ਸੰਗਰੂਰ/ਜੋਗਿੰਦਰ/17-ਮਾਰਚ, (ਪ੍ਰੈਸ ਕੀ ਤਾਕਤ): 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 157ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਵੇਲੇ 1 ਵਜੇ ਸੰਤ ਜੀ ਮਹਾਰਾਜ ਦੇ ਜਨਮ ਸਮੇ ਸ੍ਰੀ ਅਖੰਡ ਪਾਠ ਸਾਹਿਬ ਇਕੋਤਰੀ ਦੇ ਭੋਗ ਪਾਏ ਗਏ ਅਤੇ ਸਵੇਰੇ 9 ਵਜੇ ਤੋ ਲੈ ਕੇ 4 ਵਜੇ ਤੱਕ ਧਾਰਮਿਕ ਦੀਵਾਨ ਲਗਾਏ ਗਏ। ਜਿਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਬਾਬਾ ਸੁਖਦੇਵ ਸਿੰਘ ਜੀ ਭੂਰੀ ਵਾਲੇ, ਤਖ਼ਤ ਸ੍ਰੀ ਦਮਦਮਾ ਸਾਹਿਬ, ਕਥਾਵਾਚਕ ਮਨਦੀਪ ਸਿੰਘ ਲੌਂਗੋਵਾਲ, ਬਲਦੇਵ ਸਿੰਘ ਲੌਂਗੋਵਾਲ ਇੰਟਰਨੈਸ਼ਨਲ ਢਾਡੀ ਜਥਾ, ਸ਼ੀਤਲ ਸਿੰਘ ਜੀ ਗੁਰਨੇ ਵਾਲੇ ਢਾਡੀ ਜਥਾ, ਲੁਧਿਆਣੇ ਵਾਲੀਆਂ ਬੀਬੀਆਂ ਦਾ ਜਥਾ ਅਤੇ ਹੋਰ ਅਨੇਕਾਂ ਹੀ ਕਵੀਸ਼ਰਾਂ ਅਤੇ ਢਾਡੀ ਜਥਿਆਂ ਵੱਲੋ ਹਾਜ਼ਰੀ ਲਵਾਈ ਗਈ।
ਇਸ ਸਮਾਗਮ ਵਿੱਚ ਨਰਿੰਦਰ ਕੌਰ ਭਰਾਜ ਐਮ.ਐਲ.ਏ. ਹਲਕਾ ਸੰਗਰੂਰ, ਐਮ.ਐਲ.ਏ. ਹਲਕਾ ਲਹਿਰਾ ਬਰਿੰਦਰ ਕੁਮਾਰ ਗੋਇਲ, ਜਸਵਿੰਦਰ ਸਿੰਘ ਧੀਮਾਨ ਕਾਂਗਰਸ ਵਿਧਾਇਕ ਵੱਲੋ ਹਾਜਰੀ ਲਗਾਈ ਗਈ।
ਇਹ ਧਾਰਮਿਕ ਦੀਵਾਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਚੀਮਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਇਸ “ਸੰਤ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲਿਆ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।
