No Result
View All Result
Thursday, May 22, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨੇ ਅੰਬਾਲਾ ਦੇ ਸ਼ਹਿਜਾਦਪੁਰ  ਵਿਚ ਕੀਤਾ ਜਨ ਸੰਵਾਦ ਪ੍ਰੋਗ੍ਰਾਮ

ਗ੍ਰਾਮੀਣਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਅਧਿਕਾਰੀਆਂ ਨੂੰ ਤੁਰੰਤ ਹੱਲ ਦੇ ਦਿੱਤੇ ਨਿਰਦੇਸ਼

admin by admin
in BREAKING, COVER STORY, HARYANA
0
ਪਾਣੀ ਦੀ ਸਮਰੱਥਾ 5528 ਕਿਯੁਸੇਕ ਤੋਂ ਵੱਧ ਕੇ 7280 ਕਿਯੂਸੇਕ ਹੋਵੇਗੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਦੀ ਤੁਲਣਾ ਵਿਚ ਦੁਗਣੇ ਵਿਕਾਸ ਕੰਮ ਕਰਵਾਏ – ਮਨੋਹਰ ਲਾਲ

ਚੰਡੀਗੜ੍ਹ, 15 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਹਿਜਾਦਪੁਰ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਜਨਤਾ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਨੂੰ ਸਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮਸਿਆਵਾਂ ਦੇ ਤੁਰੰਤ ਗਤੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਹਿਜਾਦਪੁਰ ਦੇ ਸਰਪੰਚ ਰਵਿੰਦਰ ਸਿੰਘ ਦੀ ਮੰਗ ‘ਤੇ ਸ਼ਹਿਜਾਦਪੁਰ ਵਿਚ ਸੀਵਰੇਜ ਵਿਵਸਥਾ ਨੂੰ ਮੰਜੂਰ ਕੀਤਾ ਅਤੇ ਉਨ੍ਹਾਂ ਨੇ ਜਿਲ੍ਹਾ ਯੁਵਾ ਸ਼ਕਤੀ ਸੰਗਠਨ ਵੱਲੋਂ ਸੰਚਾਲਿਤ ਰਾਧਾ-ਕ੍ਰਿਸ਼ਣ ਬਾਲ ਆਸ਼ਰਮ ਨਰਾਇਣਗੜ੍ਹ ਨੂੰ ਸੰਸਥਾ ਦੀ ਮੰਗ ‘ਤੇ ਪੰਜ ਲੱਖ ਰੁਪਏ ਦੀ ਰਕਮ ਆਸ਼ਰਮ ਦੇ ਨਿਰਮਾਣ ਕੰਮਾਂ ਦੇ ਲਈ ਦੇਣ ਦਾ ਐਲਾਨ ਕੀਤਾ।

          ਉਨ੍ਹਾਂ ਨੇ ਲੋਕਾਂ ਨਾਲ ਸੰਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਨ ਸੰਵਾਦ ਕਰਨ ਦਾ ਮਕਸਦ ਵੀ ਇਹੀ ਹੈ ਕਿ ਲੋਕਾਂ ਦੇ ਵਿਚ ਬੈਠ ਕੇ ਉਨ੍ਹਾਂ ਦੀ ਸਮਸਿਆਵਾਂ ਨੂੰ ਜਾਨਣਾ ਅਤੇ ਸਰਕਾਰ ਵੱਲੋਂ ਜੋ ਕੰਮ ਅਤੇ ਜਨਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀ ਜਾਣਕਾਰੀ ਦੇਣਾ।

          ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਉਨ੍ਹਾਂ ਦੇ ਜਨ ਸੰਵਾਦ ਪ੍ਰੋਗ੍ਰਾਮਾਂ ਦੌਰਾਨ ਲਗਭਗ 26 ਹਜਾਰ ਏਪਲੀਕੇਸ਼ਨ ਆਈਆਂ ਹਨ ਜਿਨ੍ਹਾਂ ਵਿੱਚੋਂ 7 ਹਜਾਰ ਦਾ ਹੱਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਸਮਸਿਆਵਾਂ ਅਤੇ ਸ਼ਿਕਾਇਤਾਂ ਨੂੰ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ।

          ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ਦੇ ਸਾਰੀ 90 ਹਲਕਿਆਂ ਵਿਚ ਜਨ ਸੰਵਾਦ ਪ੍ਰੋਗ੍ਰਾਮ ਕਰਣਗੇ ਅਤੇ ਇਸੀ ਲੜੀ ਵਿਚ ਨਰਾਇਣਗੜ੍ਹ ਵਿਧਾਨਸਭਾ ਖੇਤਰ ਦੇ ਸ਼ਹਿਜਾਦਪੁਰ ਵਿਚ ਜਨ ਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਭਗ ਸਾਢੇ 9 ਸਾਲ ਦੇ ਕੇਂਦਰ ਸਰਕਾਰ ਦੇ ਕਾਰਜਕਾਲ ਵਿਚ ਅਨੇਕਾਂ ਜਨ ਹਿਤੇਸ਼ੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਉਸੀ ਤਰਜ ‘ਤੇ ਹਰਿਆਣਾ ਸਰਕਾਰ ਨੇ ਵੀ ਵਿਵਸਥਾ ਬਦਲ ਕੇ ਜਨ ਭਲਾਈ ਦੇ ਕੰਮ ਕੀਤੇ ਹਨੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ 26 ਅਕਤੂਬਰ ਨੂੰ ਉਨ੍ਹਾਂ ਦੀ ਸਰਕਾਰ ਦੇ 9 ਸਾਲ ਪੂਰੇ ਹੋ ਜਾਣਗੇ। ਇੰਨ੍ਹਾਂ 9 ਸਾਲਾਂ ਵਿਚ ਪਿਛਲੀ ਸਰਕਾਰਾਂ ਦੀ ਤੁਲਣਾ ਵਿਚ ਮੌਜੂਦਾ ਸਰਕਾਰ ਨੇ ਦੁਗਣੇ ਕੰਮ ਕਰਵਾਏ ਹਨ ਅਤੇ ਪੈਸਾ ਵੀ ਅੱਧਾ ਖਰਚ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਸਾਬਕਾਂ ਦੀ ਸਰਕਾਰਾਂ ਵਿਚ ਜੋ ਭ੍ਰਿਸ਼ਟਾਚਾਰ ਅਤੇ ਸਰਕਾਰੀ ਗ੍ਰਾਂਟ ਦੀ ਜੋ ਲਿਕੇਜ ਹੁੰਦੀ ਸੀ  ਉਸ ‘ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਨੇ ਕਿ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਰਾਜੀਵ ਗਾਂਧੀ ਨੇ ਇਕ ਵਾਰ ਕਿਹਾ ਸੀ ਕਿ ਉੱਪਰ ਤੋਂ ਜੋ ਇਕ ਰੁਪਇਆ ਭੇਜਿਆ ਜਾਂਦਾ ਸੀ, ਹੇਠਾਂ 15 ਪੈਸੇ ਹੀ ਪਹੁੰਚਦੇ ਹਨ। ੳਸ ਸਮੇਂ ਕੇਂਦਰ ਤੇ ਸੂਬਾ ਵਿਚ ਕਾਂਗਰਸ ਦੀ ਸਰਕਾਰਾਂ ਸਨ ਅਤੇ ਉਦੋਂ ਅਸੀਂ ਸੋਚਦੇ  ਸਨ ਕਿ 85 ਪੈਸੇ ਕਿੱਥੇ ਜਾਂਦੇ ਹਨ। ਵਿਕਾਸ ਕੰਮਾਂ ਦਾ ਇਹ ਪੈਸਾ ਉੱਪਰ ਤੋਂ ਹੇਠਾਂ ਤਕ ਉਸ ਸਮੇਂ ਵੰਡ ਜਾਂਦਾ ਸੀ। ਜਦੋਂ ਕਿ ਅੱਜ ਮੋਦੀ ਸਰਕਾਰ ਵਿਚ ਕੇਂਦਰ ਤੋਂ 100 ਰੁਪਏ ਆਉਂਦੇ ਹਨ ਤਾਂ ਹੇਠਾਂ 100 ਰੁਪਏ ਹੀ ਖਰਚ ਹੁੰਦੇ ਹਨ। ਵਿਕਾਸ ਕੰਮਾਂ ਨੂੰ ਸਹੀ ਤਰ੍ਹਾ ਨਾਲ ਕਰਵਾਉਣਾ ਅਤੇ ਸਿਸਟਮ ਨੂੰ ਸਹੀ ਕਰਨਾ ਇਹ ਇਸ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ।

          ਮੁੱਖ ਮੰਤਰੀ ਨੇ ਵਿਵਸਥਾ ਬਦਲਣ ਲਈ ਕੀਤੇ ਗਏ ਵਿਕਲਪਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ ਹਰ ਪਰਿਵਾਰ ਦਾ ਪਰਿਵਾਰ ਪਹਿਚਾਣ ਪੱਤਰ ਬਣਵਾਇਆ ਹੈ। ਪੀਪੀਪੀ ਵਿਚ ਦਰਜ ਜਾਣਕਾਰੀ ਪੂਰੀ ਤਰ੍ਹਾ ਨਾਲ ਸਟੀਕ ਹੈ। ਪੀਪੀਪੀ ਦੇ ਆਧਾਰ ‘ਤੇ ਕਿਸੇ ਵੀ ਸ਼ਹਿਰ ਦੀ ਆਬਾਦੀ ਦੀ ਸਹੀ ਜਾਣਕਾਰੀ ਦਾ ਪਤਾ ਚਲ ਜਾਂਦਾ ਹੈ। ਹੁਣ ਹਰ ਵਿਅਕਤੀ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਸੰਦੇਸ਼ ਭੇਜਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।

          ਪੈਂਸ਼ਨ ਦੇ ਲਈ ਨਹੀਂ ਕੱਟਣ ਪੈਂਦੇ ਦਫਤਰਾਂ ਦੇ ਚੱਕਰ

          ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਬਜੁਰਗਾਂ ਦੀ ਖੁਦ ਹੀ ਪੈਂਸ਼ਨ ਬਣੀ ਹੈ। ਇਹ ਸੱਭ ਪੀਪੀਪੀ ਵਿਚ ਦਰਜ ਡਾਟਾ ਦੇ ਕਾਰਨ ਹੀ ਸੰਭਵ ਹੋਇਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਵੱਲੋਂ ਜਨ ਸੰਵਾਦ ਪ੍ਰੋਗ੍ਰਾਮ ਵਿਚ ਬਣੀ ਲਗਭਗ ਇਕ ਦਰਜਨ ਤੋਂ ਵੱਧ ਬੁਢਾਪਾ ਪੈਂਸ਼ਨ ਦੇ ਪ੍ਰਮਾਣ ਪੱਤਰ ਬਜੁਰਗਾਂ ਨੂੰ ਸੌਂਪ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ 90 ਹਜਾਰ ਲੋਕਾਂ ਦੀ ਪੈਂਸ਼ਨ ਪੀਪੀਪੀ ਰਾਹੀਂ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਪੀਪੀਪੀ ਰਾਹੀਂ ਹੀ ਉਨ੍ਹਾਂ ਦੇ ਕੋਲ ਜਾਣਕਾਰੀ ਹੈ ਕਿ ਅੱਜ 15 ਮਿੱਤੀ ਨੂੰ ਸ਼ਹਿਜਾਦਪੁਰ ਦੇ 28 ਲੋਕਾਂ ਦਾ ਜਨਮਦਿਨ ਹੈ ਅਤੇ ਜਿਨ੍ਹਾਂ ਲੋਕਾਂ ਅੱਜ ਜਨਮਦਿਨ ਸੀ ਅਤੇ ਉਹ ਪ੍ਰੋਗ੍ਰਾਮ ਵਿਚ ਮੌਜੂਦ ਸਨ ਉਨ੍ਹਾਂ ਨੇ ਮੁੱਖ ਮੰਤਰੀ ਨੇ ਵਧਾਈ ਦਿੱਤੀ।

          ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਬਨਾਉਣਾ ਸੱਭ ਤੋਂ ਜਰੂਰੀ ਹੈ ਅਤੇ ਪੀਪੀਪੀ ਰਾਹੀਂ ਹੀ ਸਰਕਾਰੀ ਯੋਜਨਾਂਵਾਂ ਤੇ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਨੂੰ ਮਿਲੇਗਾ। ਉਨ੍ਹਾਂ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੀ ਗੱਲ ਨੂੰ ਸੁਣਿਆ ਅਤੇ ਆਪਣੀ ਗੱਲ ਨੁੰ ਰੱਖਿਆ।

