ਹਿੰਦੂਤੱਵਦਾ ਝੰਡਾ ਚੁੱਕਿਆ ਹੈ ਹੁਣ ਸਨਾਤਨ ਧਰਮ ਲਈ ਆਖਰੀ ਸਾਹ ਤੱਕ ਲੜਣ ਨੂੰ ਤਿਆਰ : ਸ਼੍ਰੀ ਕਾਲੀ ਮਾਤਾ ਮੰਦਿਰ ‘ਚ ਮੱਥਾ ਟੇਕਣ ਤੋਂ ਬਾਅਦ ਸ਼ਸ਼ੀ ਭਾਰਦਵਾਜ ਨੇ ਭਰੀ ਹੁੰਕਾਰ
ਪਟਿਆਲਾ 30 ਜੂਨ ( ਪ੍ਰੈਸ ਕੀ ਤਾਕਤ ਬਿਊਰੋ ) ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਦੇਹਾਂਤ ਤੋਂ ਬਾਅਦ ਹੁਣ ਜੂਨਾ ਅਖਾੜਾ ਦੇ ਸੰਰਕਸ਼ਕ ਹਰਿਿਗਰੀ ਮਹਾਰਾਜ ਨੇ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਨੂੰ ਸੰਨਿਆਸ ਦੇ ਕੇ ਉਹਨਾਂ ਦਾ ਨਾਂ ਸ਼ੰਕਰਾਨੰਦ ਗਿਰੀ ਰੱਖ ਦਿਤਾ ਹੈ। ਜਿਸਤੋਂ ਬਾਅਦ ਅੱਜ ਉਹ ਪਹਿਲੀ ਵਾਰ ਪਟਿਆਲਾ ਪਹੰੁਚੇ। ਸਭ ਤੋਂ ਪਹਿਲਾਂ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਸਵੇਰੇ ਬੀਰ ਜੀ ਸ਼ਮਸ਼ਾਨ ਘਾਟ *ਚ ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੀ ਸਮਾਧੀ ‘ਤੇ ਨਤਮਸਤਕ ਹੋਏ। ਜਿਸਤੋਂ ਬਾਅਦ ਪਟਿਆਲਾ ਦੇ ਵੱਖ ਵੱਖ ਬਜਾਰਾਂ ਵਿੱਚ ਦੁਕਾਨਦਾਰਾਂ ਅਤੇ ਐਸੋਸਿਏਸ਼ਨਾਂ ਨੇ ਉਹਨਾਂ ਨੂੰ ਫੁੱਲਾਂ ਅਤੇ ਰੁਪਇਆਂ ਦੇ ਹਾਰ ਪਾਕੇ ਸਨਮਾਨਿਤ ਕੀਤਾ।
ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਉੱਤਰੀ ਭਾਰਤ ਦੇ ਪ੍ਰਸਿਧ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਤੋਂ ਬਾਅਦ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਉਹਨਾਂ ਦੇ ਛੋਟੇ ਭਰਾ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਲਗਾਤਾਰ 40 ਸਾਲ ਤੱਕ ਹਿੰਦੂਤੱਵ ਲਈ ਕੰਮ ਲਈ ਕਰਦਿਆਂ ਜਗਦਗੁਰੂ ਦੀ ਪਦਵੀ ਤੱਕ ਪਹੰੁਚੇ ਪਰ ਉਹਨਾਂ ਦੀ ਬੇਵਖਤੀ ਮੋਤ ਨੇ ਉਹਨਾਂ ਨੂੰ ਅੰਦਰ ਤੱਕ ਝੰਜੋੜ ਦਿਤਾ। ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨਾਲ ਜੁੜੇ ਬਹੁਤੇ ਲੋਕ ਮੈਨੂੰ ਅੱਗੇ ਲਿਆਉਣਾ ਚਾਹੰੁਦੇ ਸਨ ਕਿ ਉਹਨਾਂ ਦੇ ਛੱਡੇ ਅਧੂਰੇ ਕੰਮ ਨੇਪੜੇ ਚੜ ਸਕਣ।