ਪਟਿਆਲਾ : ਛੋਟੀ ਉਮਰ ਤੋਂ ਹੀ ਸਮਾਜ ਦੀ ਸੇਵਾ ਅਤੇ ਸਿਆਸਤ ਦੀਆਂ ਬੁਲੰਦੀਆਂ ਛੂਹਣ ਵਾਲਾ ਨੌਜਵਾਨ ਜਸਕਰਨ ਸਿੰਘ ਚੀਮਾ ਦਾ ਨਾਂ ਸਾਹਮਣੇ ਆਇਆ ਹੈ। ਜਸਕਰਨ ਸਿੰਘ ਸਮਾਜ ਦੀਆ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਭਾਵੇਂ ਉਹ ਗਰੀਬ ਪਰਿਵਾਰ ਦੀ ਸਹਾਇਤਾ ਹੋਵੇ ਜਾਂ ਪਿੰਗਲਵਾੜੇ ਵਿਚ ਸੇਵਾ ਹੋਵੇ। ਇਸ ਸਮਾਜ ਵਿਚ ਫੈਲਿਆ ਕੁਰਤੀਆਂ ਖਿਲਾਫ ਆਪਣੀ ਅਵਾਜ਼ ਬੁਲੰਦ ਕਰਦੇ ਰਹਦੇ ਹਨ। ਭਾਵੇਂ ਉਹ ਲੜਾਈ ਨਸ਼ਿਆਂ ਦੇ ਖਿਲਾਫ ਹੋਵੇ ਜਾਂ ਕੰਨਿਆਂ ਭੂਰਣ ਹੱਤਿਆਂ ਹੋਵੇ। ਇਹ ਬਲਜਿੰਦਰ ਸਿੰਘ ਸੈਫਦੀਪੁਰ ਜੀ ਦੇ ਲਾਏ ਸੇਵਾ ਦੇ ਬੂਟੇ ਨੂੰ ਅੱਗੇ ਵੱਧਾ ਰਹੇ ਹਨ। ਇਨ੍ਹਾਂ ਨੂੰ ਯੂਥ ਦੇ ਸਿਆਸਤ ਦੇ ਵਿੱਚ ਵੀ ਅਹਿਮ ਸਥਾਨ ਹਾਸਿਲ ਹੈ।ਜਸਕਰਨ ਸਿੰਘ ਚੀਮਾਂ ਦਾ ਪਿਛੋਕੜ ਪ੍ਰਤਾਪ ਸਿੰਘ ਬਾਜਵਾ, ਫਤਿਹ ਸਿੰਘ ਬਾਜਵਾ, ਅਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਨਾਲ ਜੁੜਿਆ ਹੈ। ਇਹ ਆਪਣੀ ਅਵਾਜ਼ ਨੂੰ ਕੁਰੀਤੀਆਂ ਖਿਲਾਫ ਹਮੇਸ਼ਾ ਬੁਲੰਦ ਰੱਖਦੇ ਹਨ ।
