No Result
View All Result
Monday, May 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੁਪਰੀਮ ਕੋਰਟ ਨੇ ਏਮਸ ਦੇ ਮੈਡੀਕਲ ਬੋਰਡ ਤੋਂ ਰਿਪੋਰਟ ਮੰਗੀ

admin by admin
in BREAKING, COVER STORY, DELHI, INDIA, National
0
ਸੁਪਰੀਮ ਕੋਰਟ ਨੇ ਦਿੱਤੀ ਅਗਨੀਪਥ ਯੋਜਨਾ ਨੂੰ ਮਨਜ਼ੂਰੀ
0
SHARES
0
VIEWS
Share on FacebookShare on Twitter

ਸੁਪਰੀਮ ਕੋਰਟ ਨੇ ਗਰਭਪਾਤ ਦੀ ਇਜਾਜ਼ਤ ਮੰਗਦੀ ਇਕ ਵਿਆਹੁਤਾ ਮਹਿਲਾ ਦੇ 26 ਹਫ਼ਤਿਆਂ ਦੇ ਭਰੂਣ ਦੀ ਸਿਹਤ ਬਾਰੇ ਏਮਸ ਦੇ ਮੈਡੀਕਲ ਬੋਰਡ ਤੋਂ ਰਿਪੋਰਟ ਮੰਗ ਲਈ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਭਰੂਣ ਕਿਸੇ ਤਰ੍ਹਾਂ ਦੇ ਵਿਗਾੜ ਤੋਂ ਪੀੜਤ ਤਾਂ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪੂਰਾ ਅਮਲ ਇਕ ਦਿਨ ਵਿੱਚ ਪੂਰਾ ਹੋ ਸਕਦਾ ਹੈ ਤੇ ਮੈਡੀਕਲ ਬੋਰਡ ਦੀ ਰਿਪੋਰਟ 16 ਅਕਤੂਬਰ ਨੂੰ ਅਗਲੀ ਸੁਣਵਾਈ ਮੌਕੇ ਉਸ ਅੱਗੇ ਰੱਖੀ ਜਾਵੇ।

ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਸਿਖਰਲੀ ਕੋਰਟ ਵੱਲੋਂ 9 ਅਕਤੂਬਰ ਨੂੰ ਸੁਣਾਏ ਫੈਸਲੇ ’ਤੇ ਨਜ਼ਰਸਾਨੀ ਦੀ ਮੰਗ ਕਰਦੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਸੁਪਰੀਮ ਕੋਰਟ ਨੇ 9 ਅਕਤੂਬਰ ਨੂੰ ਇਕ ਮਹਿਲਾ ਨੂੰ ਇਹ ਧਿਆਨ ਵਿੱਚ ਰੱਖਦਿਆਂ ਮੈਡੀਕਲ ਅਧਾਰ ’ਤੇ ਗਰਭਪਾਤ ਦੀ ਇਜਾਜ਼ਤ ਦਿੱਤੀ ਸੀ ਉਹ ਮਾਨਸਿਕ ਪ੍ਰੇਸ਼ਾਨ ਹੈ ਤੇ ‘ਭਾਵਨਾਤਮਕ, ਆਰਥਿਕ ਤੇ ਮਾਨਸਿਕ ਰੂਪ ਵਿਚ ਤੀਜੇ ਬੱਚੇ ਨੂੰ ਪਾਲਣ ਦੀ ਸਥਿਤੀ ਵਿੱਚ ਨਹੀਂ ਹੈ।’ ਬੈਂਚ, ਜਿਸ ਵਿੱਚ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਕਿਹਾ, ‘‘ਏਮਸ ਵੱਲੋਂ ਪਹਿਲਾਂ ਦਾਖ਼ਲ ਕੀਤੀ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਸੀ ਕਿ ਭਰੂਣ ਨਾਰਮਲ ਹੈ। ਫਿਰ ਵੀ ਕੋਈ ਸ਼ੱਕ ਨਾ ਰਹੇ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਇਸ ਪਹਿਲੂ (ਭਰੂਣ ਦੀ ਸਿਹਤ) ਨੂੰ ਧਿਆਨ ਵਿੱਚ ਰੱਖ ਕੇ ਰਿਪੋਰਟ ਦਾਖ਼ਲ ਕੀਤੀ ਜਾਵੇ।’’ ਬੈਂਚ ਨੇ ਪਟੀਸ਼ਨਰ (ਮਹਿਲਾ) ਦੇ ਵਕੀਲ ਵੱਲੋਂ ਦਾਖ਼ਲ ਹਲਫ਼ਨਾਮੇ ਦਾ ਨੋਟਿਸ ਲਿਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ ਪਿਛਲੇ ਇਕ ਸਾਲ ਤੋਂ ਪੋਸਟਮਾਰਟਮ ਸਾਇਕੋਸਿਸ ਦੇ ਲੱਛਣਾਂ ਦਾ ਇਲਾਜ ਕਰਵਾ ਰਹੀ ਹੈ। ਬੈਂਚ ਨੇ ਏਮਸ ਦੇ ਮੈਡੀਕਲ ਬੋਰਡ ਨੂੰ ਕਿਹਾ ਕਿ ਉਹ ਕੋਰਟ ਨੂੰ ਜਾਣੂ ਕਰਵਾਏ ਕਿ ਕੀ ਅਜਿਹਾ ਕੋਈ ਸਬੂਤ ਹੈ, ਜੋ ਇਹ ਦਰਸਾਉਂਦਾ ਹੈ ਕਿ ਪਟੀਸ਼ਨਕਰਤਾ ਨੂੰ ਉਪਰੋਕਤ ਲੱਛਣਾਂ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਕਰਕੇ ਉਸ ਦੀ ਗਰਭ ਅਵਸਥਾ ਖ਼ਤਰੇ ਵਿਚ ਪੈ ਸਕਦੀ ਹੈ। ਬੈਂਚ ਨੇ ਕਿਹਾ ਕਿ ਏਮਸ ਦੇ ਡਾਕਟਰਾਂ ਨੂੰ ਪਟੀਸ਼ਨਰ ਦੀ ਮਾਨਸਿਕ ਤੇ ਸਰੀਰਕ ਹਾਲਤ ਦੀ ਆਪਣੇ ਪੱਧਰ ’ਤੇ ਸੁਤੰਤਰ ਸਮੀਖਿਆ ਕਰਨ ਦੀ ਪੂਰੀ ਖੁੱਲ੍ਹ ਰਹੇਗੀ।

Post Views: 94
Tags: breaking newsDelhidelhi newsdelhi news today in hindihindi newslatest newslive newstoday latest newsToday newstop news
Previous Post

ਪਰਾਲੀ ਸੰਭਾਲਣ ਦੇ ਮਾਮਲੇ ‘ਚ ਪਿੰਡ ਬਠਲੀ, ਆਕੜ ਤੇ ਆਕੜੀ ਨੇ ਮਿਸਾਲ ਕਾਇਮ ਕੀਤੀ

Next Post

ਹੁਣ ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

Next Post
PGI की न्यू OPD में 7 पी.ओ.एस मशीने लगेगी, मरीजों को मिले गी राहत

ਹੁਣ ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800