ਹੁਣ ਤਕ 40.84 ਲੱਖ ਕੁਇੰਟਲ ਬਾਜਰਾ ਖਰੀਦਿਆ ਗਿਆ
ਝੋਨੇ ਦੀ ਰਿਕਾਰਡ ਖਰੀਦ ਦੇ ਵੱਲ ਵੱਧ ਰਿਹਾ ਹਰਿਆਣਾ, ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਵੱਧ ਸਕਦੀ ਹੈ ਖਰੀਦ
ਸੂਬੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤਕ ਬਾਜਰਾ ਦੀ ਹੋ ਚੁੱਕੀ ਹੈ ਦੁਗਣੀ ਖਰੀਦ
ਝੋਨੇ ਤੇ ਬਾਜਰੇ ਦੀ ਸੁਗਮ ਖਰੀਦ ਦੇ ਨਾਲ ਸਮੇਂ ‘ਤੇ ਲਿਫਟਿੰਗ ਵੀ ਯਕੀਨੀ ਕਰ ਰਹੀ ਸਰਕਾਰ
ਚੰਡੀਗੜ੍ਹ, 25 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)– ਹਰਿਆਣਾ ਦੀ ਮੰਡੀਆਂ ਵਿਚ ਖਰੀਫ ਮਾਰਕਟਿੰਗ ਸੀਜਨ -2023 ਦੌਰਾਨ ਝੋਨੇ ਤੇ ਬਾਜਰੇ ਦੀ ਖਰੀਦ ਸੁਚਾਰੂ ਢੰਗ ਨਾਲ ਜਾਰੀ ਹੈ। ਹੁਣ ਤਕ 577.46 ਲੱਖ ਕੁਇੰਟਲ ਬਾਸਮਤੀਅਤੇ ਗੈਰ ਬਾਸਮਤੀ ਕਿਸਮ ਦੀ ਝੋਨੇ ਦੀ ਖਰੀਦ ਕੀਤੀ ਗਈ ਹੈ। ਉੱਥੇ 24 ਅਕਤੂਬਰ, 2023 ਤਕ 40.84 ਲੱਖ ਕੁਇੰਟਲ ਬਾਜਰਾ ਖਰੀਦਿਆ ਜਾ ਚੁੱਕਾ ਹੈ। ਹਰਿਆਣਾ ਸੂਬਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਆਂਕੜਿਆਂ ਦੇ ਮੁਤਾਬਕ ਪਿਛਲੇ ਸਾਲ ਇਸ ਸਮੇਂ ਤਕ 560.80 ਲੱਖ ਕੁਇੰਟਲ ਝੋਨਾ ਖਰੀਦਿਆ ਗਿਆ ਸੀ। ਇਸ ਆਂਕੜੇ ਤੋਂ ਸਾਫ ਹੈ ਿਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤਕ 17 ਲੱਖ ਕੁਇੰਟਲ ਝੋਨਾ ਵੱਧ ਖਰੀਦਿਆ ਗਿਆ ਹੈ। ਇਸ ਸਾਲ ਆਮ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ ((MSP) 2,183 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨੇ ਦੇ ਸਹਾਇਕ ਮੁੱਲ 2,203 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਹੈ। ਸਾਲ 2022-23 ਵਿਚ ਆਮ ਝੋਨੇ ਦਾ ਘੱਟ ਘੱਟ ਸਹਾਇਕ ਮੁੱਲ ((MSP) 2040 ਰੁਪਏ ਅਤੇ ਗ੍ਰੇਡ-ਏ ਦਾ ਸਹਾਇਕ ਮੁੱਲ 2060 ਰੁਪਏ ਸੀ।
