ਚੰਡੀਗੜ੍ਹ – ਪੰਜਾਬ ਦੇ ਲੋਕਲ ਬਾਡੀਜ਼ ਵਜ਼ੀਰ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਲੋਕਲ ਬਾਡੀਜ਼ ਅਧੀਨ ਆਉਂਦੇ ਸ਼ਹਿਰੀ ਖੇਤਰਾਂ ਵਿਚ ਪਿਛਲੇ ਸਮੇ ਦੌਰਾਨ ਹੋਈਆਂ ਨਾਜਾਇਜ਼ ਜਾਂ ਬੇਨਿਯਮ ਉਸਾਰੀਆਂ ਨੂੰ ਰੈਗੂਲਰ ਕਰਨ ਦਾ ਵਨ ਟਾਈਮ ਸੈੱਟਲੇਮੈਂਟ ( ਓ ਟੀ ਐਸ ) ਸਕੀਮ ਅਗਲੀ ਕੈਬਿਨੇਟ ਮੀਟਿੰਗ ਵਿਚ ਪ੍ਰਵਾਨਗੀ ਲਈ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਇਸ ਸਬੰਧੀ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ।
ਅੱਜ ਇਥੇ ਮੀਡਿਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਦੱਸਿਆ ਕਿ ‘ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਮੰਗੇ ਸੀ ਪੈਸੇ’ ਪਰ ਕੇਂਦਰ ਨੇ ਕੀਤੀ ਨਾਂਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਤੇ ਤਿੱਖੇ ਵਾਰ ਕੀਤੇ। ਸਿੱਧੂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਤੇ ਜਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਕੇਂਦਰ ਤੇ ਨਿਸ਼ਾਨੇ ਸਾਧੇ ਨੇ। ਸਿੱਧੂ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਮਾਲੀ ਮਦਦ ਮੰਗੀ ਸੀ ਪਰ ਕੇਂਦਰ ਨੇ ਮਦਦ ਕਰਨ ਤੋਂ ਜਵਾਬ ਦੇ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਅਸੀਂ ਕੇਂਦਰ ਤੋਂ 2100 ਕਰੋੜ ਰੁਪਏ ਦੀ ਮਦਦ ਮੰਗੀ ਸੀ। ਪਰ ਕੇਂਦਰ ਇਸ ਲਈ ਤਿਆਰ ਨਹੀਂ ਹੈ। ਇੰਨਾ ਹੀ ਨਹੀਂ ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲ ਬਾਗ ਦਾ ਸ਼ਤਾਬਦੀ ਸਮਾਗਮ ਵੀ ਅਸੀਂ ਵੱਡੇ ਪੱਧਰ ਤੇ ਮਨਾਉਣਾ ਚਾਹੁੰਦੇ ਹਾਂ ਪਰ ਕੇਂਦਰ ਸਰਕਾਰ ਇਸ ਲਈ ਸਾਨੂੰ ਪੈਸਾ ਖਰਚ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ। ਸਿੱਧੂ ਨੇ ਕਿਹਾ ਪੈਸੇ ਵੀ ਸਾਡੇ ਕੋਲ ਹਨ ਪਰ ਖਰਚ ਕਰਨ ਦੀ ਇਜਾਜ਼ਤ ਨਹੀਂ ਮਿਲੀ ਰਹੀ। ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਲਈ ਇੱਕ ਟਰੱਸਟ ਬਣੀ ਹੈ ਜੋ ਕੇਂਦਰ ਅਧੀਨ ਹੈ ਤੇ ਇਸ ਲਈ ਕੋਈ ਵੀ ਖਰਚ ਕਰਨ ਲਈ ਕੇਂਦਰ ਦੀ ਇਜਾਜ਼ਤ ਲੈਣੀ ਪੈਂਦੀ। ਉਨ੍ਹਾਂ ਇਹ ਵੀ ਸਪਸ਼ਟ ਐਲਾਨ ਕੀਤਾ ਕਿ ਉਹ ਲਾਲ ਕਿਲ੍ਹੇ ਵਾਂਗ ਜਲ੍ਹਿਆਂ ਵਾਲੇ ਬਾਗ਼ ਦਾ ਪ੍ਰਬੰਧ ਕਿਸੇ ਪ੍ਰਾਈਵੇਟ ਕੰਪਨੀ ਜਾਂ ਠੇਕੇਦਾਰ ਨੂੰ ਨਹੀਂ ਦੇਣ ਦਿੱਤਾ ਜਾਵੇਗਾ।