          ਕਿਸਾਨ ਸੰਗਠਨਾਂ ਤੇ ਕਿਸਾਨਾਂ ਵੱਲੋਂ ਨਰਾਇਣਗੜ੍ਹ ਸ਼ੂਗਰ ਮਿੱਲ ਦਾ ਮਾਮਲਾ ਰੱਖਦੇ ਹੋਏ ਗੰਨੇ ਦੇ ਬਕਾਇਆ ਭੁਗਤਾਨ ਦੀ ਸਮਸਿਆ ਰੱਖੀ ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ੂਗਰ ਮਿੱਲ ਦਾ ਸਿਸਟਮ ਠੀਕ ਕੀਤਾ ਜਾ ਰਿਹਾ ਹੈ। ਇਸ ਸ਼ੂਗਰ ਮਿੱਲ ਨੂੰ 100 ਕਰੋੜ ਰੁਪਏ ਹਰਕੋ ਬੈਂਕ ਦਾ ਦੇਣਾ ਹੈ ਅਤੇ 150 ਕਰੋੜ  ਦੇ ਲਗਭਗ ਇਰੇੜਾ ਨੂੰ ਦੇਣਾ ਹੈ, ਪਿਛਲੇ ਸਾਲ 66 ਕਰੋੜ ਦਾ ਬਕਾਇਆ ਕਿਸਾਨਾਂ ਦਾ ਸੀ। ਸ਼ੂਗਰ ਮਿੱਲ  ਦੇ ਮਾਲਿਕਾ ‘ਤੇ ਕੇਸ ਦਰਜ ਹੋਣ ਅਤੇ ਉਸ ਦੇ ਜੇਲ ਵਿਚ ਜਲੇ ਜਾਣ ਦੇ ਕਾਰਨ ਸ਼ੂਗਰ ਮਿੱਲ ਦਾ ਸਿਸਟਮ ਬੇਹੱਦ ਖਰਾਬ ਹੋ ਗਿਆ ਸੀ। ਜਿਸ ਨੂੰ ਹੌਲੀ-ਹੌਲੀ ਕਰ ਕੇ ਸਰਕਾਰ ਨੇ ਠੀਕ ਕੀਤਾ ਹੈ ਅਤੇ ਕਿਸਾਨ ਹਿਤ ਵਿਚ ਸਰਕਾਰ ਇਸ ਸ਼ੂਗਰ ਮਿੱਲ ਨੂੰ ਚਲਾ ਰਹੀ ਹੈ ਅਤੇ ਜੇਕਰ ਇਹ ਸ਼ੂਗਰ ਮਿੱਲ ਬੰਦ ਹੋ ਗਈ ਤਾਂ ਸੱਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿੱਲ ਨਾਲ ਕਿਸਾਨਾਂ ਦਾ ਬਕਾਇਆ ਦਿਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਵਿਚ ਸ਼ਾਮਿਲ ਹੈ। ਉਨਾਂ ਨੇ ਪਿਲਖਨੀ ਪਿੰਡ ਦੇ ਸਰਪੰਚ ਦੀ ਮੰਗ ‘ਤੇ ਪਿੰਡ ਵਿਚ ਪਾਰਕ-ਕਮ-ਵਿਯਾਮਸ਼ਾਲਾ ਬਨਵਾਉਣ ਦਾ ਐਲਾਨ ਕੀਤਾ।

          ਬਿਜਲੀ ਦੀ ਲਾਇਨ ਸ਼ਿਫਟ ਕਰਨ ਦੀ ਸਮਸਿਆ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਲਾਇਨਾਂ ਦੇ ਸ਼ਿਫਟ ਕਰਨ ਲਈ 151 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਹਰਿਆਣਾ ਸਰਕਾਰ ਅੰਤੋਂਦੇਯ ਦੇ ਸਿਦਾਂਤ ‘ਤੇ ਚਲਦੇ ਹੋਏ ਆਮਜਨਤਾ ਦੀ ਸੇਵਾ ਦੇ ਨਾਲ ਵਿਕਾਸ ਕੰਮਾਂ ਨੂੰ ਲਗਾਤਾਰ ਗਤੀ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਨੇ ਜਨਤਾ ਦੀ ਸਮਸਿਆਵਾਂ ਸੁਣਦੇ ਹੋਏ ਇਕ ਸਮਸਿਆ ‘ਤੇ ਕਿਹਾ ਕਿ ਸੂਬੇ ਵਿਚ ਪਹਿਲੀ ਜੇਬੀਟੀ ਅਧਿਆਪਕਾਂ ਦੀ ਇੰਟਰ ਡਿਸਟਰਿਕਟ ਟ੍ਰਾਂਸਫਰ ਹੋਈ ਹੈ। ਨਰਾਇਣਗੜ੍ਹ ਤੋਂ ਰੇਲਵੇ ਲਾਇਨ ਦੀ ਸਹੂਲਤ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਕੇਂਦਰ ਨੇ ਪਹਿਲਾਂ ਵੀ ਇਸ ਰੇਲਵੇ ਲਾਇਨ ਦੇ ਲਈ ਸਟੱਡੀ ਕਰਵਾਈ ਸੀ ਅਤੇ ਫਿਜੀਬਿਲਿਟੀ ਨਈਂ ਪਾਈ ਗਈ। ਹੁਣ ਲੋਕਾਂ ਦੀ ਮੰਗ ‘ਤੇ ਮੁੜ ਤੋਂ ਕੇਂਦਰ ਨੂੰ ਭੇਜਿਆ ਜਾਵੇਗਾ ਕਿ ਊਹ ਫਿਰ ਤੋਂ ਰੇਲਵੇ  ਲਾਇਨ ਨਾਲ ਸਬੰਧਿਤ ਸਟਡੀ ਕਰਵਾਉਣ।

