ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਹਾਲੇ ਵੀ ਹਸਪਤਾਲ ਵਿਚ ਭਰਤੀ ਹਨ। ਪੈਂਟਾਗਨ(ਰੱਖਿਆ ਮੰਤਰਾਲਾ) ਦੇ ਮੁਖੀ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ‘ਚ ਦਾਖਲ ਕੀਤੇ ਜਾਣ ਦੀ ਗੱਲ ਰਾਸ਼ਟਰਪਤੀ ਜੋਅ ਬਾਇਡਨ ਤੋਂ ਵੀ ਕਈ ਦਿਨਾਂ ਤੱਕ ਲੁਕੀ ਰੱਖੀ ਗਈ ਸੀ। ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਉਪ ਰੱਖਿਆ ਮੰਤਰੀ ਕੈਥਲੀਨ ਹਿਕਸ ਨੂੰ ਵੀਰਵਾਰ ਤੱਕ ਇਹ ਨਹੀਂ ਦੱਸਿਆ ਗਿਆ ਸੀ ਕਿ ਆਸਟਿਨ 1 ਜਨਵਰੀ ਤੋਂ ਹਸਪਤਾਲ ਵਿੱਚ ਭਰਤੀ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਹਿਕਸ ਨੇ ਕਾਂਗਰਸ ਨੂੰ ਬਿਆਨ ਭੇਜਣ ਅਤੇ ਵਾਸ਼ਿੰਗਟਨ ਵਾਪਸ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਹਿਕਸ ਛੁੱਟੀ ਲੈ ਕੇ ਪੋਰਟੋ ਰੀਕੋ ਗਈ ਸੀ। ਬਾਇਡਨ ਨੂੰ ਵੀ ਆਸਟਿਨ ਦੇ ਹਸਪਤਾਲ ‘ਚ ਭਰਤੀ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ।

