• Login
Wednesday, July 15, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਨੂੰ ਮੌਨਸੂਨ ਪੌਣਾਂ ਬਾਰੇ ਦਿੱਤੀ ਗਈ ਜਾਣਕਾਰੀ

Rakesh Goyal by Rakesh Goyal
in PUNJAB
0
ਕੇਵੀਕੇ ਬਰਨਾਲਾ ਵੱਲੋਂ ਕਿਸਾਨਾਂ ਨੂੰ ਮੌਨਸੂਨ ਪੌਣਾਂ ਬਾਰੇ ਦਿੱਤੀ ਗਈ ਜਾਣਕਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 16 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿੱਚ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਪ੍ਰਹਿਲਾਦ ਸਿੰਘ ਤੰਵਰ ਅਤੇ ਖੇਤੀ ਮੌਸਮ ਮਾਹਿਰ ਸ. ਜਗਜੀਵਨ ਸਿੰਘ ਨੇ ਮੌਨਸੂਨ 2020 ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਭਾਰਤੀ ਮੌਸਮ ਵਿਭਾਗ, ਦਿੱਲੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਮੌਨਸੂਨ ਸਹੀ ਸਮੇਂ ’ਤੇ ਹੀ ਪੰਜਾਬ ਆਵੇਗੀ। ਉਨ੍ਹਾਂ ਦੱਸਿਆ ਕਿ ਸਾਲ 2020 ਦੌਰਾਨ ਮਾਨਸੂਨ ਪੌਣਾਂ 30 ਜੂਨ ਤੱਕ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਹੈ ਅਤੇ ਇਹ 20 ਸਤੰਬਰ ਤੱਕ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਨਸੂਨ ਪੌਣਾਂ ਆਉਣ ਵਿੱਚ ਅਜੇ ਕਾਫੀ ਸਮਾਂ ਬਾਕੀ ਹੈ, ਪਰ ਮੌਨਸੂਨ ਤੋਂ ਪਹਿਲਾਂ ਵੀ ਕਿਤੇ-ਕਿਤੇ ਬਾਰਸ਼ ਦੀਆਂ ਗਤੀਵਿਧੀਆਂ ਸੰਭਵ ਹਨ। ਇਹ ਮਾਨਸੂਨ ਪੌਣਾਂ ਤਪਦੀ ਗਰਮੀ ਤੋਂ ਰਾਹਤ ਲੈ ਕੇ ਆਉਣਗੀਆਂ ਅਤੇ ਪੰਜਾਬ ਵਿੱਚ ਜੁਲਾਈ ਤੋਂ ਸੰਤਬਰ ਦੌਰਾਨ ਮੌਨਸੂਨ ਪੌਣਾਂ ਦੇ ਪ੍ਰਭਾਵ ਨਾਲ ਬਾਰਸ਼ ਹੋਣ ਦੀ ਉਮੀਦ ਹੈ।
ਇਸ ਮੌਕੇ ਡਾ. ਪੀ. ਐਸ. ਤੰਵਰ ਨੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਦੱਸਿਆ ਕਿ ਮੂੰਹ ਖੁਰ ਅਤੇ ਗਲ ਘੋਟੂ ਰੋਗ ਮੀਂਹ ਵਾਲੇ ਦਿਨਾਂ ਵਿੱਚ ਜ਼ਿਆਦਾ ਫੈਲਦਾ ਹੈ, ਇਸ ਕਰ ਕੇ ਉਨ੍ਹਾਂ ਵੱਲੋਂ ਮਾਨਸੂਨ ਤੋਂ ਪਹਿਲਾਂ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਫ਼ਸਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮਾਨਸੂਨ ਦੌਰਾਨ ਲੋੜੀਂਦਾ ਮੀਂਹ ਪੈਣ ਦਾ ਅਨੁਮਾਨ ਹੋਣ ਕਰ ਕੇ ਇਹ ਸਾਉਣੀ ਦੀਆਂ ਫ਼ਸਲਾਂ ਲਈ ਲਾਭਦਾਇਕ ਸਿੱਧ ਹੋਵੇਗਾ ਤੇ ਕਿਸਾਨਾਂ ਨੂੰ ਸੁਝਾਅ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਾਨਸੂਨ ਵਿੱਚ ਭਾਰੀ ਵਰਖਾ ਹੋਣ ਨਾਲ ਖੇਤਾਂ ਵਿੱਚ ਅਕਸਰ ਹੀ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਦਾ ਕੁਝ ਫ਼ਸਲਾਂ ਜਿਵੇਂ ਕਿ ਨਰਮੇ ਅਤੇ ਮੱਕੀ ਆਦਿ ’ਤੇ ਮਾੜਾ ਅਸਰ ਪੈਂਦਾ ਹੈ, ਇਸ ਕਰਕੇ ਜੇਕਰ ਖੇਤ ਵਿੱਚ ਜ਼ਿਆਦਾ ਪਾਣੀ ਖੜ੍ਹਨ ਦੀ ਸਥਿਤੀ ਆਉਂਦੀ ਹੈ ਤਾਂ ਸਮੇਂ ਸਮੇਂ ’ਤੇ ਪਾਣੀ ਦੀ ਨਿਕਾਸੀ ਕਰਦੇ ਰਹਿਣ।
ਡਾ. ਤੰਵਰ ਨੇ ਦੱਸਿਆ ਕਿ ਤਾਪਮਾਨ ਅਤੇ ਹਵਾ ਵਿੱਚ ਨਮੀਂ ਵੱਧ ਹੋਣ ਕਰਕੇ ਇਸ ਸਮੇਂ ਦੌਰਾਨ ਫ਼ਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ, ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲਗਾਤਾਰ ਆਪਣੀਆਂ ਫ਼ਸਲਾਂ ਦਾ ਨਿਰੀਖਣ ਕਰਦੇ ਰਹਿਣ। ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਕੇ. ਵੀ. ਕੇ. ਬਰਨਾਲਾ ਵਲੋਂ ਮੌਸਮ ਦੀ ਭਵਿੱਖਬਾਣੀ ਅਤੇ ਖੇਤੀ ਸਲਾਹਾਂ ਬਾਰੇ ਫੋਨ ਮੈਸੇਜ ਰਾਹੀਂ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਸੇਵਾਵਾਂ ਦਾ ਵਧੇਰੇ ਲਾਭ ਲੈਣ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਨਾਲ ਜੁੜਣ ਵਾਸਤੇ ਇਸ ਨੰਬਰ (6283211798) ’ਤੇ ਸੰਪਰਕ ਕਰੋ।

