ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪੰਜਾਬ ਵੱਲੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਰੋਕੇ ਜਾਣ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ ਅਤੇ ਹਰਿਆਣਾ ਦੇ ਹੱਕ ਦਾ ਪਾਣੀ ਰੋਕ ਰਹੀ ਹੈ। ਇਹ ਸਰਾਸਰ ਗਲਤ ਹੈ ਅਤੇ ਨਿੰਦਾਯੋਗ ਹੈ। ਪੰਜਾਬ ਸਰਕਾਰ ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪੂਰਾ ਪਾਣੀ ਦਵੇ।
ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਨੂੰ ਪੀਣ ਲਈ 9500 ਕਿਯੂਸੇਕ ਪਾਣੀ ਦੀ ਜਰੂਰਤ ਹੁੰਦੀ ਹੈ, ਜੋ ਸਾਡੇ ਹਿੱਸੇ ਦਾ ਹੈ। ਪੰਜਾਬ ਸਰਕਾਰ ਨੇ ਇਸ ਵਿੱਚ ਕਟੌਤੀ ਕੀਤੀ ਹੈ ਅਤੇ ਮਹਿਜ 4 ਹਜਾਰ ਕਿਯੂਸੇਕ ਪਾਣੀ ਹੀ ਦਿੱਤਾ ਹੈ। ਇਸ ਫੈਸਲੇ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਪਿਛਲੇ ਦਿਨਾਂ ਬੀਬੀਐਸਬੀ ਦੀ ਮੀਟਿੰਗ ਦੌਰਾਨ ਵੀ ਪਾਣੀ ਦੇਣ ਨੁੰ ਲੈ ਕੇ ਫੈਸਲਾ ਹੋਇਆ ਸੀ ਪਰ ਪੰਜਾਬ ਸਰਕਾਰ ਇਸ ਪਾਣੀ ਵਿੱਚ ਕਟੌਤੀ ਕਰ ਰਹੀ ਹੈ ਜੋ ਬਹੁਤ ਗਲਤ ਹੈ।
ਐਸਵਾਈਐਲ ਦੇ ਪਾਣੀ ‘ਤੇ ਸਾਡਾ ਹੱਕ
ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੈ ਕਿਹਾ ਕਿ ਮੂਨਕ ਹੈਡ ਤੋਂ ਹਰਿਆਣਾ ਦੇ ਰਸਤੇ ਦਿੱਲੀ ਨੂੰ ਪਾਣੀ ਜਾਂਦਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪਰ ਉਨ੍ਹਾਂ ਨੇ ਕਦੀ ਪਾਣੀ ਵਿੱਚ ਕਟੌਤੀ ਨਹੀਂ ਕੀਤੀ ਪਰ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਐਸਵਾਈਐਲ ਦੇ ਪਾਣੀ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਐਸਵਾਈਐਲ ਦੇ ਪਾਣੀ ‘ਤੇ ਵੀ ਹਰਿਆਣਾ ਦਾ ਹੱਕ ਹੈ। ਸੁਪਰੀਮ ਕੋਰਟ ਵੀ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾ ਚੁੱਕਾ ਹੈ। ਪੰਜਾਬ ਨੂੰ ਸਾਡੇ ਹਿੱਸੇ ਦਾ ਐਸਵਾਈਐਲ ਦਾ ਪਾਣੀ ਵੀ ਦੇਣਾ ਚਾਹੀਦਾ ਹੈ।
ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ‘ਤੇ ਵੀ ਸਿਆਸਤ ਕਰਦੀ ਹੈ। ਜਿਵੇਂ ਹੀ ਕਾਂਗਰਸ ਨੇਤਾ ਪੰਜਾਬ ਵਿੱਚ ਜਾਂਦੇ ਹਨ ਤਾਂ ਉਹ ਜਾ ਕੇ ਕਹਿੰਦੇ ਹਨ ਕਿ ਅਸੀਂ ਹਰਿਆਣਾ ਨੁੰ ਐਸਵਾਈਐਲ ਦਾ ਪਾਣੀ ਨਹੀਂ ਦਵਾਂਗੇ। ਇਸ ਦੇ ਬਾਅਦ ਉੱਹੀ ਲੋਕ ਹਰਿਆਣਾ ਆਉਂਦੇ ਹਨ ਤਾਂ ਹਰਿਆਣਾ ਵਿੱਚ ਕਹਿਣ ਲੱਗਦੇ ਹਨ ਕਿ ਐਸਵਾਈਐਲ ਦੇ ਪਾਣੀ ‘ਤੇ ਹਰਿਆਣਾ ਦਾ ਹੱਕ ਹੈ। ਅਜਿਹੇ ਵਿੱਚ ਕਾਂਗਰਸ ਵੀ ਐਸਵਾਈਐਲ ਦੇ ਮੁੱਦੇ ‘ਤੇ ਮਹਿਜ ਸਿਆਸਤ ਕਰ ਰਹੀ ਹੈ। ਉਨ੍ਹਾਂ ਨੂੰ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ।