ਮੋਹਾਲੀ 19 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਇੰਦਰਜੀਤ ਕਾਲੜਾ
ਈਟੀਟੀ 2364 ਅਧਿਆਪਕ ਲੰਮੇ ਸਮੇਂ ਤੋਂ ਆਪਣੀ ਨਿਯੁਕਤੀ ਦਾ ਇੰਤਜ਼ਾਰ ਕਰ ਰਹੇ ਹਨ ਜੇ ਪਿੱਛੇ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸੰਘਰਸ਼ ਕਰਕੇ ਇਹ ਅਧਿਆਪਕ ਇਥੇ ਪਹੁੰਚੇ ਹਨ, ਜਿੱਥੇ ਕੇਵਲ ਨਿਯੁਕਤੀ ਪੱਤਰ ਹੀ ਦੇਣੇ ਰਹਿੰਦੇ ਹਨ ਬਾਕੀ ਸਾਰਾ ਕੰਮ ਹੋ ਚੁੱਕਾ ਹੈ ਪਰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਇਹ ਭਰਤੀ ਨੂੰ ਵਿਭਾਗ ਵੱਲੋਂ ਲਮਕਾਇਆ ਜਾ ਰਿਹਾ ਹੈ ਇਹ ਅਧਿਆਪਕ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ ਇਸਦੇ ਬਾਵਜੂਦ ਵੀ ਇਹਨਾ ਆਧਿਆਪਕਾਂ ਨੂੰ ਇੰਤਜਾਰ ਕਰਨਾ ਪੈ ਰਿਹਾ ਹੈ ਜਿਸ ਨਾਲ ਇਹਨਾ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਜਿੱਥੇ ਅਧਿਆਪਕ ਖ਼ੁਦ ਪ੍ਰੇਸ਼ਾਨ ਹਨ, ਓਥੇ ਇਹਨਾ ਦੇ ਮਾਪੇ ਵੀ ਹਰ ਰੋਜ ਦੀ ਹੋ ਰਹਿ ਦੇਰੀ ਕਰਕੇ ਪ੍ਰੇਸ਼ਾਨੀ ਝੱਲ ਰਹੇ ਹਨ ਇਹਨਾ ਆਧਿਆਪਕਾਂ ਨੂੰ ਹੁਣ ਘਰੇ ਅਤੇ ਬਾਹਰ ਦੋਨੋਂ ਜਗ੍ਹਾ ਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜੇਕਰ ਇਹ ਅਧਿਆਪਕ ਘਰਾਂ ਵਿੱਚ ਹੁੰਦੇ ਹਨ ਤਾਂ ਆਂਢੀ ਗਵਾਂਢੀ ਅਤੇ ਰਿਸ਼ਤੇਦਾਰ ਨੌਕਰੀ ਦੀ ਗੱਲ ਕਰਦੇ ਪੁੱਛਦੇ ਹਨ ਕਿ ਕਦੋਂ ਲੱਡੂ ਖਵਾਉਣੇ ਹਨ ਅਤੇ ਅੱਗੋਂ ਅਧਿਆਪਕਾਂ ਕੋਲੇ ਬਸ ਇੱਕੋ ਹੀ ਜਵਾਬ ਹੁੰਦਾ ਹੈ ਬਸ ਕੱਲ ਪਰਸੋਂ ਕੱਲ ਪਰਸੋਂ ਅਤੇ ਜੇ ਅਧਿਆਪਕ ਬਾਹਰ ਹੁੰਦੇ ਹਨ ਤਾਂ ਮਾਪਿਆਂ ਨੂੰ ਚਿੰਤਾ ਸਤਾਉਂਦੀ ਹੈ ਕਿ ਇਹ ਕਿੱਦਾਂ ਹੋਣਗੇ ਠੀਕ ਹੋਣਗੇ ਕੀ ਰੋਟੀ ਖਾਦੀ ਹੋਣੀ ਜਾ ਨਹੀਂ ਸੋ ਕੀਤੇ ਨਾ ਕੀਤੇ ਹੋ ਰਹੀ ਦੇਰੀ ਕਰਕੇ ਸਾਰਿਆਂ ਨੂੰ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ, ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸਰਕਾਰ ਵਲੋ ਪਿੱਛਲੇ ਚਾਰ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਭਰਤੀ ਨੂੰ ਲਮਕਾਇਆ ਜਾ ਰਿਹਾ ਹੈ ਸੋ ਇਹਨਾ ਗੱਲਾਂ ਨੂੰ ਦੇਖਦੇ ਹੋਏ 2364 ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਜੇਕਰ ਅੱਜ 19 ਸਤੰਬਰ ਸ਼ਾਮ ਤੱਕ ਸਰਕਾਰ ਅਪਣਾ ਵਾਅਦਾ ਪੂਰਾ ਕਰਕੇ ਨਿਯੁਕਤੀ ਪੱਤਰ ਦਾ ਹਲ ਕਰਦੀ ਹੈ ਤਾਂ ਠੀਕ ਹੈ ਨਹੀਂ ਹੁਣ ਸਾਡੇ ਤੋ ਹੋਰ ਇੰਤਜਾਰ ਨਹੀਂ ਹੁੰਦਾ ਕਿਉਂਕਿ ਅਸੀਂ ਬਹੁਤ ਸਮੇਂ ਤੋਂ ਇੰਤਜਾਰ ਕਰ ਰਹੇ ਹਨ ਸੋ ਸਰਕਾਰ ਸਾਡਾ ਅੱਜ ਸ਼ਾਮ ਤਕ ਹੱਲ ਕਰੇ ਨਹੀਂ ਕੱਲ ਤੋਂ ਸਾਡੇ ਵਲੋ ਤਕੜੇ ਗੁੱਪਤ ਐਕਸ਼ਨ ਕੀਤੇ ਜਾਣਗੇ ਜਿਸਦੇ ਕੇ ਜਾਨੀ ਅਤੇ ਮਾਲੀ ਨੁਕਸਾਨ ਦੀ ਜਿਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ ਸੋ ਸਾਡਾ ਸਬਰਾਂ ਦਾ ਬਣ ਟੁੱਟ ਚੁੱਕਾ ਹੈ ਅਸੀਂ ਹੋਰ ਇੰਤਜਾਰ ਨਾ ਕਰਦੇ ਹੌਏ ਕੱਲ ਤੋਂ ਅਜਿਹੇ ਐਕਸ਼ਨ ਕਰਾਂਗੇ ਕਿ ਸਰਕਾਰ ਦੇਖਦੀ ਰਹਿ ਜਾਵੇਗੀ, ਸੋ ਜੇਕਰ ਸਰਕਾਰ ਅਸਲੀਅਤ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਦਮ ਰੱਖਦੀ ਹੈ ਤਾਂ ਅੱਜ ਸ਼ਾਮ ਤੱਕ ਸਰਕਾਰ ਸਾਡੇ ਮਸਲੇ ਹੱਲ ਕਰੇ ਨਹੀਂ ਫਿਰ ਕੱਲ ਤੋ ਤਕੜੇ ਐਕਸ਼ਨ ਦੇਖਣ ਲਈ ਤਿਆਰ ਰਹੇ ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪ੍ਥਿਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਅਤੇ ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।