ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮਿਲਾਵਟੀ ਖੁਰਾਕ ਸਮੱਗਰੀ ਬਨਾਉਣ ਅਤੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜੋ ਵੀ ਵਿਅਕਤੀ ਮਿਲਾਵਟੀ ਖੁਰਾਕ ਸਮੱਗਰੀ ਬਣਾਏਗਾ ਜਾਂ ਵੇਚੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਸ੍ਰੀ ਨਾਗਰ ਬੁੱਧਵਾਰ ਨੂੰ ਕੁਰੂਕਸ਼ੇਤਰ ਸਥਿਤ ਨਵੇਂ ਮਿਨੀ ਸਕੱਤਰੇਤ ਦੇ ਓਡੀਟੋਰਿਅਮ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਕੈਬੀਨੇਟ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਏਜੰਡੇ ਦੀ 14 ਸ਼ਿਕਾਇਤਾਂ ‘ਤੇ ਸੁਣਵਾਈ ਕਰਦੇ ਹੋਏ ਸੱਤ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਅਤੇ ਬਾਕੀ ਸ਼ਿਕਾਇਤਾਂ ‘ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਰਾਜ ਮੰਤਰੀ ਨੇ ਸੈਕਟਰ ਤਿੰਨ ਵਿਚ ਰਹਿਣ ਵਾਲੇ ਪ੍ਰੇਮਚੰਦ ਦੀ ਸ਼ਿਕਾਇਤ ‘ਤੇ ਸਖਤ ਐਕਸ਼ਨ ਲੈਂਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਵਿਚ ਜਿਸ ਵਿਅਕਤੀ ਨੇ ਮਿਲਾਵਟੀ ਪਨੀਰ ਬਣਾਇਆ ਹੈ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿੱਚ ਇੰਸਪੈਕਟਰ ਡਾ. ਅਮਿਤ ਕੁਮਾਰ ਨੇ ਆਪਣੀ ਰਿਪੋਰਟ ਰਖਦੇ ਹੋਏ ਜਾਨਕਾਰੀ ਦਿੱਤੀ ਕਿ ਸੈਕਟਰ 3 ਵਿੱਚ ਮਿਲਾਵਟੀ ਅਤੇ ਨਕਲੀ ਪਨੀਰ ਬਣਾਉਣ ਵਾਲੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ 3 ਸੈਂਪਲ ਜਾਂਚ ਲਈ ਲੈਬ ਵਿੱਚ ਭੇਜੇ ਹਨ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਜੇ ਸੈਂਪਲ ਫੇਲ ਆਉਂਦੇ ਹਨ ਤਾਂ ਦੋਸ਼ੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਇਸ ਮਾਮਲੇ ਵਿੱਚ ਪ੍ਰਸਾਸ਼ਨ ਵੀ ਜਲਦੀ ਆਪਣੀ ਰਿਪੋਰਟ ਭੇਜੇ ਤਾਂ ਜੋ ਨਿਯਮ ਅਨੁਸਾਰ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਨੂਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਪ੍ਰਾਵਧਾਨ ਅਨੁਸਾਰ ਦੱਸ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜਾਵੇ। ਕੈਬਿਨੇਟ ਮੰਤਰੀ ਨੇ ਪਿੰਡ ਉਮਰੀ ਵਸਨੀਕ ਅਮਰੀਕ ਸਿੰਘ ਦੀ ਸ਼ਿਕਾਇਤ ‘ਤੇ ਐਕਸ਼ਨ ਲੈਂਦੇ ਹੋਏ ਡਿਪਟੀ ਕਮੀਸ਼ਨਰ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰਾਯਾ ਫ਼ਾਰਮ ਵਿੱਚ 4 ਪਰਿਵਾਰਾਂ ਵਿੱਚ 26 ਮੈਂਬਰਾਂ ਨੂੰ ਪੀਣ ਦਾ ਪਾਣੀ ਮੁਹਇਆ ਕਰਾਉਣ ਲਈ ਟਿਊਬਵੈੱਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਨਾਲ ਹੀ ਪੰਚਾਇਤ ਵਿਭਾਗ ਵੱਲੋਂ ਟਿਊਬਵੈੱਲ ਲਗਾਇਆ ਜਾਵੇ।
ਇਸ ਤਰ੍ਹਾਂ ਕੁਰੂਕਸ਼ੇਤਰ ਵਿੱਚ ਕਬਜਾ ਹਟਾਉਣ ਦਾ ਮਾਮਲਾ, ਹਸਪਤਾਲ ਆਪਰੇਟਰ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਮਾਮਲਾ, ਐਕਸਈਐਨ ਖ਼ਿਲਾਫ਼ ਕਾਰਨ ਦੱਸੋ ਨੋਟਿਸ, ਜਮੀਨ ਦਾ ਕਬਜਾ ਨਾ ਛੱਡਣ ਵਾਲੇ ਮਾਮਲੇ ਵਿੱਚ ਐਫਆਈਆਰ ਦਰਜ਼ ਕਰਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ‘ਤੇ ਸੀਨੀਅਰ ਨੇਤਾ ਅਤੇ ਨਾਗਰਿਕ ਮੌਜੂਦ ਰਹੇ।