No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨੇ ਕਾਲਕਾਵਾਸੀਆਂ ਨੂੰ ਦਿੱਤੀ ਸੌਗਾਤ, ਲਗਭਗ 25 ਕਰੋੜ ਰੁਪਏ ਲਾਗਤ ਦੀ 3 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

admin by admin
in BREAKING, COVER STORY, HARYANA, INDIA, National
0
ਮੁੱਖ ਮੰਤਰੀ ਨੇ ਕਾਲਕਾਵਾਸੀਆਂ ਨੂੰ ਦਿੱਤੀ ਸੌਗਾਤ, ਲਗਭਗ 25 ਕਰੋੜ ਰੁਪਏ ਲਾਗਤ ਦੀ 3 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ
0
SHARES
0
VIEWS
Share on FacebookShare on Twitter

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਵਿਧਾਨਸਭਾ ਖੇਤਰਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਅੱਜ ਲਗਭਗ 25 ਕਰੋੜ ਰੁਪਏ ਲਾਗਤ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਵਿਚ ਨਾਨਕਪੁਰ ਵਿਚ 132 ਕੇਵੀ ਅਤੇ 66 ਕੇਵੀ ਸਬ-ਸਟੇਸ਼ਨ , ਨਾਨਕਪੁਰ ਵਿਚ ਖੁਹਵਾਲਾ ਵਾਲੀ ਨਦੀ ‘ਤੇ ਪੁੱਲ ਅਤੇ ਪਿੰਡ ਨਾਲਾ ਡੱਖਰੋਗ ਵਿਚ ਬੇਰਘਾਟੀ ਨਦੀ ‘ਤੇ ਪੁੱਲ ਦਾ ਨਿਰਮਾਣ ਸ਼ਾਮਿਲ ਹੈ।

          ਮੁੱਖ ਮੰਤਰੀ ਨੇ ਅੱਜ ਕਾਲਕਾ ਵਿਚ ਪ੍ਰਬੰਧਿਤ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਲਕਾ ਵਿਧਾਨਸਭਾ ਖੇਤਰ ਲਈ ਵੱਖ-ਵੱਖ ਐਲਾਨ ਕੀਤੇ। ਇਸ ਮੌਕੇ ‘ਤੇ ਰਾਜਸਭਾ ਸਾਂਸਦ ਸ੍ਰੀ ਕਾਰਤੀਕੇਯ ਸ਼ਰਮਾ, ਕਾਲਾਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕਾਲਕਾ ਵਿਧਾਨਸਭਾ ਖੇਤਰ ਵਿਚ ਵੱਖ-ਵੱਖ ਪੁਰਾਣੇ ਭਵਨਾਂ ਨੂੰ ਹੈਰੀਟੇਜ ਐਲਾਨ ਕਰਨ, ਫਿਲਮਸਿਟੀ ਬਨਾਉਣ, ਜੂ ਸਥਾਪਿਤ ਕਰਨ, ਮੋਰਨੀ ਖੇਤਰ ਵਿਚ ਸਫਾਰੀ ਬਨਾਉਣ, ਕੋਸ਼ਲਿਆ ਡੈਮ ‘ਤੇ ਟੂਰਿਸਟ ਐਕਟੀਵਿਟੀ ਸ਼ੁਰੂ ਕਰਨ ਅਤੇ ਇਤਿਹਾਸਕ ਬਾਵੜਿਆਂ ਦੇ ਨਵੀਨੀਕਰਣ ਦੇ ਸਬੰਧ ਵਿਚ ਸੈਰ-ਸਪਾਟਾ ਵਿਭਾਗ ਦੀ ਅਗਵਾਈ ਹੇਠ ਇਕ ਕਮੇਟੀ ਗਠਨ ਕੀਤੀ ਜਾਵੇਗੀ। ਇਸ ਕਮੇਟੀ ਵਿਚ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਸਪੈ ਸ਼ਲ ਇਨਵਾਇਟੀ ਹੋਵੇਗੀ। ਇਹ ਕਮੇਟੀ ਇੰਨ੍ਹਾਂ ਸੱਭ ਗਤੀਵਿਧੀਆਂ ‘ਤੇ 6 ਮਹੀਨੇ ਵਿਚ ਵਿਸਤਾਰ ਰਿਪੋਰਟ ਤਿਆਰ ਕਰੇਗੀ।

ਪਿੰਜੌਰ ਵਿਚ ਬਣਾਇਆ ਜਾਵੇਗਾ ਨਵਾਂ ਪ੍ਰਸਾਸ਼ਨਿਕ ਤੇ ਜੂਡੀਸ਼ੀਅਲ ਕੰਪਲੈਕਸ, ਹਿਮਾਚਲ ਪ੍ਰਦੇਸ਼ ਤੋਂ ਕਾਲਕਾ ਵਿਚ 2 ਪ੍ਰਵੇਸ਼ ਮਾਰਗਾਂ ‘ਤੇ ਬਣਾਇਆ ਜਾਵੇਗਾ ਸਵਾਗਤ ਦਰਵਾਜਾ

