No Result
View All Result
Thursday, April 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਸ਼ਾ ਵਿਭਾਗ ਪੰਜਾਬ ਨੇ ਸੰਸਕ੍ਰਿਤ ਦਿਵਸ ਮੌਕੇ ਕੀਤਾ ਪ੍ਰਭਾਵਸ਼ਾਲੀ ਸਮਾਗਮ

admin by admin
in BREAKING, COVER STORY, INDIA, National, POLITICS, PUNJAB
0
ਭਾਸ਼ਾ ਵਿਭਾਗ ਪੰਜਾਬ ਨੇ ਸੰਸਕ੍ਰਿਤ ਦਿਵਸ ਮੌਕੇ ਕੀਤਾ ਪ੍ਰਭਾਵਸ਼ਾਲੀ ਸਮਾਗਮ
0
SHARES
0
VIEWS
Share on FacebookShare on Twitter

ਪਟਿਆਲਾ 19 ਅਗਸਤ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਅੱਜ ਇੱਥੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਸੰਸਕ੍ਰਿਤ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ ’ਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਵੀਰੇਂਦਰ ਕੁਮਾਰ ਨੇ ਕੀਤੀ ਅਤੇ ਇਸ ਵਿਭਾਗ ਦੇ ਪ੍ਰੋਫੈਸਰ ਡਾ. ਪੁਸ਼ਪਿੰਦਰ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਚਿੰਤਕ ਡਾ. ਮਨਮੋਹਨ ਸਿੰਘ ਤੇ ਸਰਕਾਰੀ ਮਹਿਲਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਓਮਨਦੀਪ ਸ਼ਰਮਾ ਨੇ ਮੁੱਖ ਵਕਤਾਵਾਂ ਵਜੋਂ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੀ ਸ਼ੁਰੂਆਤ ਵਿਭਾਗ ਦੀ ਧੁਨੀ ਅਤੇ ਸਕੂਲ ਆਫ ਐਮੀਨੈਂਸ ਫੀਲਖਾਨਾ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੀ ਸਰਸਵਤੀ ਵੰਦਨਾ ਨਾਲ ਹੋਈ।
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਅਸੀਂ ਉਸ ਧਰਤੀ ਦੇ ਜਾਏ ਹਾਂ ਜਿੱਥੇ ਦੁਨੀਆ ਦਾ ਪਹਿਲਾ ਗ੍ਰੰਥ ਸੰਸਕ੍ਰਿਤ ’ਚ ‘ਰਿਗਵੇਦ’ ਰਚਿਆ ਗਿਆ ਅਤੇ ਸੰਸਾਰ ਦੇ ਪਹਿਲੇ ਸੰਪਾਦਤ ਗ੍ਰੰਥ ‘ਆਦਿ ਗ੍ਰੰਥ’ ਦੀ ਸਿਰਜਣਾ ਵੀ ਹੋਈ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਆਪਣੇ ਸੀਮਿਤ ਵਿਚਾਰਾਂ ਤੇ ਵਿਸ਼ਵਾਸ਼ਾਂ ’ਚ ਜਕੜੇ ਰਹਿੰਦੇ ਹਾਂ ਪਰ ਲੋੜ ਅਜਿਹੀ ਵੱਡਮੁੱਲੀ ਵਿਚਾਰ ਚਰਚਾ ਦਾ ਹਿੱਸਾ ਬਣੀਏ ਅਤੇ ਆਪਣੇ ਗਿਆਨ ਦਾ ਘੇਰਾ ਵਿਸ਼ਾਲ ਕਰੀਏ। ਉਨ੍ਹਾਂ ਕਿਹਾ ਕਿ ਭਾਸ਼ਾ ਦਾ ਕੰਮ ਸੰਸਾਰ ਨੂੰ ਜੋੜਨਾ ਹੈ, ਇਸ ਕਰਕੇ ਸਾਨੂੰ ਆਪਣੀ ਵਿਰਾਸਤ ’ਚ ਮਿਲੀਆ ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਜਿੰਨਾਂ ਨੇ ਸਦਾ ਹੀ ਨਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਯੋਗਦਾਨ ਪਾਇਆ ਹੈ। ਮੁੱਖ ਵਕਤਾ ਡਾ. ਮਨਮੋਹਨ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਦੌਰਾਨ ਭਾਸ਼ਾ ਨੂੰ ਸਮਝਣ ਦੇ ਦੋ ਵੱਖ-ਵੱਖ ਪਹਿਲੂਆਂ ਵਿਆਕਰਨਕ ਤੇ ਸ਼ਬਦਾਂ ਦੀ ਦਾਸ਼ਨਿਕਤਾ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹਰ ਤਰ੍ਹਾਂ ਇਨਕਲਾਬ ਦਾ ਅਧਾਰ ਭਾਸ਼ਾ ਬਣਦੀ ਹੈ। ਇਸੇ ਸੰਦਰਭ ’ਚ ਅਜੋਕੇ ਯੁੱਗ ਦੀ ਨਵੀਂ ਤਕਨਾਲੋਜੀ ਮਸ਼ੀਨੀ ਬੁੱਧੀਮਤਾ ਦੀ ਗੱਲ ਕਰਨੀ ਬਣਦੀ ਹੈ, ਜਿਸ ਦਾ ਅਧਾਰ ਵੀ ਭਾਸ਼ਾ ਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੂਰਵਜ਼ਾਂ ਨੇ ਗਿਆਨ ਨੂੰ ਸੰਗਠਿਤ ਕਰਨ ਲਈ ਸੰਸਕ੍ਰਿਤ ਵਰਗੀ ਭਾਸ਼ਾ ਦਾ ਸਹਾਰਾ ਲਿਆ ਅਤੇ ਇਹ ਗਿਆਨ ਅੱਜ ਵੀ ਸੰਸਾਰ ਲਈ ਮਾਰਗਦਰਸ਼ਕ ਬਣਿਆ ਹੋਇਆ ਹੈ। ਦੂਸਰੇ ਵਕਤਾ ਡਾ. ਓਮਨਦੀਪ ਸ਼ਰਮਾ ਨੇ ਭਾਸ਼ਾ: ਭਾਸ਼ਾ ਸਤਰ ਤੇ ਭਾਸ਼ਾ ਦਾ ਵਿਵਸਥਾਪਨ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਸੰਸਕ੍ਰਿਤ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਹੈ, ਜਿਸ ਨੇ ਸਾਡੇ ਵਿਦਵਾਨਾਂ ਦੇ ਗਿਆਨ ਨੂੰ ਸੁਰੱਖਿਅਤ ਕਰਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣ ਦਾ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨੂੰ ਜੇਕਰ ਵਿਸ਼ਵ ਗਿਆਨ ਦੀ ਭਾਸ਼ਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ।
ਇਸ ਮੌਕੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਜੋਸ਼ੀ ਨੇ ਕਿਹਾ ਪੰਜਾਬ ਵਿੱਚ ਸੰਸਕ੍ਰਿਤ ਦੀ ਜੋ ਪ੍ਰੰਪਰਾ ਅੱਜ ਤੋਂ 50 ਸਾਲ ਪਹਿਲਾ ਸੀ ਉਹ ਅੱਜ ਨਹੀਂ ਹੈ। ਪੰਜਾਬ ਦੀ ਸ਼ਾਸ਼ਤਰ ਪ੍ਰੰਪਰਾ ’ਚ ਸੰਸਕ੍ਰਿਤ ਦਾ ਬਹੁਤ ਵੱਡਾ ਯੋਗਦਾਨ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ਜੋ ਗਿਆਨ ਪੰਜਾਬ ਦੀ ਧਰਤੀ ’ਤੇ ਰਹਿਕੇ ਇਕੱਠਾ ਕੀਤਾ ਹੈ ਉਹ ਕਿਸੇ ਹੋਰ ਭਾਸ਼ਾ ਜਾਂ ਖਿੱਤੇ ’ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਸ਼ਤਰ ਪ੍ਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਵੀਰੇਂਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ’ਚ ਸ਼ਾਮਲ ਚਾਰ ਪਰਵ ਦੀਵਾਲੀ, ਹੋਲੀ, ਦੁਸਹਿਰਾ ਤੇ ਸੰਸਕ੍ਰਿਤ ਦਿਵਸ ਸ਼ਾਮਲ ਹਨ। ਜਿੰਨਾਂ ਦੇ ਵੱਖ-ਵੱਖ ਉਦੇਸ਼ ਹਨ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤ ਦਿਵਸ ਹਰ ਸਾਲ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਅਧਿਐਨ ਤੇ ਅਧਿਆਪਨ ਭਾਵ ਇਸ ਦਿਨ ਸਾਡੀ ਧਰਤੀ ’ਤੇ ਗਿਆਨ ਦਾ ਅਧਿਐਨ ਤੇ ਉਸ ਦੇ ਪ੍ਰਸਾਰ ਲਈ ਅਧਿਆਪਨ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿ ਸੋ ਸੰਸਕ੍ਰਿਤ ਦਿਵਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਡੇ ਵੇਦਾਂ-ਗ੍ਰੰਥਾਂ ’ਚ ਮੌਜੂਦ ਗਿਆਨ ਦਾ ਅਧਿਐਨ ਕਰੀਏ ਅਤੇ ਇਸ ਗਿਆਨ ਨੂੰ ਹੋਰਨਾਂ ਲੋਕਾਂ ’ਚ ਵੰਡੀਏ। ਉਨ੍ਹਾਂ ਕਿਹਾ ਕਿ ਸਾਡੀ ਗਿਆਨ ਪ੍ਰੰਪਰਾ ’ਤੇ ਬਹੁਤ ਵਾਰ ਭਾਸ਼ਾਈ ਵੰਡ ਦੇ ਨਾਮ ’ਤੇ ਹਮਲੇ ਹੋਏ ਹਨ ਜਦੋਂਕਿ ਹਰ ਭਾਸ਼ਾ ਸਮਾਜ ਨੂੰ ਜੋੜਨ ਦਾ ਅਤੇ ਗਿਆਨ ਦੇ ਪ੍ਰਸਾਰ ਦਾ ਵੱਡਾ ਸਾਧਨ ਹੈ। ਇਸ ਕਰਕੇ ਸਾਨੂੰ ਪੰਜਾਬ ਦੀ ਸ਼ਾਸ਼ਤਰ ਪ੍ਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਅਚਾਰੀਆ ਗੁਰਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਬਾਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਵੀਨਾ, ਡਾ. ਅਨੰਦ ਰਾਜ ਤੇ ਮੁਨੀਸ਼ ਕੁਮਾਰ ਨੇ ਸੰਸਕ੍ਰਿਤ ਭਾਸ਼ਾ ’ਚ ਭਾਵਪੂਰਤ ਕਵਿਤਾਵਾਂ ਵੀ ਸੁਣਾਈਆਂ। ਅਖੀਰ ਵਿੱਚ ਸਾਰੇ ਮਹਿਮਾਨਾਂ ਤੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸਮਾਗਮ ਦੇ ਆਯੋਜਕ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਲਕਸ਼ਮੀ ਨਰਾਇਣ ਭੀਖੀ, ਧਰਮ ਕੰਮੇਆਣਾ, ਰੰਗਕਰਮੀ ਰਾਜੇਸ਼ ਸ਼ਰਮਾ, ਗੋਪਾਲ ਸ਼ਰਮਾ, ਮੋਹਨ ਕੰਬੋਜ, ਅਸ਼ਰਫ ਮਹਿਮੂਦ ਨੰਦਨ, ਆਲੋਕ ਚਾਵਲਾ ਤੇ ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

