No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home COVER STORY

ਮੁੱਖ ਮੰਤਰੀ ਵੀਰਤਾ ਮੈਡਲ ਜੇਤੂ ਨੂੰ 2 ਲੱਖ ਰੁਪਏ ਅਤੇ ਗ੍ਰਹਿ ਮੰਤਰੀ ਐਕਸੀਲੈਂਸ ਅੰਵੇਸ਼ਨ ਮੈਡਲ ਜੇਤੂਆਂ ਨੂੰ 1 ਲੱਖ ਰੁਪਏ ਦਾ ਮਿਲੇਗਾ ਨਗਦ ਪੁਰਸਕਾਰ

admin by admin
in COVER STORY, HARYANA, PUNJAB
0
ਸਮਿਤੀ ਆਪਣੇ ਪੱਧਰ ‘ਤੇ ਕਰਵਾ ਸਕਣਗੇ ਮੰਡੀ ਦੇ ਕੰਮ
0
SHARES
0
VIEWS
Share on FacebookShare on Twitter

ਕੈਬੀਨੇਟ ਨੇ ਤਿੰਨ ਰਾਜ ਪੁਲਿਸ ਪੁਰਸਕਾਰਾਂ ਦੇ ਲਈ ਏਸਓਪੀ ਨੁੰ ਦਿੱਤੀ ਮੰਜੂਰੀ

ਮੁੱਖ ਮੰਤਰੀ ਵੀਰਤਾ ਮੈਡਲ ਜੇਤੂ ਨੂੰ 2 ਲੱਖ ਰੁਪਏ ਅਤੇ ਗ੍ਰਹਿ ਮੰਤਰੀ ਐਕਸੀਲੈਂਸ ਅੰਵੇਸ਼ਨ ਮੈਡਲ ਜੇਤੂਆਂ ਨੂੰ 1 ਲੱਖ ਰੁਪਏ ਦਾ ਮਿਲੇਗਾ ਨਗਦ ਪੁਰਸਕਾਰ

ਡੀਜੀਪੀ ਉੱਤਮ ਸੇਵਾ ਮੈਡਲ ਨਾਲ ਸਨਮਾਨਿਤ ਜੇਤੂਆਂ ਨੂੰ ਮਿਲੇਗੀ 50 ਹਜਾਰ ਰੁਪਏ ਦੀ ਰਕਮ

ਚੰਡੀਗੜ੍ਹ, 4 ਜੁਲਾਈ (ਪ੍ਰੈਸ ਕਿ ਤਾਕਤ) – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹਰਿਆਣਾ ਕੈਬੀਨੇਟ ਦੀ ਮੀਟਿੰਗ ਵਿਚ ਤਿੰਨ ਰਾਜ ਪੁਲਿਸ ਪੁਰਸਕਾਰਾਂ ਦੇ ਲਈ ਮਾਨਕ ਸੰਚਚਾਲਨ ਪ੍ਰਕ੍ਰਿਆ (ਏਸਓਪੀ) ਦੇ ਪ੍ਰਾਰੂਪ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਪਹਿਲਾਂ ਕੈਬੀਨੇਟ ਨੇ ਹਰਿਆਣਾ ਪੁਲਿਸ ਕਰਮਚਾਰੀਆਂ ਵੱਲੋਂ ਐਕਸੀਲੈਂਸ ਅਨਵੇਸ਼ਨ ਵੀਰਤਾ ਅਤੇ ਪ੍ਰਸਾਸ਼ਨਿਕ ਜਿਮੇਵਾਰੀਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਤਿੰਨ ਰਾਜ ਪੁਲਿਸ ਪੁਰਸਕਾਰਾਂ ਨਾਂਅ ਮੁੱਖ ਮੰਤਰੀ ਵੀਰਤਾ ਮੈਡਲ, ਗ੍ਰਹਿ ਮੰਤਰੀ ਐਕਸੀਲੈਂਸ ਅਨਵੇਸ਼ਨ ਮੈਡਲ ਅਤੇ ਡੀਜੀਪੀ ਉੱਤਮ ਸੇਵਾ ਮੈਡਲ ਨੂੰ ਮੰਜੂਰੀ ਦਿੱਤੀ ਗਈ।

          ਏਸਓਪੀ ਦੇ ਅਨੁਸਾਰ, ਮੁੱਖ ਮੰਤਰੀ ਵੀਰਤਾ ਮੈਡਲ ਅਤੇ ਗ੍ਰਹਿ ਮੰਤਰੀ ਐਕਸੀਲੈਂਸ ਅਨਵੇਸ਼ਨ ਮੈਡਲ ਦੇ ਜੇਤੂਆਂ ਨੂੰ ਕ੍ਰਮਵਾਰ 2 ਲੱਖ ਰੁਪਏ ਅਤੇ 1 ਲੱਖ ਰੁਪਏ ਦਾ ਇਕਮੁਸ਼ਤ ਨਗਦ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਹਸਤਾਖਰ ਕੀਤੇ ਪ੍ਰਮਾਣ ਪੱਤਰ/ਸਕ੍ਰਾਲ ਵੀੀ ਮਿਲਣਗੇ।

