• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸਬ-ਤਹਿਸੀਲ ਅਤੇ ਥਾਣਾ ਮਾਛੀਵਾੜਾ ਮੂਹਰੇ ਰੋਸ ਧਰਨਾ ਦੇਣ ਐਲਾਨ -ਪੇਰੈਂਟਸ ਐਸੋਸੀਏਸ਼ਨ

admin by admin
in PUNJAB
0
ਸਬ-ਤਹਿਸੀਲ ਅਤੇ ਥਾਣਾ ਮਾਛੀਵਾੜਾ ਮੂਹਰੇ ਰੋਸ ਧਰਨਾ ਦੇਣ ਐਲਾਨ -ਪੇਰੈਂਟਸ ਐਸੋਸੀਏਸ਼ਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸ੍ਰੀ ਮਾਛੀਵਾੜਾ ਸਾਹਿਬ – ਪੇਰੈਂਟਸ ਐਸੋਸੀਏਸ਼ਨ (ਰਜਿ) ਮਾਛੀਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਕੇਵਲ ਸਿੰਘ ਹੇਡੋਂ ਬੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਾਲ ਹੀ ਵਿੱਚ ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫੇ ਦੇ ਭਰੇ ਜਾ ਰਹੇ ਫਾਰਮਾਂ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਸਥਾ ਕੋਲ ਸ਼ਿਕਾਇਤਾਂ ਆ ਰਹੀਆਂ ਹਨ ਕਿ ਕੁੱਝ ਸਕੂਲਾਂ ਵਾਲੇ ਫਾਰਮ ਭਰਨ ਦੀਆਂ ਕਈ ਗੁਣਾਂ ਵੱਧ ਫੀਸਾਂ ਵਸੂਲ ਰਹੇ ਹਨ। ਜਿਸ ਦਾ ਨੋਟਿਸ ਲੈਂਦਿਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਜਿਹੇ ਸਕੂਲ ਪ੍ਰਬੰਧਕ ਆਪਣੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਤੋਂ ਵੀ ਵਜੀਫੇ ਸਬੰਧੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਿਹਨਾਂ ਸਕੂਲ ਪ੍ਰਬੰਧਕਾਂ ਨੇ ਆਪਣੇ ਸਕੂਲ ਅਜੇ ਤੱਕ ਰਜਿਸਟਰਡ ਨਹੀਂ ਕਰਵਾਏ, ਸਰਕਾਰ ਵੱਲੋਂ ਉਨਾਂ ਖਿਲਾਫ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਉਨਾਂ ਦੀ ਨਲਾਇਕੀ ਕਾਰਨ ਵਜੀਫੇ ਤੋਂ ਵਾਂਝੇ ਰਹੇ ਵਿਦਿਆਰਥੀਆਂ ਦੇ ਵਜੀਫੇ ਦੀ ਪੂਰਤੀ ਸਕੂਲ ਤੋਂ ਕਰਵਾਈ ਜਾਵੇ। ਇਸ ਤੋਂ ਇਲਾਵਾ ਪੇਰੈਂਟਸ ਐਸੋਸੀਏਸ਼ਨ ਮਾਛੀਵਾੜਾ ਵੱਲੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਮਾਛੀਵਾੜਾ ਦੀ ਕੀਤੀ ਗਈ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਮਤਾ ਪਾਸ ਕੀਤਾ ਗਿਆ ਕਿ ਸਬ ਤਹਿਸੀਲ ਅਤੇ ਥਾਣਾ ਮਾਛੀਵਾੜਾ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀ ਤਰੀਕ ਦਾ ਐਲਾਨ ਸੰਸਥਾ ਦੀ ਮਹੀਨੇ ਦੇ ਆਖਰੀ ਐਤਵਾਰ 28 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਫੈਸਲਾ ਕਰ ਕੇ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ, ਭਰਾਤਰੀ ਅਤੇ ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਅਕਾਲੀ ਦਲ-ਬੀ.ਜੇ.ਪੀ. ਸਰਕਾਰ ਆਪਣੇ 10 ਸਾਲਾਂ ਦੌਰਾਨ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ-ਸਾਧੂ ਸਿੰਘ ਧਰਮਸੋਤ

Next Post

ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

Next Post
ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

ਲਸ਼ਕਰ ਕਮਾਂਡਰ ਸਮੇਤ ਤਿੰਨ ਦਹਿਸ਼ਤਗਰਦ ਹਲਾਕ, ਕੁਝ ਇਲਾਕਿਆਂ ’ਚ ਕਰਫਿਊ ਲਗਾਇਆ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.