ਸਮਾਣਾ 17 ਜਨਵਰੀ,ਪ੍ਰੈਸ ਕੀ ਤਾਕਤ ਬਿਊਰੋ( ਸ਼ਿਵ ਨਰਾਇਣ): ਚੱਲ ਰਹੇ ਟਰੈਫਿਕ ਸਪਤਾਹ ਦੇ ਮੱਦੇਨਜ਼ਰ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਅਤੇ ਦੁਰਘਟਨਾਵਾਂ ਤੋਂ ਬਚਣ ਲਈ ਅੱਜ ਐਸ ਐਸ ਪੀ ਪਟਿਆਲਾ ਵਰੁਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਸਮਾਣਾ ਦੇ ਇੰਚਾਰਜ ਕਰਨੈਲ ਸਿੰਘ ਅਤੇ ਐਸ ਐਚ ਓ ਸਿਟੀ ਗੁਰਵਿੰਦਰ ਸਿੰਘ ਦੇ ਸਹਿਯੋਗ ਨਾਲ ਲਾਈਨਜ਼ ਕਲੱਬ ਗੋਲਡ ਦੇ ਉਪਰਾਲੇ ਸਦਕਾ ਬੰਦਾ ਸਿੰਘ ਬਹਾਦਰ ਚੋੰਕ ਸਮਾਣਾ ਵਿਖੇ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ਅਤੇ ਲੋਕਾਂ ਨੂੰ ਸੜਕੀ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ।ਇਸ ਮੌਕੇ ਜੇ ਪੀ ਗਰਗ, ਸਮਾਜ ਸੇਵੀ ਗੋਰਵ ਅਗਰਵਾਲ, ਟ੍ਰੈਫਿਕ ਮੁਲਾਜ਼ਮ ਜਸਪਾਲ ਸਿੰਘ ,ਸ਼ਸ਼ਵਿੰਦਰ ਸਿੰਘ,ਜਗਤਾਰ ਸਿੰਘ ਤੋਂ ਇਲਾਵਾ ਜੇ ਪੀ ਗਰਗ,ਰਜੇਸ਼ ਕੁਮਾਰ ,ਲਵ ਕੁਮਾਰ,ਵਿਕਾਸ ਸ਼ਰਮਾ,ਹੁਸਨਦੀਪ ਬਾਂਸਲ,ਮੋਹਿਤ ਕੁਮਾਰ ,ਸੋਰਵ ਜਿੰਦਲ ਵੀ ਹਾਜ਼ਰ ਸਨ।
