ਕੋਟਫ਼ੱਤਾ, 3 ਮਾਰਚ (ਪ੍ਰੈਸ ਕੀ ਤਾਕਤ)- ਜ਼ਿਲ੍ਹਾ ਬਠਿੰਡਾ ਦੇ ਥਾਣਾ ਕੋਟਫ਼ੱਤਾ ਪੁਲਿਸ ਨੂੰ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਭਾਈ ਬਖ਼ਤੌਰ ਵਾਲੇ ਪੁਲ ’ਤੇ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਏ. ਐਸ. ਆਈ. ਦਰਸ਼ਨ ਸਿੰਘ ਨੇ ਨੌਜਵਾਨ ਦੀ ਲਾਸ਼ ਨੂੰ 72 ਘੰਟੇ ਲਈ ਸ਼ਨਾਖ਼ਤ ਵਾਸਤੇ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।ਸੂਚਨਾ ਮਿਲਣ ’ਤੇ ਏ. ਐਸ. ਆਈ. ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ, ਜਿੱਥੇ ਇਕ ਨੌਜਵਾਨ ਦੀ ਲਾਸ਼ ਪਈ ਸੀ। ਇਸ ਦੀ ਉਮਰ 30-32 ਸਾਲ ਜਾਪਦੀ ਸੀ।