ਹੈਦਰਾਬਾਦ – ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵਿੰਡੀਜ਼ ਖਿਲਾਫ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਐਤਵਾਰ ਨੂੰ ਮਹਿਮਾਨ ਟੀਮ ਦੀ ਦੂਜੀ ਪਾਰੀ ਦੇ ਆਖਰੀ ਵਿਕਟ ਨਾਲ ਇਕ ਮੈਚ ਵਿਚ ਪਹਿਲੀ ਵਾਰ 10 ਵਿਕਟਾਂ ਹਾਸਲ ਕਰਨ ਦੀ ਖਾਸ ਉਪਲੱਬਧੀ ਵੀ ਆਪਣੇ ਨਾਂ ਦਰਜ ਕਰ ਲਈ ਅਤੇ ਘਰੇਲੂ ਮੈਦਾਨ ‘ਤੇ ਅਜਿਹਾ ਕਾਰਨਾਮਾ ਵਾਲੇ ਭਾਰਤ ਦੇ ਤੀਜਾ ਗੇਂਦਬਾਜ਼ ਵੀ ਬਣ ਗਏ। 30 ਸਾਲਾਂ ਉਮੇਸ਼ ਨੇ ਕਰੀਅਰ ਦੇ 40ਵੇਂ ਮੈਚ ਵਿਚ ਇਹ ਕਾਰਨਾਮਾ ਕੀਤਾ। ਉਸ ਨੇ ਪਹਿਲੀ ਪਾਰੀ ਵਿਚ 88 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਤੀਜੇ ਦਿਨ ਵਿੰਡੀਜ਼ ਦੀ ਦੂਜੀ ਪਾਰੀ ਵਿਚ 45 ਦੌੜਾਂ ‘ਤੇ 4 ਵਿਕਟਾਂ ਕੱਢੀਆਂ। ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਵਿੰਡੀਜ਼ ਦੇ ਸ਼ੈਨਨ ਗੈਬਰਿਏਲ (1) ਨੂੰ ਬੋਲਡ ਕਰਨ ਦੇ ਨਾਲ ਮਹਿਮਾਨ ਟੀਮ ਦੀ ਪਾਰੀ ਨੂੰ ਵੀ ਸਮੇਟ ਦਿੱਤਾ। ਉਹ ਇਸ ਦੇ ਨਾਲ ਹੀ ਭਾਰਤ ਦੇ ਇਕਲੌਤੇ ਤੇਜ਼ ਗੇਂਦਬਾਜ਼ ਵੀ ਬਣ ਗਏ ਜਿਸ ਨੇ ਘਰੇਲੂ ਮੈਦਾਨ ‘ਤੇ ਇਕ ਮੈਚ ਵਿਚ 10 ਵਿਕਟਾਂ ਆਪਣੇ ਨਾਂ ਕੀਤੀਆਂ ਹੋਣ। ਇਸ ਤੋਂ ਪਹਿਲਾਂ ਸਿਰਫ ਕਪਿਲ ਦੇਵ ਅਤੇ ਜਵਾਗਲ ਸ਼੍ਰੀਨਾਥ ਹੀ ਘਰੇਲੂ ਮੈਦਾਨ ‘ਤੇ ਟੈਸਚ ਮੈਚ ਵਿਚ 10 ਵਿਕਟਾਂ ਲੈਣ ਵਾਲੇ ਹੋਰ ਗੇਂਦਬਾਜ਼ ਹਨ।

