ਪਟਿਆਲਾ – ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਟਰੈਫਿਕ ਪੁਲਿਸ ਸਿੱਖਿਆ ਸੈੱਲ, ਦੇ ਇੰਸਪੈਕਟਰ ਪੁਸ਼ਪਾ ਦੇਵੀ ਵਲੋਂ ਵਿਦਿਆਰਥੀਆਂ ਨੂੰ ਸੜਕਾਂ ਤੇ ਚਲਦੇ ਸਮੇਂ ਹਾਦਸਿਆਂ ਤੋਂ ਬਚਾਓ, ਨਸ਼ਿਆਂ ਅਤੇ ਫਾਸਟ ਫੂਡ ਅਤੇ ਲੜਕੀਆਂ ਦੀ ਸੇਫਟੀ ਸੰਬੰਧੀ ਜਾਣਕਾਰੀ ਦਿੱਤੀ। ਉਨਾ ਨੇ ਸੜਕਾਂ ਤੇ ਚਲਦੇ ਸੇਫਟੀ ਨਿਯਮਾਂ ਖਾਸ ਤੌਰ ਤੇ ਛੋਟੀ ਸੜਕ ਤੋਂ ਵੱਡੀ ਸੜਕ ਤੇ ਚੜਣ ਸਮੇਂ ਰੁਕ ਕੇ ਵੇਖਣ ਤੇ ਫੇਰ ਜਾਣ ਬਾਰੇ ਦਸਿਆ। ਪੁੱਲ, ਮੌੜ, ਤੰਗ ਗਲੀ ਵਿੱਚ ਓਵਰ ਟੇਕ ਨਾ ਕਰਨਾ, ਵੱਧ ਸਪੀਡ ਨਾ ਕਰਨ, ਹੈਲਮਟ, ਸੀਟ ਬੈਲਟ ਦੀ ਵਰਤੋਂ ਤੇ ਮੋਬਾਇਲ ਡਰਾਇਵਿੰਗ ਕਰਦੇ ਸਮੇਂ ਨਾ ਸੁਣਨ ਬਾਰੇ ਦੱਸਿਆ, ਇਸਤਰੀਆਂ ਤੇ ਲੜਕੀਆਂ ਦੀ ਹੈਲਪ ਲਾਇਨ ਬਾਰੇ ਦਸਿਆ, ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਟਰੈਫਿਕ ਮਾਰਸਲ ਨੇ ਫਸਟ ਏਡ ਸੀ ਪੀ ਆਰ ਦੀ ਮਹੱਤਤਾ ਬਾਰੇ ਦੱਸਿਆ, ਅੱਖਾਂ ਸੰਭਾਲ ਤੇ ਦਾਨ ਬਾਰੇ ਦਸਿਆ। ਇਸ ਮੌਕੇ 3 ਪੰਜਾਬ ਐਨ ਸੀ ਸੀ ਕੇਡਿਟਜ ਵਲੋਂ ਸੇਫਟੀ ਰੈਲੀ ਕੱਢੀ ਗਈ। ਪ੍ਰਿੰਸੀਪਲ ਐਮ ਕੇ ਨਿਰਮਲ ਗੋਇਲ ਨੇ ਪੁਸ਼ਪਾ ਦੇਵੀ, ਉਨਾ ਦੇ ਸਟਾਫ ਅਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ।

