• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਭ੍ਰਿਸ਼ਟਾਚਾਰੀ ਮਾਮਲੇ ‘ਚ ਹੁਣ ਨਵਾਜ਼ ਸ਼ਰੀਫ ਦੇ ਭਰਾ ਗਏ ਜੇਲ੍ਹ

admin by admin
in WORLD
0
ਭ੍ਰਿਸ਼ਟਾਚਾਰੀ ਮਾਮਲੇ ‘ਚ ਹੁਣ ਨਵਾਜ਼ ਸ਼ਰੀਫ ਦੇ ਭਰਾ ਗਏ ਜੇਲ੍ਹ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਇਸਲਾਮਾਬਾਦ – ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪਾਕਿਸਤਾਨ ’ਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ (67) ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ’ਚ ਸ਼ਮੂਲੀਅਤ ਲਈ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਰੀਫ਼ ਪਰਿਵਾਰ ਨੂੰ ਇਹ ਨਵਾਂ ਝਟਕਾ ਹੈ ਕਿਉਂਕਿ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਅਤੇ ਜਵਾਈ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਹਨ। ਕੌਮੀ ਜਵਾਬਦੇਹੀ ਬਿਉਰੋ ਦੇ ਤਰਜਮਾਨ ਨਵਾਜ਼ਿਸ਼ ਅਲੀ ਅਸੀਮ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ਼ ਬਿਉਰੋ ਦੀ ਲਾਹੌਰ ’ਚ ਜਾਂਚ ਟੀਮ ਮੂਹਰੇ ਪੇਸ਼ ਹੋਇਆ ਸੀ। ‘ਆਸ਼ਿਆਨਾ ਹਾਊਸਿੰਗ ਸਕੀਮ ਅਤੇ ਪੰਜਾਬ ਸਾਫ਼ ਪਾਣੀ ਕੰਪਨੀ ’ਚ ਉਸ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਠੇਕੇ ਦਿੱਤੇ। ਉਹ ਜਾਂਚਕਾਰਾਂ ਨੂੰ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਦੇਣ ’ਚ ਨਾਕਾਮ ਰਿਹਾ ਜਿਸ ਮਗਰੋਂ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’ ਉਸ ’ਤੇ ਆਸ਼ਿਆਨਾ ਹਾਊਸਿੰਗ ਪ੍ਰਾਜੈਕਟ ’ਚ 14 ਅਰਬ ਰੁਪਏ ਅਤੇ ਪੰਜਾਬ ਸਾਫ਼ ਪਾਣੀ ਕੰਪਨੀ ’ਚ ਚਾਰ ਅਰਬ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਨੂੰ ਸ਼ਨਿਚਰਵਾਰ ਨੂੰ ਰਿਮਾਂਡ ਲਈ ਜਵਾਬਦੇਹੀ ਅਦਾਲਤ ਮੂਹਰੇ ਪੇਸ਼ ਕੀਤਾ ਜਾਵੇਗਾ। ‘ਡਾਅਨ’ ਅਖ਼ਬਾਰ ਮੁਤਾਬਕ ਬਿਉਰੋ ਦੇ ਲਾਹੌਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ’ਚ ਰੇਂਜਰਜ਼ ਤਾਇਨਾਤ ਕੀਤੇ ਗਏ ਹਨ। ਸ਼ਾਹਬਾਜ਼ ਦਾ ਜਵਾਈ ਅਲੀ ਇਮਰਾਨ ਯੂਸਫ਼ ਵੀ ਇਨ੍ਹਾਂ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਇੰਗਲੈਂਡ ਭੱਜ ਗਿਆ ਹੈ ਅਤੇ ਬਿਉਰੋ ਨੇ ਗ੍ਰਹਿ ਮੰਤਰਾਲੇ ਨੂੰ ਇੰਟਰਪੋਲ ਰਾਹੀਂ ਉਸ ਨੂੰ ਮੁਲਕ ਵਾਪਸ ਲਿਆਉਣ ਲਈ ਪੱਤਰ ਲਿਖਿਆ ਹੈ। ਉਸ ਦੇ ਪੁੱਤਰ ਹਮਜ਼ਾ ਤੋਂ ਵੀ ਪੁੱਛ-ਗਿੱਛ ਚੱਲ ਰਹੀ ਹੈ।

Post Views: 43
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਜੇ ਭਾਈਵਾਲ ਚਾਹੁਣਗੇ ਤਾਂ ਮੈਂ ਪ੍ਰਧਾਨ ਮੰਤਰੀ ਬਣਾਂਗਾ – ਰਾਹੁਲ ਗਾਂਧੀ

Next Post

IND vs WI ਪਹਿਲਾ ਟੈਸਟ – ਦੂਜੇ ਦਿਨ ਵੀ ਰਿਹਾ ਭਾਰਤ ਦਾ ਜਲਵਾ

Next Post
IND vs WI ਪਹਿਲਾ ਟੈਸਟ – ਦੂਜੇ ਦਿਨ ਵੀ ਰਿਹਾ ਭਾਰਤ ਦਾ ਜਲਵਾ

IND vs WI ਪਹਿਲਾ ਟੈਸਟ - ਦੂਜੇ ਦਿਨ ਵੀ ਰਿਹਾ ਭਾਰਤ ਦਾ ਜਲਵਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.