          ਮੁੱਖ ਮੰਤਰੀ ਨੇ ਜਿਲ੍ਹਾ ਰੈਡਕ੍ਰਾਸ ਸੋਸਾਇਟੀ ਵੱਲੋਂ ਤਿੰਨ ਦਿਵਆਂਗ ਲੋਕਾਂ ਨੂੰ ਵਹੀਲ ਚੇਅਰ ਵੀ ਪ੍ਰਦਾਨ ਕੀਤੀਆਂ।

12 ਬਜੁਰਗਾਂ ਦੀ ਪੈਂਸ਼ਨ ਆਨਾਲਾਇਨ ਬਣੀ

          ਜਨਸੰਵਾਦ ਪ੍ਰੋਗ੍ਰਾਮ ਵਿਚ 12 ਬਜੁਰਗਾਂ ਦੀ ਪੈਂਸ਼ਨ ਆਨਲਾਇਨ ਰਾਹੀਂ ਬਣੀ। ਜਿਨ੍ਹਾਂ ਦੇ ਪ੍ਰਮਾਣ ਪੱਤਰ ਮੁੱਖ ਮੰਤਰੀ ਵੱਲੋਂ ਲਾਭਕਾਰਾਂ ਨੂੰ ਸੌਂਪੇ ਗਏ। ਸਰਕਾਰ ਨੇ ਗਰੀਬ ਪਰਿਵਾਰਾਂ ਦੇ ਆਰਥਕ ਉਥਾਨ ਲਈ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਅੰਤੋਂਦੇਯ ਮੇਲੇ ਵੀ ਲਗਾਏ ਹਨ।

Post Views: 56
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cm khattarcm manohar lalcm manohar lal khattarHaryanaHaryana Chief Minister Manohar Lal Khattarharyana cm manohar lal khattarHaryana newsmahendergarhManohar LalManohar Lal Khattarmanohar lal khattar govtmanohar lal khattar latestmanohar lal khattar latest newsmanohar lal khattar livemanohar lal khattar NewsShri Manohar Lal Khattar
Previous Post

e-paper 15 October 2023

Next Post

ਜਨ ਭਲਾਈ ਦੀ ਪੇਸ਼ ਕੀਤੀ ਮਿਸਾਲ, ਜਨਸੰਵਾਦ ਵਿਚ ਖੁਦ ਗੇਟ ‘ਤੇ ਖੜੇ ਹੋ ਕੇ ਮੁੱਖ ਮੰਤਰੀ ਨੇ ਸੁਣੀ ਇਕ-ਇਕ ਦੀ ਫਰਿਆਦ

Next Post
 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਸੂਬੇ ਵਿਚ ਵਿਵਸਥਾ ਬਦਲਾਅ ਦਾ ਆਧਾਰ ਬਣੇਗਾ

ਜਨ ਭਲਾਈ ਦੀ ਪੇਸ਼ ਕੀਤੀ ਮਿਸਾਲ, ਜਨਸੰਵਾਦ ਵਿਚ ਖੁਦ ਗੇਟ 'ਤੇ ਖੜੇ ਹੋ ਕੇ ਮੁੱਖ ਮੰਤਰੀ ਨੇ ਸੁਣੀ ਇਕ-ਇਕ ਦੀ ਫਰਿਆਦ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In