ਸੁਪਰੀਮ ਕੋਰਟ ਨੇ ਅੱਜ ਐਲਗਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿਚ ਵਰਨੌਨ ਗੋਂਜ਼ਾਲਵੇਸ ਅਤੇ ਅਰੁਣ ਫਰੇਰਾ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਇਸ ਗੱਲ ’ਤੇ ਖਾਸ ਗੌਰ ਕੀਤਾ ਕਿ ਦੋਵੇਂ ਪੰਜ ਸਾਲਾਂ ਤੋਂ ਹਿਰਾਸਤ ਵਿੱਚ ਹਨ। ਜਸਟਿਸ ਅਨਿਰੁਧ ਬੋਸ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਗੋਂਜਾਂਲਵੇਸ ਅਤੇ ਫਰੇਰਾ ਮਹਾਰਾਸ਼ਟਰ ਛੱਡ ਕੇ ਨਾ ਜਾਣ ਅਤੇ ਆਪਣੇ ਪਾਸਪੋਰਟ ਪੁਲੀਸ ਨੂੰ ਸੌਂਪ ਦੇਣ। ਅਦਾਲਤ ਨੇ ਕਿਹਾ ਕਿ ਦੋਵੇਂ ਕਾਰਕੁਨ ਇੱਕ-ਇੱਕ ਮੋਬਾਈਲ ਦੀ ਵਰਤੋਂ ਕਰਨਗੇ ਅਤੇ ਮਾਮਲੇ ਦੀ ਜਾਂਚ ਕਰ ਰਹੀ ਐੱਨਆਈਏ ਨੂੰ ਆਪਣਾ ਪਤਾ ਦੇਣਗੇ।