ਸਾਲ 2022-23 ਵਿਚ ਕੁੱਲ 945.68 ਲੱਖ ਕੁਇੰਟਲ ਝੋਨਾ ਖਰੀਦਿਆ ਗਿਆ ਸੀ। ਹਾਲਾਂਕਿ ਹਰਿਆਣਾ ਹੁਣ ਇਸ ਟੀਚੇ ਤੋਂ 368.22 ਲੱਖ ਕੁਇੰਟਲ ਪਿੱਛੇ ਹੈ ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਟੀਚੇ ਨੂੰ ਪਾਰ ਕਰਦੇ ਹੋਏ ਹਰਿਆਣਾ ਵਿਚ ਝੋਨੇ ਦੀ ਰਿਕਾਰਡ ਖਰੀਦ ਹੋਵੇਗੀ। ਇੱਥੇ ਇਹ ਵਰਨਣਯੋਗ ਹੈ ਕਿ ਝੋਨੇ ਦੀ ਖਰੀਦ ਦੇ ਨਾਲ ਹੀ ਸੂਬੇ ਦੀ ਮੰਡੀਆਂ ਵਿਚ ਸਮੇਂ ‘ਤੇ ਇਸ ਦੀ ਲਿਫਟਿੰਗ ਵੀ ਯਕੀਨੀ ਕੀਤੀ ਜਾ ਰਹੀ ਹੈ। ਮੰਡੀਆਂ ਤੋਂ 516.85 ਲੱਖ ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਦੋਂ ਕਿ 43.46 ਲੱਖ ਕੁਇੰਟਲ ਝੋਨੇ ਦੀ ਲਿਫਟਿੰਗ ਬਾਕੀ ਹੈ। ਸਮੇਂ ‘ਤੇ ਲਿਫਟਿੰਗ ਹੋਣ ਨਾਲ ਜਿੱਥੇ ਆੜਤੀਆਂ ਅਤੇ ਕਿਸਾਨਾਂ ਦੀ ਪਰੇਸ਼ਾਨੀ ਘੱਟ ਹੋਈ ਹੈ ਉੱਥੇ ਖੁੱਲੇ ਵਿਚ ਪਈ ਫਸਲ ਦੇ ਖਰਾਬ ਹੋਣ ਦਾ ਖਤਰਾ ਵੀ ਘੱਟ ਹੋਇਆ ਹੈ।
ਇਸੀ ਤਰ੍ਹਾ ਸੂਬੇ ਦੀ ਮੰਡੀਆਂ ਵਿਚ ਬਾਜਰਾ ਦੀ ਖਰੀਦ ਵੀ ਸੁਗਮਤਾ ਨਾਲ ਚੱਲ ਰਹੀ ਹੈ। ਹੁਣ ਤਕ 40.84 ਲੱਖ ਕੁਇੰਟਲ ਬਾਜਰਾ ਖਰੀਦਿਆ ਜਾ ਚੁੱਕਾ ਹੈ, ਇਸ ਵਿੱਚੋਂ 36.34 ਲੱਖ ਕੁਇੰਟਲ ਬਾਜਰੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਸਿਰਫ 3.69 ਲੱਖ ਕੁਇੰਟਲ ਬਾਜਰੇ ਨੂੰ ਲਿਫਟ ਕੀਤਾ ਜਾਣਾ ਬਾਕੀ ਹੈ। ਸਾਲ 2022-23 ਵਿਚ ਮੰਡੀਆਂ ਵਿਚ 19.94 ਲੱਖ ਕੁਇੰਟਲ ਬਾਜਰੇ ਦੀ ਆਮਦ ਹੋਈ ਸੀ ਜਦੋਂ ਕਿ ਇਸੀ ਸਾਲ ਹੁਣ ਤਕ 40.84 ਲੱਖ ਕੁਇੰਟਲ ਬਾਜਰਾ ਖਰੀਦਿਆਂ ਜਾ ਚੁੱਕਾ ਹੈ ਜੋ ਕਿ ਪਿਛਲੇ ਸਾਲ ਤੋਂ ਦੁਗਣਾ ਹੈ। ;ਹਲ 2022-23 ਵਿਚ ਬਾਜਰਾ ਦਾ ਘੱਟੋ ਘੱਟ ਸਹਾਇਕ ਮੁੱਲ ((MSP) 2350 ਰੁਪਏ ਨਿਰਧਾਰਿਤ ਕੀਤਾ ਗਿਆ ਸੀ। ਉੱਥੇ ਸਾਲ 2023-24 ਦੇ ਲਈ ਸਰਕਾਰ ਨੇ ਬਾਜਰਾ ਦਾ ਘੱਟੋ ਘੱਟ ਸਹਾਇਕ ਮੁੱਲ ((MSP) 2500 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਇਸ ਫਸਲ ਨੂੰ ਸੂਬਾ ਸਰਕਾਰ ਨੇ ਭਾਵਾਂਤਰ ਭਰਪਾਈ ਯੋਜਨਾ ਵਿਚ ਸ਼ਾਮਿਲ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦਾ ਨੁਕਸਾਨ ਨਾ ਹੋਵੇ।