• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

admin by admin
in INDIA
0
ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸ੍ਰੀਨਗਰ – ਸ਼ਹਿਰ ’ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦਰਮਿਆਨ ਬੁੱਧਵਾਰ ਨੂੰ ਹੋਏ ਮੁਕਾਬਲੇ ਦੌਰਾਨ ਕਈ ਹੱਤਿਆਵਾਂ ’ਚ ਲੋੜੀਂਦੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਮਾਰੇ ਗਏ। ਮੁਕਾਬਲੇ ਦੌਰਾਨ ਇਕ ਪੁਲੀਸ ਕਰਮੀ ਸ਼ਹੀਦ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਾਰੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂ ਹਨ। ਉਧਰ ਮੁਕਾਬਲੇ ਮਗਰੋਂ ਪੁਰਾਣੇ ਸ਼ਹਿਰ ਦੇ ਕਈ ਹਿੱਸਿਆਂ ’ਚ ਸ਼ਰਾਰਤੀ ਅਨਸਰਾਂ ਨੇ ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ। ਝੜਪਾਂ ਮਗਰੋਂ ਕੁਝ ਥਾਵਾਂ ’ਤੇ ਕਰਫਿਊ ਲਗਾ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਫਤਹਿ ਕਦਲ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਹ ਮਿਲਣ ਮਗਰੋਂ ਪੁਲੀਸ ਅਤੇ ਸੀਆਰਪੀਐਫ ਨੇ ਤੜਕੇ ਇਲਾਕੇ ਦਾ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਕਸ਼ਮੀਰ ਦੇ ਆਈਜੀ ਸਵਯਮ ਪ੍ਰਕਾਸ਼ ਪਾਨੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮਹਿਰਾਉਦੀਨ ਬਾਂਗਰੂ ਸਮੇਤ ਤਿੰਨ ਦਹਿਸ਼ਤਗਰਦ ਮਾਰੇ ਗਏ। ਬਾਕੀ ਦੋ ਦਹਿਸ਼ਤਗਰਦਾਂ ਦੀ ਪਛਾਣ ਫਹਾਦ ਵਜ਼ਾ ਅਤੇ ਸਹਾਇਕ ਰਈਸ, ਜੋ ਘਰ ਦੇ ਮਾਲਕ ਦਾ ਪੁੱਤਰ ਸੀ, ਵਜੋਂ ਹੋਈ ਹੈ। ਆਈਜੀ ਨੇ ਕਿਹਾ ਕਿ ਬਾਂਗਰੂ ਲਸ਼ਕਰ ਦਾ ਮੁੱਖ ਕੋਆਰਡੀਨੇਟਰ ਸੀ ਅਤੇ ਉਸ ਦੇ ਖ਼ਾਤਮੇ ਨਾਲ ਸੁਰੱਖਿਆ ਬਲਾਂ ਨੂੰ ਵੱਡੀ ਪ੍ਰਾਪਤੀ ਮਿਲੀ ਹੈ। ਮੁਕਾਬਲੇ ਦੌਰਾਨ ਸਿਪਾਹੀ ਕਮਲ ਕਿਸ਼ੋਰ ਹਲਾਕ ਹੋ ਗਿਆ। ਮੁਕਾਬਲੇ ਦੌਰਾਨ ਮਕਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਿਸ ਮਗਰੋਂ ਉਥੇ ਛਿਪੇ ਦਹਿਸ਼ਤਗਰਦਾਂ ਨੇ ਘਰੋਂ ਭੱਜ ਕੇ ਨੇੜਲੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਗਲੀ ’ਚ ਹੀ ਮਾਰ ਮੁਕਾਇਆ ਗਿਆ। ਇਸ ਦੌਰਾਨ ਮੁਕਾਬਲੇ ਦੀ ਕਵਰੇਜ ਕਰ ਰਹੇ ਤਿੰਨ ਮੀਡੀਆਕਰਮੀਆਂ ਦਾ ਸੁਰੱਖਿਆ ਬਲਾਂ ਨੇ ਕੁਟਾਪਾ ਚਾੜ੍ਹਿਆ। ਪੁਲੀਸ ਨੇ ਇਸ ਘਟਨਾ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਕਸ਼ਮੀਰ ਪ੍ਰੈੱਸ ਕਲੱਬ ਨੇ ਘਟਨਾ ਦੀ ਨਿਖੇਧੀ ਕਰਦਿਆਂ ਸੁਰੱਖਿਆ ਬਲਾਂ ਦੇ ਵਤੀਰੇ ਦੀ ਨਿਖੇਧੀ ਕੀਤੀ ਹੈ।

Post Views: 59
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਬ-ਤਹਿਸੀਲ ਅਤੇ ਥਾਣਾ ਮਾਛੀਵਾੜਾ ਮੂਹਰੇ ਰੋਸ ਧਰਨਾ ਦੇਣ ਐਲਾਨ -ਪੇਰੈਂਟਸ ਐਸੋਸੀਏਸ਼ਨ

Next Post

ਕ੍ਰੀਮੀਆ ਕਾਲਜ ਹਮਲੇ ‘ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ : ਜਾਂਚਕਰਤਾ

Next Post
ਕ੍ਰੀਮੀਆ ਕਾਲਜ ਹਮਲੇ ‘ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ : ਜਾਂਚਕਰਤਾ

ਕ੍ਰੀਮੀਆ ਕਾਲਜ ਹਮਲੇ 'ਚ ਪੀੜਤਾਂ ਦੀ ਮੌਤ ਗੋਲੀਬਾਰੀ ਨਾਲ ਹੋਈ : ਜਾਂਚਕਰਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.