Post Views: 98
Tags: bhagwant maandepartment languagedr. manmohan singhdr. veenadr.pushpinder joshiharjot singhlatest newspatiala newssanskrit diwastop news
Previous Post

ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਮਨਾਇਆ ਰੱਖੜੀ ਦਾ ਤਿਉਹਾਰ

Next Post

ਕੋਲਕਾਤਾ ਦੇ ਡਾਕਟਰ ਨਾਲ ਬਲਾਤਕਾਰ-ਕਤਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਸਵੇਰੇ 10.30 ਵਜੇ ਹੋਵੇਗੀ ਸੁਣਵਾਈ…..

Next Post
ਇਸ ਫੈਸਲੇ ਦੇ ਭਾਰਤ ਵਿੱਚ ਸਕਾਰਾਤਮਕ ਕਾਰਵਾਈ ਲਈ ਮਹੱਤਵਪੂਰਨ ਪ੍ਰਭਾਵ ਪੈਣ ਦੀ ਉਮੀਦ ਹੈ।

ਕੋਲਕਾਤਾ ਦੇ ਡਾਕਟਰ ਨਾਲ ਬਲਾਤਕਾਰ-ਕਤਲ ਮਾਮਲੇ 'ਚ ਸੁਪਰੀਮ ਕੋਰਟ 'ਚ ਸਵੇਰੇ 10.30 ਵਜੇ ਹੋਵੇਗੀ ਸੁਣਵਾਈ.....

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800