• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ

admin by admin
in PUNJAB
0
ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ — ਆਬੂਧਾਬੀ ਦੀ ਜੇਲ੍ਹ ਤੋਂ ਰਿਹਾਅ ਹੋਏ ਤਿੰਨ ਨੌੌਜ਼ਵਾਨਾਂ ਦਾ ਅੱਜ ਲੁਧਿਆਣਾ ਪੁੱਜਣ*ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ 2013 ਵਿਚ ਆਬੂੁੁਧਾਬੁੀ*ਚ ਪਾਕਿਸਤਾਨ ਦੇ ਪਿਸ਼ਾਵਰ ਜ਼ਿਲੇ੍ਹ ਨਾਲ ਸਬੰਧਤ ਟੈਕਸੀ ਚਾਲਕ ਮੁਹੰਮਦ ਰਿਆਧ ਦੇ ਕਤਲ ਦੇ ਦੋਸ਼ ਹੇਠ ਜਿਹਨਾਂ 10 ਨੌਜ਼ਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਉਹਨਾਂ ਵਿਚ ਇਹ ਤਿੰਨ ਨੌਜ਼ਵਾਨ ਵੀ ਸ਼ਾਮਿਲ ਸਨ। ਇਹ ਨੌਜ਼ਵਾਨ ਆਬੂਧਾਬੀ ਦੀ ਆਜ਼ੀਰ ਜੇਲ੍ਹ ਵਿਚ ਬੰਦ ਸਨ। ਇਹਨਾਂ 10 ਨੌਜ਼ਵਾਨਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ.ਸਿੰਘ ਓਬਰਾਏ ਨੇ ਬਲੱਡ ਮਨੀ ਦੀ ਰਕਮ ਦੇ ਕੇ ਜੇਲ੍ਹ ਤੋਂ ਰਿਹਾਅ ਕਰਵਾਇਆ ਹੈ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਦੀ ਅਗਵਾਈ ਹੇਠ ਅੱਜ ਲੁਧਿਆਣਾ ਪੁੱਜੇ ਤਿੰਨ ਨੌਜ਼ਵਾਨਾਂ ਸਤਮਿੰਦਰ ਸਿੰਘ ਠੀਕਰੀਵਾਲਾ, ਚੰਦਰ ਸ਼ੇਖਰ ਨਵਾਂ ਸ਼ਹਿਰ ਅਤੇ ਬਲਵਿੰਦਰ ਸਿੰਘ ਵਾਸੀ ਚੌਲਾਂਗ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਵਾਗਤ ਕੀਤਾ। ਸ੍ਰੀ ਛਾਪਾ ਨੇ ਦੱਸਿਆ ਕਿ ਇਹਨਾਂ ਤਿੰਨ ਨੌਜ਼ਵਾਨਾਂ ਦੀ ਰਿਹਾਈ ਆਬੂੁੁੁਧਾਬੀ ਦੇ ਕਾਨੂੰਨ ਮੁਤਾਬਿਕ ਮ੍ਰਿੱਤਕ ਨੌਜ਼ਵਾਨ ਮੁਹੰਮਦ ਰਿਆਧ ਦੇ ਪਰਿਵਾਰ ਨੂੰ ਬਲੱਡ ਮਨੀ ਦੀ ਰਕਮ ਅਦਾ ਕਰਕੇ ਕਰਵਾਈ ਗਈ ਹੈ।
ਇਨ੍ਹਾਂ ਦੇ ਸੱਤ ਹੋਰ ਸਾਥੀਆਂ ਤਰਸੇਮ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਕਰਮਵੀਰ ਸਿੰਘ ਅਤੇ ਹਰਜਿੰਦਰ ਸਿੰਘ ਦੀ ਰਿਹਾਈ ਵੀ ਜਲਦੀ ਹੋਣ ਦੀ ਉਮੀਦ ਹੈ, ਕਿਉਂਕਿ ਉਹਨਾਂ ਦੀ ਰਿਹਾਈ ਦੇ ਸਬੰਧ ਵਿਚ ਕਾਨੂੰਨੀ ਕਾਰਵਾਈ ਮੁਕੰਮਲ ਹੋ ਰਹੀ ਹੈ। ਰਿਹਾਅ ਹੋਏ ਨੌਜ਼ਵਾਨਾਂ ਨੇ ਦੱਸਿਆ ਕਿ ਉਹ ਰੁਜ਼ਗਾਰ ਦੀ ਭਾਲ ਵਿਚ ਆਬੂਧਾਬੀ ਗਏ ਸਨ ਪਰ ਮੁਸੀਬਤ ਵਿਚ ਫਸ ਕੇ ਜੇਲ੍ਹ ਚਲੇ ਗਏ। ਉਹਨਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕੀਤਾ।

Post Views: 50
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਈਕੋਸਿੱਖਜ਼’ ਲਗਾਉਣਗੇ ਇਕ ਮਿਲੀਅਨ ਦਰੱਖਤ, ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਨੂੰ ਹੋਣਗੇ ਸਮਰਪਿਤ

Next Post

ਕੁਲਵੰਤ ਕੌਰ ਗੂਗਲ ਬੇਬੇ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਿਰਕਤ

Next Post
ਕੁਲਵੰਤ ਕੌਰ ਗੂਗਲ ਬੇਬੇ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਿਰਕਤ

ਕੁਲਵੰਤ ਕੌਰ ਗੂਗਲ ਬੇਬੇ ਨੇ ਕੀਤੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਿਰਕਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.