• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਬਾਦਲ ਨੂੰ ਢੀਂਡਸਾ ਦਾ ਝਟਕਾ, ਅਸਤੀਫਾ ਵਾਪਸ ਲੈਣ ਤੋਂ ਕੀਤੀ ਸਾਫ ਨਾਂਹ

admin by admin
in PUNJAB
0
ਬਾਦਲ ਨੂੰ ਢੀਂਡਸਾ ਦਾ ਝਟਕਾ, ਅਸਤੀਫਾ ਵਾਪਸ ਲੈਣ ਤੋਂ ਕੀਤੀ ਸਾਫ ਨਾਂਹ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਨਾ ਕੇ ਪਾਰਟੀ ‘ਚ ਵਾਪਸ ਲਿਆਉਣ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਢੀਂਡਸਾ ਦੇ ਅਸਤੀਫੇ ਤੋਂ ਬਾਅਦ ਬਾਦਲ ਨੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਵੀ ਢੀਂਡਸਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਇਨ੍ਹਾਂ ਆਗੂਆਂ ਦੇ ਯਤਨ ਨਾਕਾਮ ਰਹਿਣ ਤੋਂ ਬਾਅਦ ਬਾਦਲ ਬੀਤੀ ਸ਼ਾਮ ਚੰਡੀਗੜ੍ਹ ਵਿਚ ਢੀਂਡਸਾ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਚੁੱਪਚਾਪ ਮਿਲਣ ਜਾ ਪਹੁੰਚੇ।ਪਤਾ ਲੱਗਾ ਹੈ ਕਿ ਇਸ ਗੁਪਤ ਮੀਟਿੰਗ ਦੌਰਾਨ ਬਾਦਲ ਨੇ ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣ ‘ਤੇ ਜ਼ੋਰ ਦਿੱਤਾ ਪਰ ਢੀਂਡਸਾ ਨੇ ਇਹ ਅਸਤੀਫਾ ਵਾਪਸ ਲੈਣ ਤੋਂ ਸਾਫ ਨਾਂਹ ਕਰ ਦਿੱਤੀ।ਉਨ੍ਹਾਂ ਅਹੁਦਾ ਛੱਡਣ ਦਾ ਕਾਰਨ ਆਪਣੀ ਸਿਹਤ ਖਰਾਬ ਹੋਣਾ ਦੱਸਿਆ।ਇਸ ਤਰ੍ਹਾਂ ਹੁਣ ਢੀਂਡਸਾ ਦੇ ਅਸਤੀਫਾ ਵਾਪਸ ਲੈਣ ਦੀ ਸੰਭਾਵਨਾ ਕਾਫੀ ਘੱਟ ਹੈ। ਦੂਜੇ ਪਾਸੇ ਪਾਰਟੀ ‘ਚ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹੋਰ ਪੁਰਾਣੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਨੇ ਵੀ ਅੰਦਰੂਨੀ ਤੌਰ ‘ਤੇ ਆਪਣੀ ਅਗਲੀ ਰਣਨੀਤੀ ਲਈ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ।ਜ਼ਿਕਰਯੋਗ ਹੈ ਕਿ ਇਨ੍ਹਾਂ ਨੇਤਾਵਾਂ ਵਲੋਂ ਨਾਰਾਜ਼ਗੀ ਜਤਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਪ੍ਰਮੁੱਖ ਨੇਤਾਵਾਂ ਵਲੋਂ ਯਤਨ ਨਹੀਂ ਕੀਤੇ ਗਏ। ਹੁਣ ਢੀਂਡਸਾ ਵਲੋਂ ਦਿੱਤਾ ਗਿਆ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕੀਤੇ ਜਾਣ ਨਾਲ ਅਕਾਲੀ ਦਲ ‘ਚ ਨਾਰਾਜ਼ ਆਗੂਆਂ ਵਲੋਂ ਆਉਣ ਵਾਲੇ ਦਿਨਾਂ ਵਿਚ ਖੁੱਲ੍ਹ ਕੇ ਬਗਾਵਤ ਕੀਤੇ ਜਾਣ ਦੇ ਆਸਾਰ ਬਣ ਰਹੇ ਹਨ। ਇਸੇ ਦੌਰਾਨ ਅਕਾਲੀ ਦਲ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਦਲਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਉਨ੍ਹਾਂ ਦੀ ਥਾਂ ਨਵੇਂ ਜਥੇਦਾਰ ਦੀ ਭਾਲ ਵੀ ਸ਼ੁਰੂ ਹੋ ਚੁੱਕੀ ਹੈ।

Post Views: 55
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮਹਿਲ ਕਲਾਂ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਚ 4 ਦੀ ਮੌਤ 3 ਗੰਭੀਰ ਜ਼ਖਮੀ

Next Post

ਐਮਜੇ ਅਕਬਰ ਨੇ ਨਹੀਂ ਦਿਤਾ ਅਸਤੀਫ਼ਾ, ਕਿਹਾ ਮੇਰੇ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਅਤੇ ਝੂੱਠੇ

Next Post
ਐਮਜੇ ਅਕਬਰ ਨੇ ਨਹੀਂ ਦਿਤਾ ਅਸਤੀਫ਼ਾ, ਕਿਹਾ ਮੇਰੇ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ  ਅਤੇ  ਝੂੱਠੇ

ਐਮਜੇ ਅਕਬਰ ਨੇ ਨਹੀਂ ਦਿਤਾ ਅਸਤੀਫ਼ਾ, ਕਿਹਾ ਮੇਰੇ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਅਤੇ ਝੂੱਠੇ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.