          ਇਹ ਮੈਡਲ ਜੇਤੂਆਂ ਦੀ ਵਰਦੀ ਦੀ ਖੱਬੀ ਜੇਬ ਦੇ ਉੱਪਰ ਪ੍ਰਦਰਸ਼ਿਤ ਹੋਣਗੇ। ਇਸ ਤੋਂ ਇਲਾਵਾ, ਏਸਓਪੀ ਵਿਚ ਪੁਲਿਸ ਕਰਮਚਾਰੀਆਂ ਲਈ ਗਰੁੱਪ ਬੀ ਅਤੇ ਸੀ ਦੇ ਲਈ ਸੇਵਾਮੁਕਤ ਦੇ ਬਾਅਦ ਸੇਵਾ ਵਿਚ ਛੇ ਮਹੀਨੇ ਦਾ ਵਿਸਤਾਰ ਦੇਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਬੇਸ਼ਰਤੇ ਕਿ ਊਹ ਸੇਵਾ ਵਿਚ ਕਿਸੇ ਹੋਰ ਵਿਸਤਾਰ ਦਾ ਲਾਭ ਨਾ ਲੈ ਰਹੇ ਹੋਣ। ਮੈਡਲ ਪਾਉਣ ਵਾਲਿਆਂ ਦੇ ਨਾਂਅ ਹਰਿਆਣਾ ਦੇ ਗਜਟ ਵਿਚ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਅਜਿਹੇ ਨਾਆਂ ਦਾ ਰਜਿਸਟਰ ਗ੍ਰਹਿ ਵਿਭਾਗ ਹਰਿਆਣਾ ਵਿਚ ਰੱਖਿਆ ਜਾਵੇਗਾ।

          ਡੀਜੀਪੀ ਉੱਤਮ ਸੇਵਾ ਮੈਡਲ ਸਨਮਾਨਿਤ ਹੋਣ ਵਾਲੇ ਕਰਮਚਾਰੀਆਂ ਨੂੰ ਪੁਲਿਸ ਮਹਾਨਿਦੇਸ਼ਕ, ਹਰਿਆਣਾ ਵੱਲੋਂ ਹਸਤਾਖਰ ਕੀਤੇ ਇਕ ਪ੍ਰਮਾਣ ਪੱਤਰ/ਸਕ੍ਰਾਲ ਸਮੇਤ ਮੈਡਲ ਅਤੇ 50 ਹਜਾਰ ਰੁਪਏ ਦਾ ਇਕਮੁਸ਼ਤ ਨਗਦ ਇਨਾਮ ਮਿਲੇਗਾ। ਇਹ ਮੈਡਲ ਵਰਦੀ ਦੀ ਖੱਬੀ ਜੇਬ ਦੇ ਉੱਪਰ ਪ੍ਰਦਰਸ਼ਿਤ ਹੋਵੇਗਾ। ਇਸ ਤੋਂ ਇਲਾਵਾ, ਪੁਰਸਕਾਰ ਜੇਤੂਆਂ ਦਾ ਨਾਂਅ ਪੁਲਿਸ ਮੁੱਖ ਦਫਤਰ ਹਰਿਆਣਾ ਇਕ ਰਜਿਸਟਰ ਵਿਚ ਦਰਜ ਕੀਤਾ ਜਾਵੇਗਾ।

          ਏਸਓਪੀ ਵਿਚ ਯੋਗਤਾ ਮਾਨਦੰਡ, ਚੋਣ ਸਮਿਤੀ, ਸਮੇਂਸੀਮਾ ਮੈਡਲ ਵਾਪਸ ਲੈਣ ਅਤੇ ਮੈਡਲ ਦਾ ਵੇਰਵਾ/ਡਿਜਾਇਨ ਆਦਿ ਸਮੇਤ ਕਈ ਪ੍ਰਾਵਧਾਨ ਕੀਤੇ ਗਏ ਹਨ। ਪੁਰਸਕਾਰਾਂ ਦੀ ਤਿੰਨਾਂ ਸ਼੍ਰੇਣੀਆਂ ਵਿਚ ਮੈਡਲਾਂ ਦੀ ਗਿਣਤੀ 1 ਤੋਂ 10 ਹੋਵੇਗੀ। ਏਸਓਪੀ ਵਿਚ ਦਿੱਤੇ ਗਏ ਪ੍ਰਾਵਧਾਨ ਦੇ ਅਨੁਸਾਰ , ਮੈਡਲ ਵਾਪਸ ਲੈਣ ਦੀ ਸਥਿਤੀ ਵਿਚ ਸੇਵਾ ਵਿਸਤਾਰ ਵਾਪਸ ਲਿਆ ਜਾਵੇਗਾ। ਹਾਲਾਂਕਿ ਅਜਿਹੇ ਮਾਮਲਿਆਂ ਵਿਚ ਨਗਦ ਪੁਰਸਕਾਰ ਵਾਪਸ ਨਹੀਂ ਲਿਆ ਜਾਵੇਗਾ।

Post Views: 75
Previous Post

ਖੇਡ ਮੰਤਰੀ ਮੀਤ ਹੇਅਰ ਵੱਲੋਂ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਮੈਡਲ ਜੇਤੂ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ

Next Post

ਬਲਬੀਰ ਸਿੱਧੂ ਵਲੋਂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਸਵਾਗਤ ਕਿਹਾ, ਇਸ ਫੈਸਲੇ ਨਾਲ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ

Next Post
ਆਮ ਆਦਮੀ ਪਾਰਟੀ ਦੇ ਸਿੱਖਿਆ ਸੰਬੰਧਿਤ ਵੱਡੇ ਦਾਅਵਿਆਂ ਦੀ ਨਿਕਲੀ ਫੂਕ- ਬਲਬੀਰ ਸਿੰਘ ਸਿੱਧੂ

ਬਲਬੀਰ ਸਿੱਧੂ ਵਲੋਂ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਸਵਾਗਤ ਕਿਹਾ, ਇਸ ਫੈਸਲੇ ਨਾਲ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800