ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਦਾਕਾਰਾ ਨੀਰੂ ਬਾਜਵਾ ਨਾਲ ਪਿਛਲੇ ਕੁਝ ਦਿਨ ਪਹਿਲਾ ਹੀ ਆਪਣੇ ਆਉਣ ਵਾਲੇ ਪ੍ਰਾਜੈਕਟ ਦੀ ਅਨਾਊਂਸਮੈਂਟ ਕੀਤੀ ਸੀ। ਜੀ ਹਾਂ, ਕੁਝ ਦਿਨ ਪਹਿਲਾ ਰਣਜੀਤ ਬਾਵਾ ਤੇ ਨੀਰੂ ਬਾਜਵਾ ਨੇ ਗੀਤ ‘ਪੰਜਾਬ ਵਰਗੀ’ ਦੀ ਅਨਾਊਂਸਮੈਂਟ ਕਰਦਿਆਂ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ। ਇਸ ਪੋਸਟ ਨੂੰ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ।ਹਾਲ ਹੀ ‘ਚ ਰਣਜੀਤ ਬਾਵਾ ਦੇ ਗੀਤ ‘ਪੰਜਾਬ ਵਰਗੀ’ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ‘ਚ ਨੀਰੂ ਬਾਜਵਾ ਪੰਜਾਬੀ ਲੁੱਕ ‘ਚ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਦਾ ਇਹ ਪੰਜਾਬੀ ਅੰਦਾਜ਼ ਸਾਰਿਆਂ ਨੂੰ ਗੀਤ ਪ੍ਰਤੀ ਉਤਸੁਕ ਕਰ ਰਿਹਾ ਹੈ। ਇਸ ਦੇ ਨਾਲ ਹੀ ਕਿਤੇ-ਕਿਤੇ ਰਣਜੀਤ ਬਾਵਾ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ।

