Friday, July 31, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਟਮਾਟਰ ਹੋਏ ਹੋਰ ਲਾਲ! ਅੱਜ ਦਾ ਰੇਟ 200 ਰੁਪਏ ਪ੍ਰਤੀ ਕਿਲੋ, ਜਲਦ ਹੀ ਹੋਏਗਾ 250 ਤੋਂ ਪਾਰ

admin by admin
in BREAKING, COVER STORY, National
0
महंगाई की मार: कई शहरों में टमाटर की कीमतें 150 रुपये के पार
0
SHARES
0
VIEWS
Share on FacebookShare on Twitter

ਆਈਏਐਨਐਸ ਦੀ ਰਿਪੋਰਟ ਅਨੁਸਾਰ, ਕੋਇਮਬੇਡੂ ਬਾਜ਼ਾਰ ਦੇ ਇੱਕ ਥੋਕ ਵਪਾਰੀ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਟਮਾਟਰਾਂ ਦੀ ਕਮੀ ਕਾਰਨ ਕੀਮਤਾਂ ਵਧੀਆਂ ਹਨ।

ਦੇਸ਼ ਭਰ ‘ਚ ਟਮਾਟਰ ਦੀਆਂ ਕੀਮਤਾਂ ਕਹਿਰ ਢਾਹ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਟਮਾਟਰ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਤਾਮਿਲਨਾਡੂ ‘ਚ ਟਮਾਟਰ ਦੀਆਂ ਕੀਮਤਾਂ ਸਭ ਤੋਂ ਤੇਜ਼ ਹਨ। ਇਸ ਵੇਲੇ ਟਮਾਟਰ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਤੇ ਅਨੁਮਾਨ ਹੈ ਕਿ ਅਗਲੇ ਹਫ਼ਤੇ ਤੱਕ ਇਸ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।

ਆਈਏਐਨਐਸ ਦੀ ਰਿਪੋਰਟ ਅਨੁਸਾਰ, ਕੋਇਮਬੇਡੂ ਬਾਜ਼ਾਰ ਦੇ ਇੱਕ ਥੋਕ ਵਪਾਰੀ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਟਮਾਟਰਾਂ ਦੀ ਕਮੀ ਕਾਰਨ ਕੀਮਤਾਂ ਵਧੀਆਂ ਹਨ। ਤਾਮਿਲਨਾਡੂ ਦੇ ਲੋਕਾਂ ਨੂੰ ਟਮਾਟਰ ਦੀ ਵਧਦੀ ਕੀਮਤ ਕਾਰਨ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੀ ਰਾਜਧਾਨੀ ਤੇ ਕਈ ਸ਼ਹਿਰਾਂ ਵਿੱਚ ਸਬਜ਼ੀਆਂ ਦੀ ਥੋਕ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

ਤਾਮਿਲਨਾਡੂ ‘ਚ ਟਮਾਟਰਾਂ ਦੀਆਂ ਕੀਮਤਾਂ ਕਿਉਂ ਵਧ ਰਹੀਆਂ?
ਆਈਏਐਨਐਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਟਮਾਟਰ ਦੀ ਸਪਲਾਈ ਘੱਟ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ ‘ਚ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਫਸਲ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਸਾਰੀ ਫਸਲ ਬਰਬਾਦ ਹੋ ਗਈ ਹੈ, ਜਿਸ ਕਾਰਨ ਮੌਜੂਦਾ ਟਮਾਟਰਾਂ ਦੀ ਕਮੀ ਹੋ ਗਈ ਹੈ ਤੇ ਨਤੀਜੇ ਵਜੋਂ ਭਾਅ ਵੱਧ ਗਏ ਹਨ।

ਟਮਾਟਰ ਦੀਆਂ ਕੀਮਤਾਂ ਇਸ ਹੱਦ ਤੱਕ ਵੱਧ ਸਕਦੀਆਂ
ਵਪਾਰੀਆਂ ਦੇ ਅੰਦਾਜ਼ੇ ਮੁਤਾਬਕ ਟਮਾਟਰ ਦੇ ਭਾਅ ਲਗਾਤਾਰ ਵਧਣ ਦੀ ਸੰਭਾਵਨਾ ਹੈ ਤੇ ਅਗਲੇ ਹਫਤੇ ਇਹ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਕੋਇਮਬੇਡੂ ਹੋਲਸੇਲ ਮਰਚੈਂਟਸ ਐਸੋਸੀਏਸ਼ਨ ਦੇ ਸਕੱਤਰ ਪੀ. ਸੁਕੁਮਾਰਨ ਨੇ ਦੱਸਿਆ ਕਿ ਇਸ ਬਾਜ਼ਾਰ ਦੇ ਖੁੱਲ੍ਹਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀਮਤ 20 ਜੁਲਾਈ ਤੱਕ ਸਥਿਰ ਰਹਿਣ ਦੀ ਉਮੀਦ ਹੈ। ਥੋਕ ਮੰਡੀ ਵਿੱਚ ਟਮਾਟਰ 200 ਰੁਪਏ ਪ੍ਰਤੀ ਕਿਲੋ ਹੈ।

ਟਮਾਟਰ ਕਿੱਥੋਂ ਆਉਂਦੇ
ਇਸ ਸਮੇਂ ਦੇਸ਼ ਵਿੱਚ ਟਮਾਟਰਾਂ ਦੀ ਸਪਲਾਈ ਲਈ ਕਈ ਰਾਜਾਂ ਤੋਂ ਟਮਾਟਰ ਦੀ ਖਰੀਦ ਕੀਤੀ ਜਾ ਰਹੀ ਹੈ। ਪੀਟੀਆਈ ਅਨੁਸਾਰ, ਐਨਸੀਸੀਐਫ ਮੁੱਖ ਉਤਪਾਦਕ ਰਾਜਾਂ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਖਰੀਦ ਕਰ ਰਿਹਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 29 ਜੁਲਾਈ ਤੱਕ ਟਮਾਟਰ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 123.49 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂਕਿ ਘੱਟੋ-ਘੱਟ ਦਰ 29 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੰਕੜੇ ਦੱਸਦੇ ਹਨ ਕਿ 29 ਜੁਲਾਈ ਨੂੰ ਦਿੱਲੀ ਵਿੱਚ ਟਮਾਟਰ ਦੀ ਕੀਮਤ 167 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 155 ਰੁਪਏ ਪ੍ਰਤੀ ਕਿਲੋ ਤੇ ਚੇਨਈ ਵਿੱਚ 133 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

Post Views: 131
Tags: #Perkg#TodayTomatoesrate#TodayUpdates#Tomatoes rate
Previous Post

ਲੋਕ ਨਿਰਮਾਣ ਮੰਤਰੀ ਨੇ 22.56 ਕਰੋੜ ਰੁਪਏ ਦੇ ਤਿੰਨ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

Next Post

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਐਡੀਟਰ ਪਰਮਿੰਦਰ ਸਿੰਘ ਜੱਟਪੁਰੀ ਦੀ ਮਾਤਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

Next Post
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਐਡੀਟਰ ਪਰਮਿੰਦਰ ਸਿੰਘ ਜੱਟਪੁਰੀ ਦੀ ਮਾਤਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਐਡੀਟਰ ਪਰਮਿੰਦਰ ਸਿੰਘ ਜੱਟਪੁਰੀ ਦੀ ਮਾਤਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800