• Login
Wednesday, July 15, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕੋਈ ਦਿੱਕਤ ਆਉਣ ’ਤੇ ਕਿਸਾਨ ਦੇਖਾਦੇਖੀ ਵਿਚ ਝੋਨਾ ਨਾ ਵਾਹੁਣ: ਡਾ. ਬਲਦੇਵ ਸਿੰਘ

Rakesh Goyal by Rakesh Goyal
in PUNJAB
0
ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵਿੱਚ ਉਤਸ਼ਾਹ: ਡਾ. ਬਲਦੇਵ ਸਿੰੰਘ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 16 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਕਿਹਾ ਕਿ ਇਸ ਸਾਲ ਬਰਨਾਲਾ ਜ਼ਿਲ੍ਹੇ ਵਿੱਚ ਲਗਭਗ 20,000 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਝੋਨੇ ਦੀ ਸਿੱਧੀ ਬਿਜਾਈ ਬਹੁਤ ਕਾਮਯਾਬ ਤਕਨੀਕ ਹੈ, ਜੇਕਰ ਪੀਏਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਦੀ ਝੋਨੇ ਦੀ ਸਿੱਧੀ ਬਿਜਾਈ ਦੀ ਫਸਲ ਭਾਰੀ ਮੀਂਹ ਕਾਰਨ ਕਰੰਡ ਹੋਈ ਹੈ। ਉਨ੍ਹਾਂ ਖੇਤਾਂ ਵਿੱਚ ਘੱਟ ਜਰਮੀਨੇਸ਼ਨ (ਉਗਣ ਪ੍ਰਕਿਰਿਆ) ਹੋਣ ਕਾਰਨ ਕਈ ਕਿਸਾਨਾਂ ਨੂੰ ਝੋਨੇ ਦੀ ਫਸਲ ਵਾਹੁਣੀ ਪਈ ਹੈ। ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਨੰਗਲ ਦੇ ਕਿਸਾਨ ਸਰਦਾਰ ਮੰਗਾ ਸਿੰਘ ਵੱਲੋਂ 6 ਏਕੜ ਝੋਨੇ ਦੀ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਵੇਖੀ ਗਈ ਤਾਂ ਪਾਇਆ ਕਿ ਉਸ ਕਿਸਾਨ ਦੀ ਫਸਲ ਭਾਰੀ ਮੀਂਹ ਪੈਣ ਕਾਰਨ ਕਰੰਡ ਹੋ ਗਈ ਸੀ। ਉਥੇ ਸਿਰਫ 4-5 ਬੂਟੇ ਪ੍ਰਤੀ ਸਕੇਅਰ ਮੀਟਰ ਹੀ ਸਨ ਅਤੇ ਕਿਸਾਨ ਨੂੰ ਕੱਦੂ ਕਰਕੇ ਝੋਨੇ ਦੀ ਫਸਲ ਬੀਜਣ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਪਿੰਡ ਠੀਕਰੀਵਾਲ ਦੇ ਅਗਾਂਹਵਧੂ ਕਿਸਾਨ ਸਰਦਾਰ ਪ੍ਰਗਟ ਸਿੰਘ ਵੱਲੋਂ 23 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਫਸਲ ਬਹੁਤ ਵਧੀਆ ਖੜ੍ਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਬੂਟਿਆਂ ਦੀ ਗਿਣਤੀ ਘੱਟ ਹੈ, ਉੱਥੇ ਪਾਣੀ ਲਾਉਂਦੇ ਸਮੇਂ ਪੁੱਟ ਕੇ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਫਸਲ 21 ਦਿਨ ਤੋਂ ਉੱਪਰ ਹੋ ਗਈ ਹੈ। ਫਸਲ ਵਿੱਚ ਖਾਦ, ਪਾਣੀ ਤੇ ਨਦੀਨਾਂ ਦੀ ਰੋਕਥਾਮ ਲਈ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੋਈ ਸਮੱਸਿਆ ਦਿਖਾਈ ਦਿੰਦੀ ਹੈ ਤਾਂ ਉਨ੍ਹਾਂ ਕਿਸਾਨ ਵੀਰਾਂ ਨੂੰ ਝੋਨਾ ਵਾਹੁਣ ਦੀ ਬਜਾਇ ਆਪਣੇ ਆਪਣੇ ਬਲਾਕ ਦੇ ਖੇਤੀਬਾੜੀ ਮਾਹਿਰਾਂ ਨੂੰ ਬੁਲਾ ਕੇ, ਉਨ੍ਹਾਂ ਨੂੰ ਦਿਖਾ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

Post Views: 67
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮਿਸ਼ਨ ਫਤਿਹ: ਆਂਗਣਵਾੜੀ ਸੁਪਰਵਾਈਜ਼ਰਾਂ/ਵਰਕਰਾਂ ਨੇ ਕਰੋਨਾ ਵਿਰੁੱਧ ਕੀਤਾ ਜਾਗਰੂਕ

Next Post

ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਨੂੰ ਮੌਨਸੂਨ ਪੌਣਾਂ ਬਾਰੇ ਦਿੱਤੀ ਗਈ ਜਾਣਕਾਰੀ

Next Post
ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਨੂੰ ਮੌਨਸੂਨ ਪੌਣਾਂ ਬਾਰੇ ਦਿੱਤੀ ਗਈ ਜਾਣਕਾਰੀ

ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਨੂੰ ਮੌਨਸੂਨ ਪੌਣਾਂ ਬਾਰੇ ਦਿੱਤੀ ਗਈ ਜਾਣਕਾਰੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.