ਚੰਡੀਗੜ੍ਹ, 18 ਦਸੰਬਰ – ਹਰਿਆਣਾ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ, 3 ਨਗਰ ਪਰਿਸ਼ਦਾਂ ਅਤੇ 26 ਨਗਰ ਸਮਿਤੀਆਂ ਦੇ ਵਾਰਡਾਂ ਵਿਚ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।
ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ, ਮਾਨੇਸਰ (ਗੁਰੂਗ੍ਰਾਮ) ਅਤੇ ਸੋਨੀਪਤ ਦੇ ਨਗਰ ਨਿਗਮਾਂ ਦੇ ਵਾਰਡਾਂ ਅਤੇ ਨਗਰ ਪਰਿਸ਼ਦ ਅੰਬਾਲਾ ਸਦਰ, ਪਟੌਦੀ ਜਟੌਲੀ ਮੰਡੀ ਅਤੇ ਸਿਰਸਾ ਦੇ ਵਾਰਡਾਂ ਦੀ ਵੋਟਰ ਸੂਚੀਆਂ ਨੂੰ ਅੱਪਡੇਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਅੰਬਾਲਾ ਦੀ ਬਰਾੜਾ, ਭਿਵਾਨੀ ਜਿਲ੍ਹੇ ਦੀ ਬਵਾਨੀ ਖੇੜਾ, ਲੋਹਾਰੂ ਤੇ ਸਿਵਾਨੀ, ਜਿਲ੍ਹਾ ਫਤਿਹਾਬਾਦ ਦੀ ਜਾਖਲ ਮੰਡੀ, ਜਿਲ੍ਹਾ ਗੁਰੂਗ੍ਰਾਮ ਦੀ ਫਰੂਖਨਗਰ, ਜਿਲ੍ਹਾ ਹਿਸਾਰ ਦੀ ਨਾਰਨੌਂਦ, ਜਿਲ੍ਹਾ ਝੱਜਰ ਦੀ ਬੇਰੀ, ਜਿਲ੍ਹਾ ਜੀਂਦ ਦੀ ਜੁਲਾਨਾ ਤੇ ਸਫੀਦੋ, ਜਿਲ੍ਹਾ ਕੈਥਲ ਦੀ ਕਲਾਇਤ, ਸੀਵਨ ਤੇ ਪੁੰਡਰੀ, ਜਿਲ੍ਹਾ ਕਰਨਾਲ ਦੀ ਇੰਦਰੀ, ਨੀਲੋਖੇੜੀ, ਅਸੰਧ ਤੇ ਤਰਾਵੜੀ, ਜਿਲ੍ਹਾ ਕੁਰੂਕਸ਼ੇਤਰ ਦੀ ਇਸਮਾਈਲਾਬਾਦ ਤੇ ਲਾਡਵਾ, ਜਿਲ੍ਹਾ ਮਹੇਂਦਰਗੜ੍ਹ ਦੀ ਅਟੇਲੀ ਮੰਡੀ ਤੇ ਕਨੀਨਾ, ਜਿਲ੍ਹਾ ਨੁੰਹ ਦੀ ਤਾਵੜੂ, ਜਿਲ੍ਹਾਂ ਪਲਵਲ ਦੀ ਹਥੀਨ, ਜਿਲ੍ਹਾ ਰੋਹਤਕ ਦੀ ਕਲਾਨੌਰ, ਜਿਲ੍ਹਾ ਸੋਨੀਪਤ ਦੀ ਖਰਖੌਦਾ ਅਤੇ ਜਿਲ੍ਹਾ ਯਮੁਨਾਨਗਰ ਦੀ ਰਾਦੌਰ ਨਗਰ ਸਮਿਤੀ ਦੇ ਵਾਰਡਾਂ ਦੀ ਵੋਟਰ ਸੂਚੀਆਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
ਬੁਲਾਰੇ ਨੇ ਦਸਿਆ ਕਿ 9 ਦਸੰਬਰ ਤੋਂ 16 ਦਸੰਬਰ, 2024 ਤੱਕ ਉਪਰੋਕਤ ਨਗਰ ਨਿਗਮਾਂ ਅਤੇ ਨਗਰ ਪਰਿਸ਼ਦਾਂ/ਸਮਿਤੀਆਂ ਦੇ ਵਾਰਡਾਂ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਵੋਟਰ ਸੂਚੀਆਂ ਅਤੇ ਸਾਰੇ ਪੂਰਕਾਂ ਨੂੰ ਵੰਡ ਕੀਤਾ ਜਾਵੇਗਾ। ਦਾਵੇ ਅਤੇ ਇਤਰਾਜ਼ਾਂ ਨੂੰ ਮੰਗਣ ਲਈ ਵਾਰਡਵਾਇਸ ਵੋਟਰ ਸੂਚੀ ਦਾ ਪ੍ਰਕਾਸ਼ਨ 17 ਦਸੰਬਰ, 2024 ਨੁੰ ਕੀਤਾ ਜਾਵੇਗਾ। ਦਾਵੇ ਤੇ ਇਤਰਾਜਾਂ ਨਿਰੀਖਣ ਅਥਾਰਿਟੀ ਦੇ ਸਾਹਮਣੇ 23 ਦਸੰਬਰ, 2024 ਤੱਕ ਪੇਸ਼ ਕੀਤੇ ਜਾਣਗੇ। ਨਿਰੀਖਣ ਅਥਾਰਿਟੀ ਵੱਲੋਂ ਦਾਵਿਆਂ ਅਤੇ ਇਤਰਾਜਾਂ ਦਾ ਨਿਪਟਾਨ 27 ਦਸੰਬਰ, 2024 ਤੱਕ ਕੀਤਾ ਜਾਵੇਗਾ।
ਬੁਲਾਰੇ ਨੇ ਦਸਿਆ ਕਿ ਨਿਰੀਖਣ ਅਧਿਕਾਰੀ ਦੇ ਆਦੇਸ਼ਾਂ ਦੇ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਨ ਦੀ ਆਖੀਰੀ ਮਿੱਤੀ 31 ਦਸੰਬਰ, 2024 ਹੈ। ਡਿਪਟੀ ਕਮਿਸ਼ਨਰ ਵੱਲੋਂ ਅਪੀਲਾਂ ਦੇ ਨਿਪਟਾਨ ਦੀ ਆਖੀਰੀ ਮਿੱਤੀ 3 ਜਨਵਰੀ, 2025 ਹੈ। ਵੋਟਰ ਸੂਚੀਆਂ ਦਾ ਆਖੀਰੀ ਪ੍ਰਕਾਸ਼ਨ 6 ਜਨਵਰੀ, 2025 ਨੁੰ ਕੀਤਾ ਜਾਵੇਗਾ।