• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home SPORTS

IND vs WI ਪਹਿਲਾ ਟੈਸਟ – ਦੂਜੇ ਦਿਨ ਵੀ ਰਿਹਾ ਭਾਰਤ ਦਾ ਜਲਵਾ

admin by admin
in SPORTS
0
IND vs WI ਪਹਿਲਾ ਟੈਸਟ – ਦੂਜੇ ਦਿਨ ਵੀ ਰਿਹਾ ਭਾਰਤ ਦਾ ਜਲਵਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਰਾਜਕੋਟ – ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਵਿੰਡੀਜ਼ ਨੇ 6 ਵਿਕਟਾਂ ਦੇ ਨੁਕਸਾਨ ‘ਤੇ 94 ਦੌੜਾਂ ਬਣਾਈਆਂ। ਇਸੇ ਦੇ ਨਾਲ ਭਾਰਤ 556 ਦੌੜਾਂ ਨਾਲ ਅੱਗੇ ਹੈ। ਭਾਰਤ ਦੀ ਪਹਿਲੀ ਪਾਰੀ ਦੇ ਵਿਸ਼ਾਲ ਸਕੋਰ ਦੇ ਜਵਾਬ ‘ਚ ਵਿੰਡੀਜ਼ ਦੀ ਟੀਮ ਸ਼ੁਰੂਆਤੀ ਓਵਰਾਂ ‘ਚ ਹੀ ਡਗਮਗਾ ਗਈ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਮੈਚ ਦੇ ਤੀਜੇ ਅਤੇ ਪੰਜਵੇਂ ਓਵਰ ‘ਚ ਵਿੰਡੀਜ਼ ਦੀ ਓਪਨਿੰਗ ਜੋੜੀ ਨੂੰ ਪਵੇਲੀਅਨ ਭੇਜ ਦਿੱਤਾ। ਕ੍ਰੇਗ ਬ੍ਰੈਥਵੇਟ 2 ਅਤੇ ਕੀਰੋਨ ਪਾਲ 1 ਦੌੜ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਸਪਿਨ ਰਵੀਚੰਦਰਨ ਅਸ਼ਵਿਨ ਨੇ ਸ਼ਾਈ ਹੋਪ (10) ਨੂੰ ਬੋਲਡ ਕਰਕੇ ਭਾਰਤ ਨੂੰ ਤੀਜੀ ਸਫਲਤਾ ਦਿਵਾਈ। ਚੌਥੀ ਸਫਲਤਾ ਭਾਰਤ ਨੂੰ ਸ਼ਿਮਰਾਨ ਹੈਡਮਾਇਰ (10) ਦੇ ਰੂਪ ‘ਚ ਮਿਲੀ ਜੋ ਰਨ ਆਊਟ ਹੋਏ। ਸੁਨੀਲ ਅੰਬਰੀਸ਼ ਵੀ ਸਸਤੇ ‘ਚ ਆਊਟ ਹੋ ਗਏ। ਅੰਬਰੀਸ਼ 12 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋਏ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਵਿੰਡੀਜ਼ ਦੇ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 9 ਵਿਕਟਾਂ ‘ਤੇ 649 ਦੌੜਾਂ ‘ਤੇ ਘੋਸ਼ਿਤ ਕੀਤੀ। ਭਾਰਤ ਵੱਲੋਂ 3 ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਓਪਨਰ ਪ੍ਰਿਥਵੀ ਸ਼ਾ ਨੇ 134, ਕਪਤਾਨ ਵਿਰਾਟ ਕੋਹਲੀ ਨੇ 139 ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਅਜੇਤੂ 100 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਸੈਂਕੜਾ ਲਗਾਉਣ ਤੋਂ ਖੰਝੇ ਗਏ। ਪੰਤ 92 ਅਤੇ ਪੁਜਾਰਾ 86 ਦੌੜਾਂ ਬਣਾ ਕੇ ਆਊਟ ਹੋਏ। ਵਿੰਡੀਜ਼ ਲਈ ਗੇਂਦਬਾਜ਼ੀ ‘ਚ ਦਵਿੰਦਰ ਵਿਸ਼ੂ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ। ਸ਼ੇਰਮੇਨ ਲੁਈਸ ਨੇ 2, ਜਦਕਿ ਕ੍ਰੇਗ ਬ੍ਰੈਥਵੇਟ, ਰੋਸਟਨ ਚੇਸ ਅਤੇ ਸ਼ੈਨਨ ਗੈਬ੍ਰੀਅਲ ਨੇ 1-1 ਵਿਕਟ ਲਿਆ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਭ੍ਰਿਸ਼ਟਾਚਾਰੀ ਮਾਮਲੇ ‘ਚ ਹੁਣ ਨਵਾਜ਼ ਸ਼ਰੀਫ ਦੇ ਭਰਾ ਗਏ ਜੇਲ੍ਹ

Next Post

ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਵਜਾਇਆ ਲੋਕ ਸਭਾ ਚੋਣਾਂ ਦਾ ਬਿਗਲ

Next Post
ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਵਜਾਇਆ ਲੋਕ ਸਭਾ ਚੋਣਾਂ ਦਾ ਬਿਗਲ

ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਵਜਾਇਆ ਲੋਕ ਸਭਾ ਚੋਣਾਂ ਦਾ ਬਿਗਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.