No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ

admin by admin
in BREAKING, CHANDIGARH, COVER STORY, National, POLITICS, PUNJAB
0
ਪੰਜਾਬ ਰਾਜ ਵਣ  ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ  ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ
0
SHARES
0
VIEWS
Share on FacebookShare on Twitter
ਚੰਡੀਗੜ੍ਹ, ਜਨਵਰੀ 17(ਪ੍ਰੈਸ ਕੀ ਤਾਕਤ ਬਿਊਰੋ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਹਰਿਆਵਲ ਹੇਠਲਾ ਰਕਬਾ ਵਧਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹਰ ਕਦਮ ਚੁੱਕਣ ਹਿੱਤ ਵਚਨਬੱਧ ਹੈ। ਇਸ ਵਿੱਚ ਪੰਜਾਬ ਰਾਜ ਵਣ ਵਿਕਾਸ ਨਿਗਮ ਦਾ ਬੇਹੱਦ ਅਹਿਮ ਰੋਲ ਹੈ। ਇਹ ਵਿਚਾਰ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੋਹਾਲੀ ਦੇ ਸੈਕਟਰ 68 ਵਿਚਲੇ ਵਣ ਕੰਪਲੈਕਸ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਰੀਜਨਲ ਮੈਨੇਜਰਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਇਸ ਗੱਲ ਉੱਤੇ ਖੁਸ਼ੀ ਜਾਹਿਰ ਕੀਤੀ ਕਿ ਇਸ ਵਰ੍ਹੇ ਨਿਗਮ ਨੂੰ 44 ਕਰੋੜ ਰੁਪਏ  ਦੀ ਆਮਦਨੀ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆ ਵਿੱਚ ਹੀ ਹੋ ਗਈ ਹੈ ਜਦੋਂ ਕਿ ਬੀਤੇ ਵਰ੍ਹੇ ਨਿਗਮ ਨੂੰ 40 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਇਸ ਮੌਕੇ ਨਿਗਮ ਦੇ ਅਧਿਕਾਰੀਆ ਵੱਲੋਂ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਨਿਗਮ ਵੱਲੋਂ ਕਈ ਨਵੇਂ ਪ੍ਰੋਜੈਕਟ ਉਲੀਕੇ ਜਾ ਰਹੇ ਹਨ ਜਿਨ੍ਹਾਂ ਵਿੱਚ ਬਠਿੰਡਾ ਡਵੀਜਨ ਵਿਖੇ ਵਰਮੀਕੰਪੋਸਟ ਪ੍ਰਣਾਲੀ ਸਥਾਪਿਤ ਕਰਨਾ ਸ਼ਾਮਿਲ ਹੈ। ਇਸ ਪ੍ਰੋਜੈਕਟ ਨਾਲ ਜਿੱਥੇ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ, ਉਥੇ ਹੀ ਇਹ ਪ੍ਰਣਾਲੀ ਵਾਤਾਵਰਣ ਪੱਖੀ ਵੀ ਹੈ। ਇਸ਼ ਤੋਂ ਇਲਾਵਾ ਜੰਗਲਾਤ ਦੇ ਰਕਬੇ ਦੀ ਰਾਖੀ ਲਈ ਆਰ.ਸੀ.ਸੀ. ਪਿੱਲਰ ਤੋਂ ਇਲਾਵਾ ਰੁੱਖਾਂ ਦੀ ਸਾਂਭ ਸੰਭਾਲ ਲਈ ਟ੍ਰੀ-ਗਾਰਡ ਤਿਆਰ ਕਰਨ ਅਤੇ ਇਸ ਤੋਂ ਇਲਾਵਾ ਵੂਡਨ (ਲੱਕੜ) ਦੀਆਂ ਉੱਚ ਪੱਧਰ ਦੀਆਂ ਕਰੇਟਾਂ ਤਿਆਰ ਕਰਨ ਆਦਿ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।
ਵਿਭਾਗੀ ਕੰਮ ਕਾਜ ਵਿੱਚ ਪੂਰਨ ਪਾਰਦਰਸ਼ਿਤਾ ਉੱਤੇ ਜੋਰ ਦਿੰਦੇ ਹੋਏ ਸ਼੍ਰੀ ਕਟਾਰੂਚੱਕ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਕੋਈ ਵੀ ਬੇਨਿਯਮੀ ਕਰਦਾ ਪਾਇਆ ਜਾਂਦਾ ਹੈ,ਉਸ ਖਿਲਾਫ ਰਿਕਵਰੀ ਤੋਂ ਇਲਾਵਾ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ ਕਿਉਂ ਜੋਂ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਵਿਭਾਗ ਦੇ ਕੰਮ ਕਾਜ ਸਬੰਧੀ ਟੈਂਡਰ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ, ਪ੍ਰਮੁੱਖ ਮੁੱਖ ਵਣ ਪਾਲ ਆਰ.ਕੇ. ਮਿਸ਼ਰਾ ਅਤੇ ਮੁੱਖ ਜਨਰਲ ਮੈਨੇਜਰ ਗੀਤਾਂਜਲੀ ਵੀ ਮੌਜੂਦ ਸਨ।
Post Views: 136
Tags: 'Kejriwal thunders'4 IFS officers charge-sheeted: Forest Minister Lal ChandBJP scared of AAP's developing strides inDRP NB 13 June 2022: Down in DumpsGovernment of Punjab on Twitter: "Cabinet Minister Mr. LalMoEF becomesNEWS FROM PUNJAB STATE UNDER THE LEADERSHIPPunjab State Forest Development Corporation grew richer byPunjab Urban Development AuthoritySRI LANKA IMPOSES - First India
Previous Post

ਜਨਪ੍ਰਤੀਨਿਧੀ ਸੂਬੇ ਤੇ ਜਨਹਿਤ ਦੇ ਲਈ ਕਰਨ ਕੰਮ – ਦੇਵੇਂਦਰ ਸਿੰਘ ਬਬਲੀ ਆਮ ਜਨਤਾ ਵੀ ਟੈਂਡਰਿੰਗ ਨੂੰ ਨਵੀਂ ਕਾਰਜਪ੍ਰਣਾਲੀ ਦਾ ਕਰ ਸਕੇਗਾ ਮੁਲਾਂਕਨ ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਯੰਤੀ ‘ਤੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਕਰਣਗੇ ਸ਼ਿਰਕਤ

Next Post

ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।

Next Post
ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।

ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982