ਅਦਾਕਾਰ ਵਿਜੈ ਦੇਵਰਕੌਂਡਾ ਤੇ ਰਸ਼ਮਿਕਾ ਮੰਦਾਨਾ ਦੀ ਫ਼ਰਵਰੀ ਵਿੱਚ ਮੰਗਣੀ ਹੋਣ ਦੀ ਚਰਚਾ ਨੂੰ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਅੱਜ ‘ਝੂਠਾ’ ਕਰਾਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਅਦਾਕਾਰ ਮੰਗਣੀ ਕਰ ਰਹੇ ਹਨ। ਇਸ ਏਜੰਸੀ ਨੇ ਅਦਾਕਾਰਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਹ ਰਿਪੋਰਟ ਝੂਠੀ ਹੈ। ਦੋਵੇਂ ਅਦਾਕਾਰ ਮਿਲ ਜ਼ਰੂਰ ਰਹੇ ਹਨ ਪਰ ਉਨ੍ਹਾਂ ਦਰਮਿਆਨ ਅਜੇ ਕੋਈ ਰਿਸ਼ਤਾ ਨਹੀਂ ਬਣਿਆ। ਦੋਵਾਂ ਨੇ ਫ਼ਿਲਮ ‘ਗੀਤਾ ਗੋਵਿੰਦਮ’ ਅਤੇ ‘ਡੀਅਰ ਕਾਮਰੇਡ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਰਸ਼ਮਿਕਾ ਹੁਣੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਦਾ ਆਨੰਦ ਲੈ ਰਹੀ ਹੈ। ਇਸ ਵਿੱਚ ਉਸ ਨੇ ਅਦਾਕਾਰ ਰਣਬੀਰ ਕਪੂਰ ਨਾਲ ਕੰਮ ਕੀਤਾ ਹੈ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿੱਚ ‘ਪੁਸ਼ਪਾ 2: ਦਿ ਰੂਲ’, ‘ਰੇਨਬੋਅ’, ‘ਦਿ ਗਰਲਫਰੈਂਡ’ ਸ਼ਾਮਲ ਹਨ। ਵਿਜੈ ਜਿਸ ਨੂੰ ਆਖਰੀ ਵਾਰ ‘ਕੁਸ਼ੀ’ ਫ਼ਿਲਮ ਵਿੱਚ ਦੇਖਿਆ ਗਿਆ ਸੀ, ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਫੈਮਿਲੀ ਸਟਾਰ’ ਅਤੇ ‘ਵੀਡੀ 12’ ਹਨ।

