ਬੀਜਿੰਗ(ਪ੍ਰੈਸ ਕੀ ਤਾਕਤ ), 10 ਮਾਰਚ-ਸ਼ੀ ਜਿਨਪਿੰਗ ਨੂੰ ਤੀਜੀ ਵਾਰ ਚੀਨ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਨੈਸ਼ਨਲ ਪੀਪਲਜ਼ ਕਾਂਗਰਸ ਦੀ 14ਵੀਂ ਬੈਠਕ ‘ਚ ਸ਼ੀ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ‘ਤੇ ਮੁਹਰ ਲਗ ਗਈ ਸੀ। 69 ਸਾਲ ਦੇ ਸ਼ੀ ਤੀਜੇ ਕਾਰਜਕਾਲ ਦੇ ਨਾਲ ਹੀ ਆਧੁਨਿਕ ਚੀਨ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਰਾਜ ਦੇ ਮੁਖੀ ਬਣ ਗਏ ਹਨ। ਉਨ੍ਹਾਂ ਦਾ ਤੀਜਾ ਕਾਰਜਕਾਲ 10 ਮਾਰਚ 2023 ਨੂੰ ਦਿੱਤਾ ਗਿਆ ਸੀ।