ ਦੀ ਹਰ ਖੋਜ ਦੇ ਅਨੇਕਾਂ ਫਾਇਦਿਆਂ ਦੇ ਨਾਲ ਨਾਲ ਕੁੱਝ ਨੁਕਸਾਨ ਵੀ ਜਰੂਰ ਹੁੰਦੇ ਹਨ। ਤਕਨਾਲੋਜੀ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਵਰਦਾਨ ਸਾਬਤ ਹੋ ਸਕਦੀ ਹੈ ਪਰ ਇਸਦੀ ਗਲਤ ਵਰਤੋਂ ਕਿਸੇ ਸਰਾਪ ਤੋਂ ਘੱਟ ਨਹੀਂ। ਅਸਲ ਵਿੱਚ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਬਾਰੇ ਪੂਰਨ ਜਾਣਕਾਰੀ ਅਤੇ ਸਮਝ ਹੋਣੀ ਲਾਜ਼ਮੀ ਹੈ। ਸਾਡੇ ਦੇਸ਼ ਵਿੱਚ ਸਮਾਰਟ ਫੋਨਾ ਦਾ ਚਲਣ ਇੱਕ ਦਮ ਵਧਿਆ ਹੈ। ਜੀਓ ਨੈਟਵਰਕ ਦੇ ਆਗਮਨ ਨਾਲ ਸਸਤੀ ਇੰਟਰਨੈੱਟ ਸੇਵਾ ਨੇ ਹਰ ਇੱਕ ਨੂੰ ਸਮਾਰਟ ਫੋਨ ਦੀ ਵਰਤੋਂ ਵੱਲ ਖਿੱਚਿਆ ਹੈ। ਖਾਸ ਕਰ ਬੱਚਿਆਂ ਅਤੇ ਨੌਜਵਾਨਾਂ ਵਿੱਚ ਇਸ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।

ਲਾਕਡਾਉਨ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਵਿਹਲੇ ਹਨ ਇਸ ਕਰਕੇ ਮਾਂ ਬਾਪ ਵੀ ਮੋਬਾਈਲ ਫੋਨ ਦੀ ਵਰਤੋਂ ਤੋਂ ਜਿਆਦਾ ਨਹੀਂ ਰੋਕਦੇ । ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਹੋਰ ਵਿਚਾਰੇ ਕਰਨ ਵੀ ਕੀ! ਦੂਸਰਾ ਸਕੂਲਾਂ ਦੀ ਆਨਲਾਈਨ ਸਿੱਖਿਆ ਸ਼ੁਰੂ ਹੋਣ ਕਰਕੇ ਮਾਪਿਆਂ ਨੂੰ ਨਾ ਚਾਹੁੰਦੇ ਵੀ ਮੋਬਾਈਲ ਫੋਨ ਬੱਚਿਆਂ ਦੇ ਹੱਥ ਫੜਾਉਣੇ ਪਏ। ਇਸ ਨਾਲ ਬੱਚੇ ਕੁਝ ਸਮਾਂ ਪੜਨ ਤੋਂ ਬਾਅਦ ਆਪਣੀਆਂ ਮਨ ਪਸੰਦ ਗੇਮਾਂ ਅਤੇ ਵੀਡੀਓ ਦੇਖਣਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਬੱਚੇ ਸਮਾਰਟ ਫੋਨ ਦੇ ਆਦੀ ਬਣ ਗਏ ਹਨ। ਦੂਸਰੇ ਪਾਸੇ ਬੈਂਕਾਂ ਵੀ ਖਾਤਿਆਂ ਨਾਲ ਮੋਬਾਈਲ ਨੰਬਰ ਜ਼ਰੂਰ ਜੋੜਦਿਆਂ ਹਨ ਕਈ ਵਾਰ ਤਾਂ ਇੰਟਰਨੈੱਟ ਬੈਕਿੰਗ ਵੀ ਐਕਟੀਵੇਟ ਕਰ ਦਿੰਦੀਆਂ ਹਨ। ਜਿਸ ਨਾਲ ਸਮਾਰਟ ਫੋਨ ਦੀ ਮਦਦ ਨਾਲ ਪੇਮੈਂਟ ਕੀਤੀ ਜਾ ਸਕਦੀ ਹੈ। ਇੰਟਰਨੈੱਟ ਦੀ ਵਰਤੋਂ ਵਧਣ ਨਾਲ ਮਾਰਕੀਟ ਵਿੱਚ ਬਹੁਤ ਸਾਰੀਆਂ ਆਨਲਾਈਨ ਅਤੇ ਆਫਲਾਈਨ ਗੇਮਾਂ ਦੀ ਭਰਮਾਰ ਹੈ। ਜਿਨ੍ਹਾਂ ਗੇਮਾਂ ਨੂੰ ਅਕਸਰ ਹੀ ਬੱਚਿਆਂ ਵੱਲੋਂ ਖੇਡਿਆ ਜਾਂਦਾ ਹੈ। ਇਹ ਮੋਬਾਇਲ ਗੇਮਾਂ ਬੱਚਿਆਂ ਦੇ ਦਿਮਾਗ ਉੱਤੇ ਬੁਰਾ ਅਸਰ ਪਾਉਣ ਦੇ ਨਾਲ-ਨਾਲ ਜਾਨਲੇਵਾ ਅਤੇ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣ ਰਹੀਆਂ ਹਨ ।

