ਚੰਡੀਗੜ੍ਹ, 18-05-2023(ਪ੍ਰੈਸ ਕੀ ਤਾਕਤ) -ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿੰਡ ਖੇਤਰ ਵਿਚ 950 ਲਾਇਬ੍ਰੇਰੀ ਅਲਾਟ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ 2024 ਦੇ ਚੋਣ ਤਕ ਸੂਬੇ ਦੇ ਸਾਰੇ ਪਿੰਡਾਂ ਵਿਚ ਈ-ਲਾਇਬ੍ਰੇਰੀ ਅਲਾਟ ਕਰ ਦਿੱਤੀਆਂ ਜਾਣਗੀਆਂ। ਸ਼ਹਿਰੀ ਖੇਤਰ ਵਿਚ ਵੀ ਈ-ਲਾਇਬ੍ਰੇਰੀ ਖੋਲਣ ਦੇ ਯਤਨ ਕੀਤੇ ਜਾਣਗੇ ਤਾਂ ਜੋ ਜਰੂਰਤਮੰਦ ਬੱਚਿਆਂ ਨੂੰ ਆਪਣੇ ਘਰ ਦੇ ਨੇੜੇ ਹੀ ਮੁਕਾਬਲੇ ਪ੍ਰੀਖਿਆ ਦੀ ਤਿਆਰੀ ਕਰਨ ਦੀ ਸਹੂਲਤ ਮਿਲੇ।
ਡਿਪਟੀ ਸੀਐਮ ਅੱਜ ਭਿਵਾਨੀ ਸ਼ਹਿਰ ਵਿਚ ਪ੍ਰਬੰਧਿਤ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਦੌਰਾਨ ਸ੍ਰੀ ਦੁਸ਼ਯੰਤ ਚੌਟਾਲਾ ਨੇ ਲੋਕਾਂ ਦੀ ਸਮਸਿਆਵਾਂ ਸੁਣੀਆਂ ਅਤੇ ਵਿਕਾਸ ਕੰਮਾਂ ਲਈ ਲੱਖਾਂ ਰੁਪਏ ਦਾ ਐਲਾਨ ਕੀਤਾ।
ਡਿਪਟੀ ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹੁਣ ਸਮੇਂ ਨੂੰ ਦੇਖਦੇ ਹੋਏ ਉਹ ਪਬਲਿਕ ਭਵਨਾਂ ਤੇ ਚੌਪਾਲਾਂ ਦੀ ਵਰਤੋ ਬੱਚਿਆਂ ਦੇ ਸਿਖਿਆ ਖੇਤਰ ਨੂੰ ਲੈ ਕਈ-ਲਾਇਬ੍ਰੇਰੀ ਸਥਾਪਿਤ ਕਰਨ ਵਿਚ ਵਰਤੋ ਕਰਨ ਤਾਂ ਜੋ ਸਮਾਜ ਦਾ ਉਥਾਨ ਹੋ ਸਕੇ। ਸ੍ਰੀ ਚੌਟਾਲਾ ਨੇ ਆਪਣੇ ਜਨਸੰਪਰਕ ਮੁਹਿੰਮ ਦੌਰਾਨ ਲੋਕਾਂ ਦੀ ਬਿਜਲੀ, ਪਾਣੀ, ਸੜਕ, ਪੈਂਸ਼ਨ , ਸੀਵਰੇਜ ਆਦਿ ਅਨੇਕਾਂ ਸਮਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।
ਭਿਵਾਨੀ ਵਿਚ ਹਨੁਮਾਨ ਗੇਟ ਸਥਿਤ ਬਾਬਾ ਨਾਥੂ ਨਾਥ ਮੰਦਿਰ ਪਰਿਸਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਕਰੀਬ ਦੋ ਹਜਾਰ ਗਜ ਜਮੀਨ ਜੋ 14 ਅਪ੍ਰੈਲ, 1988 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਡਾਕਟਰ ਭੀਮਰਾਓ ਅੰਬੇਦਕਰ ਸਮਿਤੀ ਨੂੰ ਦਿੱਤੀ ਸੀ, ਊਸ ਜਮੀਨ ਨੂੰ ਹੁਣ ਇਕ ਤੋਂ ਡੇਢ ਮਹੀਨੇ ਦੇ ਅੰਦਰ ਹੀ ਨਿਸ਼ਾਨਦੇਹੀ ਕਰ ਸਮਿਤੀ ਨੂੰ ਦਿਵਾਈ ਜਾਵੇਗੀ।
ਇਸ ਦੌਰਾਨ ਡਿਪਟੀ ਮੁੱਖ ਮੰਤਰੀ ਨੇ ਡਿਜੀਟਲ ਲਾਇਬ੍ਰੇਰੀ ਦੇ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਾਵੜੀ ਗੇਟ ਸਥਿਤ ਅਨੁਸੂਚਿਤ ਜਾਤੀ ਦੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਲਈ ਏਸਟੀਮੇਟ ਬਨਾਉਣ ਲਈ ਜਿਲ੍ਹਾ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦਕਸ਼ ਪ੍ਰਜਾਪਤੀ ਸਮਾਜ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਧਰਮਸ਼ਾਲਾ ਦੇ ਅਧੁਰੇ ਪਏ ਕਾਰਜ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।