ਸ੍ਰੀਨਗਰ ਸ਼ਹਿਰ ’ਚ ਸ਼ਨਿਚਰਵਾਰ ਦੀ ਰਾਤ ਇਸ ਮੌਸਮ ਦੀ ਹੁਣ ਤਕ ਦੀ ਸਭ ਤੋਂ ਠੰਢੀ ਰਾਤ ਰਹੀ ਹੈ। ਇਸ ਦੇ ਨਾਲ ਹੀ ਪੂਰੇ ਕਸ਼ਮੀਰ ’ਚ ਹੱਡ ਚੀਰਵੀਂ ਠੰਢ ਦਾ ਪ੍ਰਕੋਪ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ। ਜਾਣਕਾਰੀ ਮੁਤਾਬਕ ਕਸ਼ਮੀਰ ’ਚ ਪਾਰਾ ਮਨਫ਼ੀ ਪੰਜ ਡਿਗਰੀ ਤਕ ਹੇਠਾਂ ਡਿੱਗ ਗਿਆ। ਸੀਤ ਲਹਿਰ ਕਾਰਨ ਇਥੇ ਡਲ ਝੀਲ ਦੀ ਉਪਰਲੀ ਸਤਹਿ ’ਤੇ ਪਤਲੀ ਪਰਤ ਜਮ ਗਈ ਹੈ। ਸ੍ਰੀਨਗਰ ’ਚ ਸ਼ਨਿਚਰਵਾਰ ਰਾਤ ਮਨਫੀ ਤਾਪਮਾਨ 5.4 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ।