ਹੁਣ ਗੱਲ ਕਰੀਏ ਪਿਛਲੇ ਦਿਨੀਂ ਮਿਲੀਆਂ ਖਬਰਾਂ ਦੀ ਜਿਨ੍ਹਾਂ ਅਨੁਸਾਰ ਪੰਜਾਬ ਵਿੱਚ ਹੀ ਦੋ ਬੱਚਿਆਂ ਨੇ ਘਰਦਿਆਂ ਦੀ ਮਿਹਨਤ ਦੀ ਕਮਾਈ ਪਬਜੀ ਗੇਮ ਲੇਖੇ ਲਾ ਦਿੱਤੀ। ਇੱਕ ਬੱਚੇ ਨੇ 2 ਲੱਖ ਅਤੇ ਦੂਜੇ ਨੇ 16 ਲੱਖ ਰੁਪਏ ਗੇਮਾਂ ਵਿੱਚ ਵਰਚੁਅਲ ਹਥਿਆਰਾਂ ਵਗੈਰਾ ਦੀ ਖਰੀਦਦਾਰੀ ਤੇ ਖਰਚ ਕਰ ਦਿੱਤੇ। ਪੈਸੇ ਸਿੱਧੇ ਖਾਤੇ ਵਿੱਚੋਂ ਕੱਟਣ ਕਾਰਨ ਘਰ ਵਾਲਿਆਂ ਨੂੰ ਭਿਣਕ ਵੀ ਨਹੀਂ ਪਈ ਅਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਕਤ ਘਟਨਾਵਾਂ ਤੋਂ ਸਾਨੂੰ ਸਾਰਿਆਂ ਨੂੰ ਸਬਕ ਸਿੱਖਣ ਦੀ ਲੋੜ ਹੈ।

ਅਕਸਰ ਹੀ ਬੱਚੇ ਮਾਂ,ਬਾਪ ਜਾਂ ਕਿਸੇ ਰਿਸ਼ਤੇਦਾਰ ਦਾ ਸਮਾਰਟ ਫੋਨ ਫੜ ਕੇ ਗੇਮ ਖੇਡਦੇ ਹਨ। ਬੱਚੇ ਅਣਜਾਣ ਹੁੰਦੇ ਹਨ ਕਈ ਵਾਰ ਉਹ ਗੇਮ ਨੂੰ ਹੋਰ ਵਧੀਆ ਬਣਾਉਣ ਲਈ ਵਰਚੁਅਲ ਹਥਿਆਰ ਜਾਂ ਐਨੀਮੇਸ਼ਨ ਖਰੀਦਣ ਦਾ ਵਿਕਲਪ ਚੁਣ ਲੈਂਦੇ ਹਨ ਖਾਤਾ ਬੈਂਕ ਨਾਲ ਜੁੜਿਆ ਹੋਣ ਤੇ ਅਦਾਇਗੀ ਬੈਂਕ ਖਾਤੇ ਵਿੱਚੋਂ ਹੋ ਸਕਦੀ ਹੈ। ਇਸ ਲਈ ਇਸ ਸਬੰਧੀ ਮਾਪਿਆਂ ਅਤੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਮਾਪਿਆਂ ਨੂੰ ਅਕਸਰ ਆਪਣੇ ਬੱਚਿਆਂ ਦੇ ਸਮਾਰਟ ਫੋਨਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਬੱਚਾ ਮੋਬਾਇਲ ਫੋਨ ਵਿਚ ਕੀ ਵੇਖ ਰਿਹਾ ਹੈ ਅਤੇ ਕੀ ਖੇਡ ਰਿਹਾ ਹੈ। ਬੱਚਿਆ ਉੱਤੇ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਉੱਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਤੁਸੀਂ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਕਿੰਗ ਐਕਟੀਵੇਟ ਕਰਵਾਈ ਹੈ ਤਾਂ ਆਪਣੇ ਸਮਾਰਟ ਫੋਨ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਜੇਕਰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਬੈਂਕ ਤੋਂ ਇਹ ਸੇਵਾਵਾਂ ਤੁਰੰਤ ਬੰਦ ਕਰਵਾ ਦੇਣੀਆਂ ਚਾਹੀਦੀਆਂ ਹਨ। ਸਭ ਤੋਂ ਵੱਡੀ ਗੱਲ ਬੱਚਿਆਂ ਨੂੰ ਬਾਹਰੀ ਖੇਡਾਂ ਖੇਡਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।

ਚਾਨਣ ਦੀਪ ਸਿੰਘ ਔਲਖ 9876888177

Post Views: 93
Previous Post

3 ਮਹੀਨਿਆਂ ਦੌਰਾਨ 954 ਨਵੇਂ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ : ਮੁੱਖ ਮੰਤਰੀ

Next Post

चीन के साथ गुगली: ऑस्ट्रेलिया-अमेरिका में भी Tik tok आदि ऐप बैन !

Next Post
चीन के साथ गुगली: ऑस्ट्रेलिया-अमेरिका में भी Tik tok आदि ऐप बैन !

चीन के साथ गुगली: ऑस्ट्रेलिया-अमेरिका में भी Tik tok आदि ऐप बैन !

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800