ਪਟਿਆਲਾ (ਕੁਲਦੀਪ ਸਿੰਘ )ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਡਾਇਰੈਕਟਰ ਜਨਰਲ ਐਨ.ਸੀ.ਸੀ.ਜੀ ਦੇ ਨਿਰਦੇਸ਼ਾਂ ਅਨੁਸਾਰ, ਗਰੁੱਪ ਕੈਪਟਨ ਜੀ ਐਸ ਚੀਮਾ ਕਮਾਂਡਿੰਗ ਅਫਸਰ 3 ਪੰਜਾਬ ਏਅਰ ਸੂਕੈਡਨ ਐਨ.ਸੀ.ਸੀ.ਪਟਿਆਲਾ ਦੀ ਅਗਵਾਈ ਹੇਠ ਅੱਜ ਮਿਤੀ 27 ਜੁਲਾਈ 2018 ਨੂੰ ਇਸ ਦਫਤਰ ਅਧੀਨ 125 ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਅਤੇ ਸਟਾਫ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਕ ਜਾਗਰੂਕ ਰੈਲੀ ਸਵੇਰੇ 7 ਵਜੇ 3 ਪੰਜਾਬ ਏਅਰ ਸੂਕੈਡਨ ਐਨ.ਸੀ.ਸੀ ਪਟਿਆਲਾ ਨੇੜੇ ਭਾਸ਼ਾ ਭਵਨ ਕੋਲੋ ਸ਼ੁਰੂ ਹੁੰਦੀ ਹੋਈ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ, ਮਾਲ ਰੋਡ, ਫੁਆਰਾ ਚੌਕ ਅਤੇ ਛੋਟੀ ਬਰਾਂਦਰੀ ਤੋਂ ਹੁੰਦੀ ਹੋਈ ਵਾਪਸ ਦਫਤਰ ਵਿਖੇ ਸਮਾਪਤ ਹੋ ਗਈ । ਇਸ ਨਸ਼ਾ ਮੁਕਤੀ ਰੈਲੀ ਵਿਚ ਕੈਡਿਟਾਂ ਦਾ ਭਰਭੂਰ ਉਤਸ਼ਾਹ ਤੇ ਹੌਸਲਾ ਦੇਖਣ ਨੂੰ ਮਿਲਿਆ। ਇਸ ਰੈਲੀ ਵਿਚ ਕੈਡਿਟਾਂ ਵੱਲੋਂ ਨਸ਼ਾ ਮੁਕਤ ਬੈਨਰ ਲਿਖੇ ਹੋਏ ਦਿਖਾਏ ਗਏ, ਰੈਲੀ ਦੇ ਸਮਾਪਤੀ ਸਮੇਂ ਗਰੁੱਪ ਕੈਪਟਨ ਜੀ ਐਸ ਚੀਮਾਂ ਕਮਾਂਡਿੰਗ ਅਫਸਰ ਨੇ ਨਸੇ ਨਾਲ ਮਨੁੱਖੀ ਸਰੀਰ ਅਤੇ ਸਮਾਜ ਉਪਰ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਭੰਜਾਬ ਨੂੰ ਨਸਾ ਮੁਕਤ ਕਰਨ ਲਈ ਐਨ.ਸੀ.ਸੀ ਕੈਡਿਟਾਂ ਅਤੇ ਸਟਾਫ ਵੱਲੋਂ ਕਸਮ ਵੀ ਲਈ ਗਈ ਤਾਂ ਜੋ ਇਕ ਚੰਗਾ ਅਤੇ ਤੰਦਰੁਸਤ ਸਮਾਜ ਸਿਰਜਿਅ ਜਾ ਸਕੇ। ਇਸ ਰੈਲੀ ਦੌਰਾਨ ਵਾਰੰਟ ਅਫਸਰ ਫੈਜ ਅਹਿਮਦ ਅੰਨਸਰੀ ਅਤੇ ਸਟਾਫ ਦਾ ਅਹਿਮ ਯੋਗਦਾਨ ਸਲਾਘਾਯੋਗ ਰਿਹਾ ਹੈ।

