ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੱਜ ਇੰਫਾਲ ਦੇ ਚੁਮਥਾਂਗ ਸਨਾਪੁੰਗ ਵਿੱਚ ਆਪਣੀ ਪ੍ਰੇਮਿਕਾ ਮਨੀਪੁਰੀ ਮਾਡਲ ਅਤੇ ਅਦਾਕਾਰਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ। ਰਣਦੀਪ ਹੁੱਡਾ ਜਿਹੜਾ ਕਿ ‘ਸਾਹਿਬ ਬੀਵੀ ਔਰ ਗੈਂਗਸਟਰ’, ‘ਰੰਗ ਰਸੀਆ’, ‘ਹਾਈਵੇਅ’ ਅਤੇ ‘ਸਰਬਜੀਤ’ ਆਦਿ ਫ਼ਿਲਮਾਂ ’ਚ ਕੰਮ ਕਰ ਚੁੱਕਾ ਹੈ, ਨੇ ਵਿਆਹ ਸਮੇਂ ਰਵਾਇਤੀ ਮਨੀਪੁਰੀ ਸਫੇਦ ਧੋਤੀ (ਫੇਈਜੋਮ), ਕੁਰਤਾ ਪਹਿਨਿਆ ਹੋਇਆ ਅਤੇ ਪੱਗ ਬੰਨ੍ਹੀ ਹੋਈ ਸੀ। ਲਿਨ ਲੈਸ਼ਰਾਮ ਨੇ ਵੀ ਰਵਾਇਤੀ ਮਨੀਪੁਰੀ ਪੁਸ਼ਾਕ ‘ਪੋਟਲੋਈ’ ਪਹਿਨੀ ਹੋਈ ਸੀ, ਜਿਸ ਦੀ ਸਕਰਟ ਲਾਲ ਰੰਗ ਦੀ ਅਤੇ ਬਲਾਊਜ਼ ਹਰੇ ਰੰਗ ਦਾ ਸੀ। ਦੋਵਾਂ ਦਾ ਵਿਆਹ ਮੈਤੇਈ ਭਾਈਚਾਰੇ ਦੀਆਂ ਰਵਾਇਤੀ ਰਸਮਾਂ ਅਨੁਸਾਰ ਹੋਇਆ।

