No Result
View All Result
Tuesday, May 19, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

admin by admin
in BREAKING, COVER STORY, INDIA, SPORTS
0
ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ
0
SHARES
0
VIEWS
Share on FacebookShare on Twitter

ਬੈਂਕਾਕ, 15 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਅੱਜ ਇੱਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਦੇ ਗੋਲਾ-ਸੁੱਟਣ (ਸ਼ਾਟ-ਪੁੱਟ) ਵਿੱਚ ਸੋਨ ਤਗ਼ਮਾ ਜਿੱਤ ਕੇ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਹਾਲਾਂਕਿ, ਦੂਸਰੇ ਥਰੋਅ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਮਗਰੋਂ ਉਹ ਲੰਗੜਾਉਂਦਾ ਹੋਇਆ ਮੈਦਾਨ ’ਚੋਂ ਬਾਹਰ ਆਇਆ। ਏਸ਼ਿਆਈ ਰਿਕਾਰਡਧਾਰੀ ਤੂਰ ਨੇ ਦੂਸਰੇ ਥਰੋਅ ਦੌਰਾਨ 20.23 ਮੀਟਰ ਦੀ ਦੂਰੀ ਤੱਕ ਗੋਲ ਸੁੱਟਿਆ। ਇਸ ਯਤਨ ਮਗਰੋਂ ਉਹ ‘ਗ੍ਰੋਇਨ’ ਵਿੱਚ ਸੱਟ ਕਾਰਨ ਲੰਗ ਮਾਰਦਾ ਹੋਇਆ ਬਾਹਰ ਆਇਆ। ਇਰਾਨ ਦੇ ਸਾਬਰੀ ਮਹਿਦੀ ਨੇ 19.98 ਮੀਟਰ ਦੇ ਥਰੋਅ ਨਾਲ ਚਾਂਦੀ, ਜਦੋਂਕਿ ਕਜ਼ਾਖ਼ਸਤਾਨ ਦੇ ਇਵਾਨ ਇਵਾਨੋਵ ਨੇ 19.87 ਮੀਟਰ ਗੋਲਾ ਸੁੱਟ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪੰਜਾਬ ਦਾ 28 ਸਾਲਾ ਅਥਲੀਟ ਤੂਰ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਾਲਾ ਤੀਜਾ ਗੋਲਾ ਸੁਟਾਵਾ ਬਣ ਗਿਆ ਹੈ। ਕਤਰ ਦੇ ਬਿਲਾਲ ਸਾਦ ਮੁਬਾਰਕ ਨੇ ਚਾਰ ਵਾਰ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਹੈ। ਉਸ ਨੇ 1995 ਤੇ 1998 ਅਤੇ 2002 ਤੇ 2003 ਵਿੱਚ ਇਹ ਮਹਾਂਦੀਪੀ ਖ਼ਿਤਾਬ ਜਿੱਤੇ ਹਨ। ਕੁਵੈਤ ਦੇ ਮੁਹੰਮਦ ਗ਼ਰੀਬ ਅਲ ਜ਼ਿੰਕਾਵੀ ਨੇ ਲਗਾਤਾਰ ਤਿੰਨ ਵਾਰ (1979, 1981 ਅਤੇ 1983) ਏਸ਼ਿਆਈ ਖ਼ਿਤਾਬ ਆਪਣੇ ਨਾਮ ਕੀਤੇ ਹਨ। ਫਿਲਹਾਲ ਤੂਰ ਦੀ ਸੱਟ ਬਾਰੇ ਪਤਾ ਨਹੀਂ ਲੱਗ ਸਕਿਆ, ਪਰ ਇਹ ਉਸ ਲਈ ਚਿੰਤਾ ਦਾ ਸਬੱਬ ਬਣ ਸਕਦੀ ਹੈ ਕਿਉਂਕਿ ਅਗਲੇ ਮਹੀਨੇ ਬੁੱਡਾਪੈਸਟ ਵਿੱਚ ਵਿਸ਼ਵ ਚੈਂਪੀਅਨਸ਼ਿਪ (17 ਤੋਂ 27 ਅਗਸਤ ਤੱਕ) ਹੋਣੀ ਹੈ।

Post Views: 81
Tags: #asia games#tejinderpal#winsIndia
Previous Post

ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

Next Post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏਈ ਦੇ ਦੌਰੇ ’ਤੇ ਪੁੱਜੇ

Next Post
PM ਮੋਦੀ ਇਤਿਹਾਸਕ ਪ੍ਰੋਗਰਾਮ ”ਚ ਕਰਨਗੇ ਸ਼ਿਰਕਤ, ਅੱਜ ਮਨਾਇਆ ਜਾਵੇਗਾ ”ਵੀਰ ਬਾਲ ਦਿਵਸ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏਈ ਦੇ ਦੌਰੇ ’ਤੇ ਪੁੱਜੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800