Post Views: 47
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕੋਈ ਦਿੱਕਤ ਆਉਣ ’ਤੇ ਕਿਸਾਨ ਦੇਖਾਦੇਖੀ ਵਿਚ ਝੋਨਾ ਨਾ ਵਾਹੁਣ: ਡਾ. ਬਲਦੇਵ ਸਿੰਘ

Next Post

ਸਬ ਇੰਸਪੈਕਟਰ ਅਦਿਤਿਆ ਸ਼ਰਮਾ ਅਪਰਾਧਕ ਦੋਸ਼ਾਂ, ਜਿਣਸੀ ਸੋਸ਼ਣ ਅਤੇ ਅਨੁਸ਼ਾਸ਼ਣਹੀਣਤਾ ਬਦਲੇ ਨੌਕਰੀ ਤੋਂ ਬਰਖਾਸਤ

Next Post
ਸਬ ਇੰਸਪੈਕਟਰ ਅਦਿਤਿਆ ਸ਼ਰਮਾ ਅਪਰਾਧਕ ਦੋਸ਼ਾਂ, ਜਿਣਸੀ ਸੋਸ਼ਣ ਅਤੇ ਅਨੁਸ਼ਾਸ਼ਣਹੀਣਤਾ ਬਦਲੇ ਨੌਕਰੀ ਤੋਂ ਬਰਖਾਸਤ

ਸਬ ਇੰਸਪੈਕਟਰ ਅਦਿਤਿਆ ਸ਼ਰਮਾ ਅਪਰਾਧਕ ਦੋਸ਼ਾਂ, ਜਿਣਸੀ ਸੋਸ਼ਣ ਅਤੇ ਅਨੁਸ਼ਾਸ਼ਣਹੀਣਤਾ ਬਦਲੇ ਨੌਕਰੀ ਤੋਂ ਬਰਖਾਸਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.