ਨਵੀਂ ਦਿੱਲੀ, 3 ਜੁਲਾਈ- ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਿਕ ਸਵੇਰੇ ਤਕਰੀਬਨ 5 ਵਜੇ ਐੱਸ.ਪੀ.ਜੀ. ਨੇ ਨਵੀਂ ਦਿੱਲੀ ਪੁਲਿਸ ਨੂੰ ਇਸ ਸੰਬੰਧ ‘ਚ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਨਵੀਂ ਦਿੱਲੀ ਇਲਾਕੇ ‘ਚ ਕਈ ਅਫ਼ਸਰ ਅਤੇ ਭਾਰੀ ਪੁਲਿਸ ਫੋਰਸ ਡਰੋਨ ਦੀ ਤਲਾਸ਼ ਕਰਨ ਲੱਗੀ। ਅਜੇ ਤੱਕ ਕੋਈ ਡਰੋਨ ਨਹੀਂ ਫੜਿਆ ਗਿਆ ਹੈ ਅਤੇ ਪੁਲਿਸ ਦੇ ਹੱਥ ਖ਼ਾਲੀ ਹੈ। ਪੁਲਿਸ ਇਸ ਦੀ ਜਾਂਚ ‘ਚ ਜੁਟੀ ਹੋਈ ਹੈ।

