No Result
View All Result
Friday, April 24, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ਲੋਕੋਮੋਟਿਵ ਵਰਕਸ ’ਚ ਰੋਜ਼ਗਾਰ ਮੇਲਾ :ਮਾਣਯੋਗ ਪ੍ਰਧਾਨ ਮੰਤਰੀ ਵਲੋਂ ਦੇਸ਼ ਭਰ ਵਿੱਚ ਭਰਤੀ ਮੁਹਿੰਮ ਦੀ ਸ਼ੁਰੂਆਤ

admin by admin
in BREAKING, CHANDIGARH, COVER STORY, INDIA, National, POLITICS, PUNJAB
0
ਪਟਿਆਲਾ ਜ਼ਿਲ੍ਹੇ ‘ਚ ਟਰੈਕਟਰਾਂ/ਮੋਟਰਸਾਈਕਲ ਤੇ ਹੋਰ ਸੰਦਾਂ ‘ਤੇ ਖਤਰਨਾਕ ਸਟੰਟ ਆਯੋਜਿਤ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ
0
SHARES
0
VIEWS
Share on FacebookShare on Twitter

ਪਟਿਆਲਾ, 11 ਜੁਲਾਈ: ਭਾਰਤ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਾਗਰਿਕ ਭਲਾਈ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 12 ਜੁਲਾਈ 2025 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਗਾਰ ਮੇਲੇ ਦੀ ਰਾਸ਼ਟਰੀ ਪੱਧਰ ’ਤੇ ਸ਼ੁਰੂਆਤ ਕੀਤੀ ਜਾਵੇਗੀ। ਇਹ ਵੱਡਾ ਭਰਤੀ ਸਮਾਰੋਹ ਦੇਸ਼ ਦੇ 47 ਕੇਂਦਰਾਂ ’ਚ ਇਕੋ ਸਮੇਂ ਹੋਵੇਗਾ, ਜਿਸ ਵਿੱਚ ਪਟਿਆਲਾ ਲੋਕੋਮੋਟਿਵ ਵਰਕਸ ,ਪਟਿਆਲਾ ਵੀ ਸ਼ਾਮਲ ਹੈ।

ਇਸ ਸਮਾਗਮ ਦੌਰਾਨ ਕੇਂਦਰੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਚੁਣੇ 51,000 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਮਾਣਯੋਗ ਪ੍ਰਧਾਨ ਮੰਤਰੀ ਵੀਡੀਓ ਰਾਹੀਂ ਨਵੇਂ ਨਿਯੁਕਤਾਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਨਗੇ।

ਪਟਿਆਲਾ ਲੋਕੋਮੋਟਿਵ ਵਰਕਸ, ਪਟਿਆਲਾ ਵਿਚ, ਮਾਣਯੋਗ ਸ਼੍ਰੀ ਰਵਨੀਤ ਸਿੰਘ ਜੀ, ਰੇਲਵੇ ਰਾਜ ਮੰਤਰੀ ਅਤੇ ਖਾਦ ਸੰਸਕਾਰੀ ਉਦਯੋਗ ਰਾਜ ਮੰਤਰੀ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਕੇਂਦਰੀ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਚੁਣੇ 216 ਉਮੀਦਵਾਰਾਂ ਨੂੰ ਪਟਿਆਲਾ ਲੋਕੋਮੋਟਿਵ ਵਰਕਸ ਆਡੀਟੋਰੀਅਮ ਵਿਚ ਨਿਯੁਕਤੀ ਪੱਤਰ ਵੰਡਣਗੇ।

ਇਹ ਪਹਿਲ ਕਦਮ ਪ੍ਰਧਾਨ ਮੰਤਰੀ ਜੀ ਦੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਲਗਾਤਾਰ ਕਮਿਟਮੈਂਟ ਨੂੰ ਦਰਸਾਉਂਦੀ ਹੈ। ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਮਿਸ਼ਨ ਮੋਡ ਵਿਚ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ।

Post Views: 56
Tags: Hon’ble Shri Ravneet Singh JiNationwide Recruitment DrivePLW centerRozgar Mela at Patiala
Previous Post

ਬਾਪੂ ਆਸਾਰਾਮ ਜੀ ਦੇ ਸਾਧਕੌਂ ਨੇ ਬੜੀ ਧੁਮਧਾਮ ਨਾਲ ਬਣਾਈ ਗੁਰੂ ਪੂਰਨਿਮਾ

Next Post

12 july 2025

Next Post

12 july 2025

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800