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਜੌਰ ਵਿਚ ਨਵਾਂ ਪ੍ਰਸਾਸ਼ਨਿਕ ਤੇ ਜੂਡੀਸ਼ੀਅਲ ਕੰਪਲੈਕਸ ਦਾ ਨਿਰਮਾਣ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਤੋਂ ਕਾਲਕਾ ਵਿਚ 2 ਪ੍ਰਵੇਸ਼ ਮਾਰਗਾਂ ‘ਤੇ ਸਵਾਗਤ ਦਰਵਾਜਾ ਬਣਾਇਆ ਜਾਵੇਗਾ। ਮੋਰਨੀ ਸ਼ਿਵਾਲਿਕ ਏਰਿਆ ਵਿਚ ਨਵੇਂ ਪਾਣੀ ਦੇ ਟੈਂਕ, ਚੈਕਡੈਮ ਆਦਿ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਸਕੂਲ ਸਿਖਿਆ ਵਿਭਾਗ ਦੇ ਬਜਟ ਪ੍ਰਾਵਧਾਨ ਅਨੁਸਾਰ 5 ਕਰੋੜ ਰੁਪਏ ਦੀ ਲਾਗਤ ਨਾਲ ਖਰਾਬ ਸਥਿਤੀ ਵਾਲੇ ਸਕੂਲਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕਾਲਕਾ ਵਿਧਾਨਸਭਾ ਖੇਤਰ ਵਿਚ ਪੀਪੀਪੀ ਮੋਡ ਵਿਚ ਟਮਾਟਰ ਲਈ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਵਿਵਹਾਰਤਾ ਦੀ ਜਾਂਚ ਕਰ ਪਲਾਂਟ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ ਜਾਵੇਗਾ।

ਪਿੰਡ ਗਣੇਸ਼ਪੁਰ ਭੋਰਿਆ ਵਿਚ ਸਰਕਾਰੀ ਪਸ਼ੂ ਡਿਸਪੈਂਸਰੀ ਅਤੇ ਪਿੰਡ ਬੜੀ ਸ਼ੇਰ ਸਰਕਾਰੀ ਪਸ਼ੂ ਡਿਸਪੈਂਸਰੀ ਨੂੰ ਸਰਕਾਰੀ ਪਸ਼ੂ ਹਸਪਤਾਲ ਵਿਚ ਕੀਤਾ ਜਾਵੇਗਾ ਅੱਪਗ੍ਰੇਡ

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਡ ਗਣੇਸ਼ਪੁਰ ਭੋਰਿਆ ਵਿਚ ਸਰਕਾਰੀ ਪਸ਼ੂ ਡਿਸਪੈਂਸਰੀ ਅਤੇ ਪਿੰਡ ਬੜੀਸ਼ੇਰ ਸਰਕਾਰੀ ਪਸ਼ੂ ਡਿਸਪੈਂਸਰੀ ਨੂੰ ਸਰਕਾਰੀ ਪਸ਼ੂ ਹਸਪਤਾਲ ਵਿਚ ਅੱਪਗ੍ਰੇਡ ਕੀਤਾ ਜਾਵੇਗਾ। ਪਿੰਡ ਵਾਸੂਦੇਵਪੁਰ ਵਿਚ ਨਵਾਂ ਸਰਕਾਰੀ ਪਸ਼ੂ ਡਿਸਪੈਂਸਰੀ ਖੋਲੀ ਜਾਵੇਗੀ। ਮੁੱਖ ਮੰਤਰੀ ਨੇ ਉਪਰੋਕਤ ਐਲਾਨਾਂ ਤੋਂ ਇਲਾਵਾ ਕਾਲਕਾ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

          ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਏਪੁਰਰਾਣੀ ਵਿਚ ਸੀਵਰੇਜ ਪਲਾਂਟ ਅਤੇ ਸੀਵਰੇਜ ਲਾਇਨ ਵਿਛਾਉਣ ਲਈ ਏਜੰਸੀ ਤੋਂ ਸਰਵੇ ਕਰਵਾਉਣ ਤਹਿਤ ਟੈਂਡਰ ਦੀ ਕਾਰਵਾਈ ੧ਾਰੀ ਹੈ, ਜਿਸ ਤੇਜੀ ਨਾਲ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਰਾਏਪੁਰਰਾਣੀ ਅਤੇ ਮੋਰਨੀ ਵਿਚ ਫਾਇਰ ਸਟੇਸ਼ਨ ਸਥਾਪਿਤ ਕਰਨ ਦੇ ਸਬੰਧ ਵਿਚ ਵੀ ਵਿਵਹਾਰਤਾ ਦੀ ਜਾਂਚ ਕਰ ਇਸ ਨੂੰ ਵੀ ਪੂਰਾ ਕੀਤਾ ਜਾਵੇਗਾ। ਕਾਲਕਾ ਵਿਧਾਨਸਭਾ ਖੇਤਰ ਵਿਚ 6 ਵਾਰਡਾਂ ਵਿਚ ਪਾਰਕ ਵਿਕਸਿਤ ਕਰਨ ਤਹਿਤ ਟੈਂਡਰ ਮੰਗਿਆ ਜਾਵੇਗਾ। ਇਸ ਤੋਂ ਇਲਾਵਾ, 5 ਵਾਰਡਾਂ ਵਿਚ ਭੂਮੀ ਉਪਲਬਧਤਾ ਦੇ ਆਧਾਰ ‘ਤੇ ਪਾਰਕ ਵਿਕਸਿਤ ਕੀਤੇ ਜਾਣਗੇ।

Post Views: 67
Tags: Chief Ministerharyana cmHaryana newskalkanayab saininayab saini newsresidents of KalkaToday news
Previous Post

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ, ਕਿਸਾਨਾਂ ਦੀ ਸਮਸਿਆ ਦਾ ਹੱਲ ਕੱਢੇ ਪੰਜਾਬ ਸਰਕਾਰ

Next Post

ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪ੍ਰਵਾਹੀ ਵਰਤਣ ਵਾਲੇ ‘ਤੇ ਕਾਰਵਾਈ ਕਰੇਗੀ ਸਰਕਾਰ – ਮੁੱਖ ਮੰਤਰੀ

Next Post

ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪ੍ਰਵਾਹੀ ਵਰਤਣ ਵਾਲੇ 'ਤੇ ਕਾਰਵਾਈ ਕਰੇਗੀ ਸਰਕਾਰ - ਮੁੱਖ ਮੰਤਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982